ਬੱਚੇ ਨਾਲ ਬਦਫੈਲੀ, ਪੁਲਿਸ ਵੱਲੋਂ ਮਾਮਲਾ ਦਰਜ
ਨਾਬਲਿਗ ਬੱਚੇ ਨਾਲ ਬਦਫੈਲੀ, ਪੁਲਿਸ ਵਲੋਂ ਮਾਮਲਾ ਦਰਜ
Publish Date: Fri, 10 Apr 2026 07:01 PM (IST)
Updated Date: Sat, 11 Apr 2026 04:12 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਤਪਾ ਮੰਡੀ : ਤਪਾ ’ਚ ਇਕ ਨਾਬਲਿਗ ਬੱਚੇ ਨਾਲ ਬਦਫੈਲੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਬੱਚੇ ਦੀ ਮਾਂ ਵੱਲੋਂ ਪੁਲਿਸ ਨੂੰ ਦਿੱਤੇ ਬਿਆਨਾਂ ਅਨੁਸਾਰ ਉਹ ਕਿਸੇ ਕੰਮ ਸਬੰਧੀ ਬਠਿੰਡਾ ਗਈ ਹੋਈ ਸੀ। ਇਸ ਦੌਰਾਨ ਉਸਦਾ ਬੱਚਾ ਘਰ ਦੇ ਨੇੜੇ ਸਾਈਕਲ ’ਤੇ ਖੇਡ ਰਿਹਾ ਸੀ। ਇਸ ਸਮੇਂ ਗੁਆਂਢ ’ਚ ਰਹਿੰਦੇ ਇਕ ਨੌਜਵਾਨ ਨੇ ਉਸਨੂੰ ਆਪਣੇ ਘਰ ਬੁਲਾ ਲਿਆ। ਉੱਥੇ ਉਸਨੇ ਪਹਿਲਾਂ ਲੈਪਟੌਪ ’ਤੇ ਕਾਰਟੂਨ ਦਿਖਾਏ, ਪਰ ਬਾਅਦ ’ਚ ਅਸ਼ਲੀਲ ਵੀਡੀਓ ਵੀ ਦਿਖਾਉਣ ਲੱਗ ਪਿਆ। ਜਿਸ ਤੋਂ ਬਾਅਦ ਉਸ ਨੇ ਬੱਚੇ ਨਾਲ ਜਬਰਦਸਤੀ ਬਦਫੈਲੀ ਕੀਤੀ। ਘਟਨਾ ਬਾਰੇ ਬੱਚੇ ਨੇ ਪਹਿਲਾਂ ਡਰ ਕੇ ਕੁਝ ਨਹੀਂ ਦੱਸਿਆ, ਪਰ ਜਦ ਮਾਂ ਨੇ ਉਸਨੂੰ ਸਮਝਾਇਆ ਤਾਂ ਉਸਨੇ ਸਾਰੀ ਘਟਨਾ ਬਿਆਨ ਕੀਤੀ। ਜਿਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੁਲਿਸ ਨੇ ਬੱਚੇ ਦੀ ਮਾਂ ਦੇ ਬਿਆਨਾਂ ਦੇ ਆਧਾਰ ’ਤੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।