ਪ੍ਰਣੇ ਗਰਗ ਜ਼ਿਲ੍ਹੇ ਭਰ ’ਚੋਂ ਰਿਹਾ ਪਹਿਲੇ ਸਥਾਨ ’ਤੇ
ਪ੍ਰਣੇ ਗਰਗ ਨੇ ਅੱਠਵੀਂ ਜਮਾਤ ’ਚੋਂ ਜ਼ਿਲ੍ਹੇ ਭਰ ’ਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਵਧਾਇਆ ਮਾਣ
Publish Date: Sat, 11 Apr 2026 07:27 PM (IST)
Updated Date: Sun, 12 Apr 2026 04:09 AM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਜ਼ਿਲ੍ਹਾ ਬਰਨਾਲਾ ਦੇ ਵਿੱਦਿਅਕ ਖੇਤਰ ’ਚ ਉਸ ਸਮੇਂ ਖੁਸ਼ੀ ਦੀ ਲਹਿਰ ਦੌੜ ਗਈ। ਜਦੋਂ ਬਰਨਾਲਾ ਸ਼ਹਿਰ ਦਾ ਹੋਣਹਾਰ ਵਿਦਿਆਰਥੀ ਪ੍ਰਣੇ ਗਰਗ ਪੁੱਤਰ ਵਿਕਾਸ ਗਰਗ ਨੇ ਅੱਠਵੀਂ ਜਮਾਤ ਦੇ ਨਤੀਜਿਆਂ ’ਚ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਂਦਿਆਂ ਪੂਰੇ ਜ਼ਿਲ੍ਹੇ ’ਚੋਂ ਪਹਿਲਾ ਸਥਾਨ ਹਾਸਲ ਕੀਤਾ। ਬਰਨਾਲਾ ਦੇ ਇਸ ਵਿਦਿਆਰਥੀ ਨੇ 600 ’ਚੋਂ 585 ਅੰਕ ਪ੍ਰਾਪਤ ਕਰਕੇ ਨਾ ਸਿਰਫ਼ ਆਪਣੇ ਮਾਪਿਆਂ ਦਾ ਬਲਕਿ ਪੂਰੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ। ਪ੍ਰਣੇ ਗਰਗ ਦੀ ਇਸ ਮਾਣਮੱਤੀ ਪ੍ਰਾਪਤੀ ’ਤੇ ਉਸ ਦੇ ਪਿਤਾ ਵਿਕਾਸ ਗਰਗ ਤੇ ਮਾਤਾ ਅੰਸ਼ਿਕਾ ਗਰਗ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪ੍ਰਣੇ ਸ਼ੁਰੂ ਤੋਂ ਹੀ ਪੜ੍ਹਾਈ ’ਚ ਬਹੁਤ ਮਿਹਨਤੀ ਰਿਹਾ ਹੈ। ਇਸ ਮੌਕੇ ਉਸਦੀ ਦਾਦੀ ਰਾਣੀ ਗਰਗ, ਤਾਇਆ ਪੰਕਜ ਗਰਗ ਤੇ ਤਾਈ ਦੇਵਿਕਾ ਗਰਗ ਸਣੇ ਭੈਣ-ਭਰਾਵਾਂ ਪ੍ਰੀਸ਼ਾ, ਲਵਨੀਆ, ਆਰਵ ਤੇ ਵਿਆਂਸ਼ ਨੇ ਪ੍ਰਣੇ ਦੀ ਸਫ਼ਲਤਾ `ਤੇ ਮਾਣ ਮਹਿਸੂਸ ਕਰਦਿਆਂ ਵਧਾਈਆਂ ਦਿੱਤੀਆਂ।