ਭੁੱਕੀ ਬਰਾਮਦ, ਮਾਮਲਾ ਦਰਜ
ਭੁੱਕੀ ਬਰਾਮਦ, ਮਾਮਲਾ ਦਰਜ
Publish Date: Sun, 05 Apr 2026 05:34 PM (IST)
Updated Date: Mon, 06 Apr 2026 04:02 AM (IST)
ਯੋਗੇਸ਼ ਸ਼ਰਮਾ, , ਪੰਜਾਬੀ ਜਾਗਰਣ, ਭਦੌੜ : ਥਾਣਾ ਭਦੌੜ ਦੀ ਪੁਲਿਸ ਨੇ ਦੋ ਵਿਅਕਤੀਆਂ ਕੋਲੋਂ ਭੁੱਕੀ ਬਰਾਮਦ ਕਰ ਕੇ ਮਾਮਲਾ ਦਰਜ ਕੀਤਾ ਹੈ। ਸਹਾਇਕ ਥਾਣੇਦਾਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਦੌਰਾਨੇ ਗਸ਼ਤ ਦਾਣਾ ਮੰਡੀ ’ਚ ਬਣੇ ਬੇ ਅਬਾਦ ਕਮਰਿਆਂ ਕੋਲ ਦੋ ਵਿਅਕਤੀਆਂ ਨੂੰ ਬੈਠਾ ਦਿਖਾਈ ਦਿੱਤਾ। ਜਿਸ ਦੀ ਪਹਿਚਾਣ ਭੋਲਾ ਸਿੰਘ ਪੁੱਤਰ ਨੀਲਾ ਸਿੰਘ ਵਾਸੀ ਭੱਠਾ ਬਸਤੀ ਨੈਣੇਵਾਲ ਰੋਡ ਭਦੌੜ ਤੇ ਧਰਮਪ੍ਰੀਤ ਸਿੰਘ ਪੁੱਤਰ ਸਾਹਿਬ ਸਿੰਘ ਵਾਸੀ ਬਾਹਰਲਾ ਵਿਹੜਾ ਭਦੌੜ, ਜੋ ਕਮਰਿਆਂ ਦੇ ਬਣੇ ਵਰਾਡੇ ’ਚ ਬੈਠੇ ਇਕ ਗੱਟਾ ਪਲਾਸਟਿਕ ’ਚ ਹੱਥ ਮਾਰ ਰਹੇ ਸੀ, ਪੁਲਿਸ ਨੇ ਮੌਕੇ ’ਤੇ ਰੇਡ ਕਰ ਕੇ ਉਨ੍ਹਾਂ ਕੋਲੋਂ 13 ਕਿੱਲੋ ਚੂਰਾ ਭੁੱਕੀ ਬਰਾਮਦ ਕਰ ਕੇ ਮਾਮਲਾ ਦਰਜ ਕਰ ਲਿਆ ਹੈ।