ਧੁੰਦ ਤੇ ਹੱਡ ਚੀਰਵੀਂ ਠੰਢ ਨਾਲ ਜਨ ਜੀਵਨ ਹੋਇਆ ਪ੍ਰਭਾਵਿਤ
ਧੁੰਦ ਤੇ ਹੱਡ ਚੀਰਵੀਂ ਠੰਢ ਨਾਲ ਜਨ ਜੀਵਨ ਪ੍ਰਭਾਵਿਤ
Publish Date: Thu, 01 Jan 2026 04:50 PM (IST)
Updated Date: Fri, 02 Jan 2026 04:05 AM (IST)

ਦਿਸਣ ਸਮਰੱਥਾ 70 ਮੀਟਰ ਤਕ ਰਹੀ, ਲੋਕ ਠੰਢ ਤੋਂ ਬਚਣ ਲਈ ਧੂਣੀਆਂ ਸੇਕਣ ਲਈ ਹੋਏ ਮਜ਼ਬੂਰ ਯਾਦਵਿੰਦਰ ਸਿੰਘ ਭੁੱਲਰ/ਨਵਦੀਪ ਸੇਖਾ, ਪੰਜਾਬੀ ਜਾਗਰਣ, ਬਰਨਾਲਾ : ਪਿਛਲੇ ਦੋ ਦਿਨਾਂ ਤੋਂ ਪੈ ਰਹੀ ਅੰਤਾਂ ਦੀ ਧੁੰਦ ਤੇ ਹੱਡ ਚੀਰਵੀਂ ਠੰਢ ਨੇ ਜਨ ਜੀਵਨ ਪ੍ਰਭਾਵਿਤ ਕੀਤਾ ਹੋਇਆ ਹੈ ਤੇ ਲੋਕ ਠੰਢ ਤੋਂ ਬਚਣ ਲਈ ਧੂਣੀਆਂ ਸੇਕ ਰਹੇ ਹਨ। ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ ’ਚ ਤੜਕੇ ਤੋਂ ਹੀ ਸੰਘਣੀ ਧੁੰਦ ਦਾ ਕਹਿਰ ਜਾਰੀ ਰਿਹਾ ਹੈ। ਸੰਘਣੀ ਧੁੰਦ ਤੇ ਠੰਢ ਕਾਰਨ ਆਮ ਜਨ-ਜੀਵਨ ’ਤੇ ਅਸਰ ਪੈਣਾ ਸ਼ੁਰੂ ਹੋ ਗਿਆ ਹੈ। ਇਸ ਧੁੰਦ ’ਚ ਦਿਸਣ ਸਮਰੱਥਾ 70 ਮੀਟਰ ਤੱਕ ਰਹਿ ਜਾਂਦੀ ਹੈ। ਲੰਘੀਂ ਰਾਹ ਪਈ ਹਲਕੀ ਬਰਸਾਤ ਕਾਰਨ ਜਿੱਥੇ ਵੀਰਵਾਰ ਨੂੰ ਸਾਰਾ ਦਿਨ ਸੂਰਜ ਬੱਦਲਾਂ ’ਚ ਲੁਕਿਆ ਰਿਹਾ, ਉੱਥੇ ਹੀ ਕੜਾਕੇ ਦੀ ਠੰਡ ਨੇ ਲੋਕਾਂ ਨੂੰ ਠਾਰੀ ਚਾੜ ਦਿੱਤੀ ਹੈ। ਬਿਜਲੀ ਦੀਆਂ ਦੁਕਾਨਾਂ ’ਤੇ ਹੀਟਰਾਂ ਦੀ ਮੰਗ ਵੀ ਵਧ ਗਈ ਹੈ ਤੇ ਕੁੱਝ ਲੋਕ ਘਰਾਂ ’ਚ ਅੰਗੀਠੀ ਬਾਲ ਕੇ ਸੇਕਣ ਲਈ ਮਜ਼ਬੂਰ ਹਨ। ਪ੍ਰਸ਼ਾਸਨ ਵੱਲੋਂ ਵੀ ਧੁੰਦ ਨੂੰ ਵੇਖਦਿਆਂ ਟਰੈਫ਼ਿਕ ਐਡਵਾਈਜ਼ਰੀ ਜਾਰੀ ਕਰ ਦਿੱਤੀ ਹੈ, ਜਿਸ ਤਹਿਤ ਵਾਹਨ ਚਾਲਕਾਂ ਨੂੰ ਇਸ ਧੁੰਦ ’ਚ ਹੈੱਡ ਲਾਈਟਾਂ ਜਗ੍ਹਾ ਕੇ ਰੱਖਣ ਦੀ ਸਲਾਹ ਦਿੱਤੀ ਗਈ ਹੈ। ਇਸ ਧੁੰਦ ਕਾਰਨ ਵਾਹਨ ਚਾਲਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਬਹੁਤੀਆਂ ਬੱਸਾਂ ਤੇ ਟਰੇਨਾਂ ਇਸ ਧੁੰਦ ਕਾਰਨ ਆਪਣੇ ਨਿਰਧਾਰਿਤ ਸਮੇਂ ਤੋਂ ਪਛੜ ਕੇ ਪਹੁੰਚੀਆਂ। ਬਰਨਾਲਾ ਨੂੰ ਵੀਰਵਾਰ ਨੂੰ ਘੱਟੇ ਘੱਟ ਤਾਪਮਾਨ 14 ਡਿਗਰੀ ਦੇ ਕਰੀਬ ਦਰਜ ਕੀਤਾ ਗਿਆ। ਸਾਰਾ ਦਿਨ ਆਸਮਾਨ ’ਚ ਸੰਘਣੇ ਕਾਲੇ ਬੱਲਦ ਛਾਏ ਰਹੇ। ਪੰਜਾਬ ਸਰਕਾਰ ਵਲੋਂ ਵੀ ਕੜਾਕੇ ਦੀ ਠੰਡ ਪੰਜਾਬ ਸਰਕਾਰ ਵਲੋਂ ਵੀ ਬੱਚਿਆਂ ਦੀਆਂ ਛੁੱਟੀਆਂ ਵਧ ਦਿੱਤੀਆਂ ਗਈਆਂ ਹਨ। ਉੱਥੇ ਹੀ ਬਾਜਾ਼ਰਾਂ ’ਚ ਵੀ ਸਾਰਾ ਦਿਨ ਮੰਦੀ ਛਾਈ ਰਹੀ ਲੋਕ ਬਾਜ਼ਾਰਾਂ ’ਚ ਨਿੱਲਕਦੇ ਘੱਟ ਹੀ ਨਜ਼ਰ ਆਏ। : ਲੋਕ ਠੰਢ ਤੋਂ ਬਚਣ ਲਈ ਧੂਣੀਆਂ ਸੇਕਣ ਲਈ ਹੋਏ ਮਜ਼ਬੂਰ ਇਸ ਮੌਕੇ ਗੱਲਬਾਤ ਕਰਦਿਆਂ ਹਰਮੇਲ ਸਿੰਘ, ਨਛੱਤਰ ਸਿੰਘ, ਗੁਰਮੇਲ ਸਿੰਘ, ਪਰਮਜੀਤ ਸਿੰਘ ਆਦਿ ਦੱਸਿਆ ਕਿ ਇਸ ਠੰਡ ਕਾਰਨ ਆਮ ਲੋਕਾਂ ਨੂੰ ਆਉਣ-ਜਾਣ ’ਚ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਉਨ੍ਹਾਂ ਕਿਹਾ ਕਿ ਬੀਤੀ ਰਾਤ ਪਈ ਬਰਸਾਤ ਨੇ ਠੰਢ ਇਕ ਦਮ ਵਧ ਦਿੱਤੀ ਹੈ, ਅਜਿਹੇ ’ਚ ਲੋਕਾਂ ਦਾ ਘਰਾਂ ਤੋਂ ਨਿੱਕਲਣਾ ਵੀ ਔਖਾ ਹੋ ਗਿਆ ਹੈ। ਠੰਢ ਨੇ ਲੋਕਾਂ ਦੀਆਂ ਮਸ਼ਕਿਲਾਂ ਵਧਾ ਦਿੱਤੀਆਂ ਹਨ। ਮਜ਼ਦੂਰ ਨਛੱਤਰ ਸਿੰਘ ਤੇ ਗੁਰਮੇਲ ਸਿੰਘ ਨੇ ਦੱਸਿਆ ਕਿ ਠੰਢ ਕਾਰਨ ਕੰਮ ਵੀ ਬੰਦ ਹੋ ਗਏ ਹਨ, ਇਸ ਕਰਨ ਉਨ੍ਹਾਂ ਨੂੰ ਆਪਣੇ ਘਰਾਂ ਦਾ ਗੁਜਾਰਾ ਕਰਨਾ ਵੀ ਔਖਾ ਹੋ ਗਿਆ ਹੈ।