ਦਿੜ੍ਹਬਾ ਦੀ ਪ੍ਰਿਆ ਗੋਇਲ ਬਣੀ ਜੱਜ
ਦਿੜ੍ਹਬਾ ਦੀ ਪ੍ਰਿਆ ਗੋਇਲ ਬਣੀ ਜੱਜ
Publish Date: Wed, 11 Mar 2026 04:05 PM (IST)
Updated Date: Wed, 11 Mar 2026 04:09 PM (IST)
ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ
ਦਿੜ੍ਹਬਾ : ਸਥਾਨਕ ਸ਼ਹਿਰ ਦੀ ਪ੍ਰਿਆ ਗੋਇਲ ਗੁਜਰਾਤ ਦੇ ਸਿਵਲ ਸਰਵਿਸਿਜ਼ ਦੀ ਪ੍ਰੀਖਿਆ ਪਾਸ ਕਰ ਕੇ ਜੱਜ ਬਣ ਗਈ ਹੈ। ਦਿੜ੍ਹਬਾ ਸ਼ਹਿਰ ਦੀ ਇਹ ਪਹਿਲੀ ਕੁੜੀ ਹੈ ਜਿਸ ਨੇ ਜੱਜ ਬਣ ਕੇ ਆਪਣੇ ਮਾਪਿਆਂ ਦਾ, ਆਪਣੇ ਸ਼ਹਿਰ ਦਾ, ਪੂਰੇ ਜ਼ਿਲ੍ਹੇ ਦਾ ਨਾਂ ਰੋਸ਼ਨ ਕੀਤਾ ਹੈ। ਪ੍ਰਿਆ ਗੋਇਲ ਦੇ ਪਿਤਾ ਸ਼ਸ਼ੀ ਭੂਸ਼ਨ ਗੋਇਲ ਅਤੇ ਮਾਤਾ ਪੰਕਜ ਗੋਇਲ ਨੇ ਕਿਹਾ ਕਿ ਉਨ੍ਹਾਂ ਦੀ ਪੁੱਤਰੀ ਦੀ ਸਖ਼ਤ ਮਿਹਨਤ ਰੰਗ ਲਿਆਈ ਹੈ। ਉਸ ਨੇ ਗੁਜਰਾਤ ਦੇ ਸਿਵਲ ਸਰਵਿਸਿਜ਼ ਦੇ ਪੇਪਰ ਪਾਸ ਕਰ ਕੇ 30ਵਾਂ ਰੈਂਕ ਪ੍ਰਾਪਤ ਕੀਤਾ ਹੈ। ਉਸ ਹਮੇਸ਼ਾ ਆਨਲਾਈਨ ਕਲਾਸਾਂ ਦਾ ਲਗਾ ਕੇ ਦਿਨ-ਰਾਤ ਮਿਹਨਤ ਕੀਤੀ ਹੈ। ਉਸ ਦੀ ਮਿਹਨਤ ਸਦਕਾ ਹੀ ਦਿੜ੍ਹਬਾ ਦੇ ਅਗਰਵਾਲ ਪਰਿਵਾਰ ਦੀ ਰਹਿਣ ਵਾਲੀ 24 ਸਾਲਾਂ ਪ੍ਰਿਆ ਗੋਇਲ ਜਿਸ ਨੇ ਗੁਜਰਾਤ ਵਿੱਚ ਪੇਪਰ ਪਾਸ ਕੀਤਾ ਹੈ। ਜੱਜ ਬਣੀ ਪ੍ਰੀਆ ਗੋਇਲ ਨੇ ਇਸ ਦਾ ਸੇਹਰਾ ਆਪਣੇ ਮਾਪਿਆਂ ਤੇ ਆਪਣੇ ਅਧਿਆਪਕਾਂ ਨੂੰ ਦਿੱਤਾ। ਉਨ੍ਹਾਂ ਕਿਹਾ ਕਿ ਉਸ ਨੇ ਬਹੁਤ ਹੀ ਸੰਘਰਸ਼ ਕੀਤਾ ਅਤੇ ਦਿਨ-ਰਾਤ ਮਿਹਨਤ ਕਰ ਕੇ ਇਹ ਪੇਪਰ ਪਾਸ ਕੀਤਾ ਹੈ। ਉਸ ਦੇ ਪਰਿਵਾਰ ਵਾਲੇ ਅਤੇ ਮਾਤਾ-ਪਿਤਾ ਨੇ ਉਸ ਨੂੰ ਪੜ੍ਹਾਈ ਕਰਨ ਦੀ ਪੂਰੀ ਖੁੱਲ੍ਹ ਦਿੱਤੀ ਹੋਈ ਸੀ ਅਤੇ ਉਸ ਦੀ ਮਾਤਾ ਪੰਕਜ ਗੋਇਲ ਸਿਰਫ ਇਹੋ ਹੀ ਆਸ ਰੱਖਦੀ ਸੀ ਕਿ ਉਹ ਪੜ੍ਹਾਈ ਕਰੇ ਅਤੇ ਪੜ੍ਹ ਕੇ ਵੱਡੀ ਅਫਸਰ ਬਣੇ। ਉਸ ਦੇ ਘਰ ਵਧਾਈਆਂ ਦੇਣ ਵਾਲਿਆਂ ਦੀ ਭੀੜ ਲੱਗੀ ਹੋਈ ਸੀ। ਆਤਿਸ਼ਬਾਜ਼ੀ ਚਲਾ ਕੇ ਖੁਸ਼ੀ ਮਨਾਈ ਗਈ ਅਤੇ ਮਠਿਆਈਆਂ ਨਾਲ ਪ੍ਰਿਆ ਗੋਇਲ ਦਾ ਮੂੰਹ ਮਿੱਠਾ ਕਰਵਾਇਆ ਗਿਆ।