ਪੰਜਾਬ ਦੀ ਧੀ ਨੇ ਗੁਜਰਾਤ 'ਚ ਗੱਡੇ ਸਫ਼ਲਤਾ ਦੇ ਝੰਡੇ: ਜੱਜ ਬਣੀ ਪ੍ਰੀਆ ਗੋਇਲ ਦਾ ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਵਿਸ਼ੇਸ਼ ਸਨਮਾਨ
ਦਿੜ੍ਹਬਾ ਸ਼ਹਿਰ ਦੀ ਪ੍ਰੀਆ ਗੋਇਲ ਗੁਜਰਾਤ ਦੇ ਵਿੱਚ ਪਬਲਿਕ ਸਰਵਿਸ ਕਮਿਸ਼ਨ ਲਈ ਪ੍ਰੀਖਿਆ ਪਾਸ ਕਰਕੇ ਜੱਜ ਬਣਨ ਉੱਤੇ ਜਿੱਥੇ ਸਾਰੇ ਸ਼ਹਿਰ ਨੂੰ ਖੁਸ਼ੀ ਹੋਈ ਹੈ ਉੱਥੇ ਹੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵੀ ਉਹਨਾਂ ਦੇ ਘਰ ਜਾ ਕੇ ਪ੍ਰੀਆ ਗੋਇਲ ਨੂੰ ਸਨਮਾਨਿਤ ਕੀਤਾ।
Publish Date: Fri, 13 Mar 2026 03:46 PM (IST)
Updated Date: Fri, 13 Mar 2026 03:48 PM (IST)

ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ, ਦਿੜ੍ਹਬਾ - ਦਿੜ੍ਹਬਾ ਸ਼ਹਿਰ ਦੀ ਪ੍ਰੀਆ ਗੋਇਲ ਗੁਜਰਾਤ ਦੇ ਵਿੱਚ ਪਬਲਿਕ ਸਰਵਿਸ ਕਮਿਸ਼ਨ ਲਈ ਪ੍ਰੀਖਿਆ ਪਾਸ ਕਰਕੇ ਜੱਜ ਬਣਨ ਉੱਤੇ ਜਿੱਥੇ ਸਾਰੇ ਸ਼ਹਿਰ ਨੂੰ ਖੁਸ਼ੀ ਹੋਈ ਹੈ ਉੱਥੇ ਹੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵੀ ਉਹਨਾਂ ਦੇ ਘਰ ਜਾ ਕੇ ਪ੍ਰੀਆ ਗੋਇਲ ਨੂੰ ਸਨਮਾਨਿਤ ਕੀਤਾ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪ੍ਰੀਆ ਗੋਇਲ ਅਤੇ ਉਸਦੇ ਪਰਿਵਾਰ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਜਿਹੜਾ ਬੱਚਾ ਲਗਨ ਅਤੇ ਮਿਹਨਤ ਨਾਲ ਪੜ੍ਹਾਈ ਕਰਦਾ ਹੈ ਉਹ ਹਮੇਸ਼ਾ ਹੀ ਕਾਮਯਾਬੀ ਪ੍ਰਾਪਤ ਕਰ ਲੈਂਦਾ ਹੈ। ਉਹਨਾਂ ਕਿਹਾ ਕਿ ਇਹ ਲੜਕੀ ਪ੍ਰੀਆ ਗੋਇਲ ਦੇ ਘਰ ਪਹਿਲਾਂ ਤੋਂ ਹੀ ਉਹ ਕਈ ਵਾਰ ਆਏ ਨੇ ਅਤੇ ਉਸ ਦੇ ਪਿਤਾ ਸ਼ਸ਼ੀ ਭੂਸ਼ਨ ਨਾਲ ਉਹਨਾਂ ਦੀ ਮਿੱਤਰਤਾ ਹੈ ਹਮੇਸ਼ਾ ਹੀ ਉਹ ਵਕੀਲ ਹੋਣ ਦੇ ਨਾਤੇ ਪ੍ਰੀਆ ਗੋਇਲ ਨੂੰ ਸਮੇਂ ਸਮੇਂ ਦਿਸ਼ਾ ਨਿਰਦੇਸ਼ ਦਿੰਦੇ ਰਹਿੰਦੇ ਸੀ।
ਉਹਨਾਂ ਇਸ ਗੱਲ ਦੀ ਵੀ ਵਧਾਈ ਦਿੱਤੀ ਕਿ ਕਿਸੇ ਦੂਸਰੀ ਸਟੇਟ ਦੇ ਵਿੱਚ ਜਾ ਕੇ ਸਰਵਿਸ ਕਮਿਸ਼ਨ ਦੀ ਪ੍ਰੀਖਿਆ ਪਾਸ ਕਰਨਾ ਬਹੁਤ ਹੀ ਔਖਾ ਕੰਮ ਹੈ ਕਿਉਂਕਿ ਹਰ ਇੱਕ ਸਟੇਟ ਦੇ ਆਪਣੇ ਨਿਯਮ ਅਤੇ ਕਾਨੂੰਨ ਹਨ ਪਰ ਫਿਰ ਵੀ ਇਸ ਲੜਕੀ ਨੇ ਮਿਹਨਤ ਕਰਕੇ ਉਹ ਪ੍ਰੀਖਿਆ ਪਾਸ ਕੀਤੀ ਜਿਸ ਨਾਲ ਉਹਨਾਂ ਦੇ ਹਲਕੇ ਦਿੜ੍ਹਬੇ ਦਾ ਅਤੇ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਹੋਇਆ ਹੈ।
ਪ੍ਰੀ ਗੋਇਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਬਹੁਤ ਹੀ ਧੰਨਵਾਦੀ ਹਨ ਕਿ ਉਹ ਹਰ ਸਮੇਂ ਜਦੋਂ ਵੀ ਉਹਨਾਂ ਨੂੰ ਲੋੜ ਪੈਂਦੀ ਜਾਂ ਕੋਈ ਮੁਸ਼ਕਲ ਆਉਂਦੀ ਤਾਂ ਉਹ ਉਸ ਦੀ ਮੁਸ਼ਕਿਲ ਹੱਲ ਕਰਨ ਲਈ ਅਤੇ ਸਵਾਲਾਂ ਦੇ ਸਹੀ ਜਵਾਬ ਲੱਭ ਕੇ ਦੇਣ ਲਈ ਉਹਨਾਂ ਦੀ ਮਦਦ ਕਰਦੇ ਸਨ। ਉਹਨਾਂ ਇਹ ਵੀ ਕਿਹਾ ਕਿ ਮਿਹਨਤ ਅੱਗੇ ਕੋਈ ਵੀ ਮੁਸ਼ਕਿਲ ਅੜਿੱਕਾ ਨਹੀਂ ਬਣ ਸਕਦੀ ਮਿਹਨਤ ਕਰਨ ਵਾਲਿਆਂ ਦੇ ਹੀ ਹਮੇਸ਼ਾ ਸਫਲਤਾ ਕਦਮ ਚੁੰਮਦੀ ਹੈ। ਇਸ ਮੌਕੇ ਨਗਰ ਪੰਚਾਇਤ ਦੇ ਪ੍ਰਧਾਨ ਮਨਿੰਦਰ ਘੁਮਾਣ, ਟਰੱਕ ਯੂਨੀਅਨ ਦੇ ਪ੍ਰਧਾਨ ਅਜੈ ਸਿੰਗਲਾ, ਵਿਜੇ ਕੁਮਾਰ ਬਿੱਟੂ ਅਤੇ ਹੋਰ ਸ਼ਹਿਰ ਵਾਸੀ ਹਾਜ਼ਰ ਸਨ।