ਪ੍ਰੈਸ ਕਲੱਬ ਭਦੌੜ ਨੇ ਰੋਸ ਮੁਜ਼ਾਹਰਾ ਕਰ ਕੇ ਪੁਤਲਾ ਫੂਕਿਆ
ਪ੍ਰੈਸ ਕਲੱਬ ਭਦੌੜ ਨੇ ਪੱਤਰਕਾਰਾਂ ’ਤੇ ਦਰਜ ਕੀਤੇ ਪਰਚਿਆਂ ਦੇ ਵਿਰੋਧ ’ਚ ਰੋਸ ਮੁਜ਼ਾਹਰਾ ਕਰਕੇ ਪੁਤਲਾ ਫੂਕਿਆ
Publish Date: Fri, 02 Jan 2026 05:53 PM (IST)
Updated Date: Sat, 03 Jan 2026 04:08 AM (IST)

ਯੋਗੇਸ਼ ਸ਼ਰਮਾ, ਪੰਜਾਬੀ ਜਾਗਰਣ, ਭਦੌੜ : ਪੰਜਾਬ ਸਰਕਾਰ ਵਲੋਂ ਵੱਖ-ਵੱਖ ਧਰਾਵਾਂ ਤਹਿਤ ਪੰਜਾਬ ਦੇ ਦਰਜਨ ਭਰ ਪੱਤਰਕਾਰਾਂ ’ਤੇ ਦਰਜ ਕੀਤੇ ਗਏ ਪਰਚਿਆ ਦੇ ਵਿਰੋਧ ’ਚ ਅੱਜ ਪ੍ਰੈਸ ਕਲੱਬ ਭਦੌੜ ਵਲੋਂ ਜਨਤਕ ਤੇ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਤਿੰਨਕੋਣੀ ਚੌਂਕ ਵਿਖੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਧਨੇਰ ਦੇ ਜਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਮਾਨ, ਤਰਕਸ਼ੀਲ ਸੁਸਾਇਟੀ ਦੇ ਸੂਬਾ ਆਗੂ ਮਾਸਟਰ ਰਾਜਿੰਦਰ ਭਦੌੜ, ਬੀਕੇਯੂ ਉਗਰਾਹਾਂ ਦੇ ਜ਼ਿਲ੍ਹਾ ਆਗੂ ਬਿੰਦਰਪਾਲ ਕੌਰ, ਪ੍ਰੈਸ ਕਲੱਬ ਦੇ ਪ੍ਰਧਾਨ ਰਾਜਿੰਦਰ ਵਰਮਾ, ਮਾਸਟਰ ਰਾਮ ਕੁਮਾਰ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜਿਲ੍ਹਾ ਪ੍ਰੈਸ ਸਕੱਤਰ ਕਰਮਜੀਤ ਮਾਨ, ਕਾਮਰੇਡ ਗੁਰਮੇਲ ਸ਼ਰਮਾ, ਬੀਕੇਯੂ ਸਿੱਧੂਪੁਰ ਦੇ ਆਗੂ ਗੋਰਾ ਸਿੰਘ ਰਾਈਂ, ਬਿੰਦਰ ਸਿੰਘ ਲਧਰੋਈਆ ਤੇ ਸੁਖਵਿੰਦਰ ਸਿੰਘ ਧਾਲੀਵਾਲ ਮੀਤ ਪ੍ਰਧਾਨ ਪ੍ਰੈਸ ਕਲੱਬ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਤੰਤਰ ਦੇ ਚੌਥੇ ਥੰਮ ਨੂੰ ਪੱਤਰਕਾਰਾਂ ’ਤੇ ਪਰਚੇ ਦਰਜ ਕਰਕੇ ਕੁਚਲਣਾ ਚਾਹੁੰਦੀ ਹੈ ਜੋ ਕਿ ਅਤਿ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਅੰਦਰ ਹਿਟਲਰ ਦੀ ਰੂਹ ਪ੍ਰਵੇਸ਼ ਕਰ ਚੁੱਕੀ ਹੈ ਉਹ ਬੱਸ ਆਪਣੇ ਫੈਸਲੇ ਸੁਣਾਉਣਾ ਜਾਣਦਾ ਹੈ ਪਰ ਲੋਕਾਂ ਦੇ ਸੁਆਲਾਂ ਤੋਂ ਭੱਜ ਰਿਹਾ ਹੈ। ਇੰਨਾਂ ਪੱਤਰਕਾਰਾਂ ਦਾ ਕਸੂਰ ਸਿਰਫ ਐਨਾ ਹੀ ਸੀ ਕਿ ਮੁੱਖ ਮੰਤਰੀ ਦੇ ਵਿਦੇਸ਼ ’ਚ ਹੋਣ ਕਰਕੇ ਉਨ੍ਹਾਂ ਦਾ ਹੈਲੀਕਾਪਟਰ ’ਚ ਝੂਟੇ ਕੌਣ ਲੈ ਰਿਹਾ ਹੈ। ਪ੍ਰੈਸ ਕਲੱਬ ਭਦੌੜ ਤੇ ਹਾਜ਼ਰ ਜਥੇਬੰਦੀਆਂ ਨੇ ਪੱਤਰਕਾਰਾਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਹਮਾਇਤ ਕਰਦਿਆਂ ਹਰ ਮੁਜਾਹਰੇ ’ਚ ਸਾਥ ਦੇਣ ਦਾ ਐਲਾਨ ਕੀਤਾ। ਇਸ ਮੌਕੇ ਪ੍ਰੈੱਸ ਕਲੱਬ ਦੇ ਚੇਅਰਮੈਨ ਰਾਜਿੰਦਰ ਬੱਤਾ, ਜਨਰਲ ਸਕੱਤਰ ਯੋਗੇਸ਼ ਸ਼ਰਮਾ, ਸੀਨੀਅਰ ਆਗੂ ਰਕੇਸ਼ ਰੌਕੀ, ਸੁਖਵਿੰਦਰ ਪਲਾਹਾ, ਤੇਜਿੰਦਰ ਸ਼ਰਮਾ, ਵਿਕਰਾਂਤ ਬਾਂਸਲ, ਸਾਹਿਬ ਸੰਧੂ, ਸ਼ਸ਼ੀ ਪਾਲ, ਰਜਿੰਦਰ ਸਿੰਘ, ਗੁਰਵਿੰਦਰ ਸਿੰਘ, ਰਮਨੀਕ ਬੱਤਾ ਕਿਸਾਨ ਆਗੁੂ ਗੁਰਚਰਨ ਧਾਲੀਵਾਲ, ਮਿੰਟੂ ਬਾਵਾ, ਓਕਾਂਰ ਸਿੰਘ ਬਰਾੜ, ਅਮਨਿੰਦਰ ਸਿੰਘ ਗੋਲਡੀ, ਜਗਦੇਵ ਸਿੰਘ ਸੰਘੇੜਾ, ਛਿੰਦਾ ਸਿੰਘ ਭਦੌੜ, ਭੋਲਾ ਸਿੰਘ ਗਿੱਲ, ਭੋਲਾ ਸਿੰਘ ਸੰਘੇੜਾ, ਵਜ਼ੀਰ ਸਿੰਘ, ਮਾਨ ਸਿੰਘ, ਮਹਿਮਾ ਸਿੰਘ, ਹੀਰਾ ਸਿੰਘ ਆਦਿ ਤੂੰ ਇਲਾਵਾ ਸਮੂਹ ਕਿਸਾਨ ਜਥੇਬੰਦੀਆਂ ਤੇ ਸਮੁੱਚਾ ਪ੍ਰੈੱਸ ਕਲੱਬ ਭਦੌੜ ਹਾਜ਼ਰ ਸਨ।