- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲੱਖਾਂ ਰੁਪਏ ਦੇ ਗਹਿਣੇ ਚੋਰੀ ਕਰਨ ਵਾਲਾ ਪੁਲਿਸ ਅੜਿੱਕੇ

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਬਰਨਾਲਾ ਪੁਲਿਸ ਵੱਲੋਂ ਇਕ ਘਰ ’ਚੋਂ ਲੱਖਾਂ ਰੁਪਏ ਦੇ ਗਹਿਣੇ ਚੋਰੀ ਕਰਨ ਦੇ ਮਾਮਲੇ ’ਚ ਇਕ ਵਿਅਕਤੀ ਨੂੰ ਕਾਬੂ ਕਰਨ ’ਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਡੀਐੱਸਪੀ ਸਤਵੀਰ ਸਿੰਘ ਬੈਂਸ ਤੇ ਚੌਕੀ ਇੰਚਾਰਜ ਤਰਸੇਮ ਸਿੰਘ ਨੇ ਦੱਸਿਆ ਕਿ ਬਰਨਾਲਾ ਪੁਲਿਸ ਵੱਲੋਂ ਰਾਕੇਸ਼ ਕੁਮਾਰ ਉਰਫ ਵਿੱਕੀ ਬਾਵਾ ਪੁੱਤਰ ਮਦਨ ਸਰੂਪ ਵਾਸੀ ਧਾਲੀਵਾਲ ਪੱਤੀ, ਵਾਰਡ ਨੰਬਰ 10 ਹੰਡਿਆਇਆ ਦੇ ਬਿਆਨਾਂ ਦੇ ਆਧਾਰ ’ਤੇ ਨਾਮਾਲੂਮ ਵਿਅਕਤੀ ਦੇ ਖ਼ਿਲਾਫ਼ ਚੋਰੀ ਕਰਨ ਦਾ ਮਾਮਲਾ ਦਰਜ ਕੀਤਾ ਸੀ। ਮੁਦੱਈ ਅਨੁਸਾਰ ਕਿਸੇ ਨਾਮਾਲੂਮ ਵਿਅਕਤੀ/ਵਿਅਕਤੀਆਨ ਨੇ ਘਰ ਦੀ ਅਲਮਾਰੀ ’ਚੋਂ 01 ਸੈੱਟ ਸੋਨਾ ਹਾਰ ਤੇ ਕਾਂਟੇ, 3 ਛਾਪਾਂ ਸੋਨਾ, 2 ਕੋਕੇ, ਕੁੱਲ ਸੋਨਾ ਵਜਨ ਕਰੀਬ 4 ਤੋਲੇ, 6 ਚੂੜੀਆਂ ਚਾਂਦੀ, 2 ਚਾਂਦੀ ਦੇ ਕੜੇ, 4 ਜੋੜੇ ਝਾਂਜਰਾਂ, 2 ਜੋੜੇ ਸੱਗਲੇ ਚਾਂਦੀ ਬੱਚਿਆਂ ਵਾਲੇ, 6 ਸਿੱਕੇ ਚਾਂਦੀ ਕੁੱਲ ਵਜਨ ਕਰੀਬ 500 ਗ੍ਰਾਮ ਚਾਂਦੀ, ਕਰੀਬ 55000 ਰੁਪਏ ਨਕਦੀ, 1 ਕੈਮਰਾ ਚੋਰੀ ਕਰ ਲਿਆ ਸੀ। ਉਨ੍ਹਾਂ ਦੱਸਿਆ ਕਿ ਦੌਰਾਨੇ ਤਫਤੀਸ਼ ਮੁਕੱਦਮਾ ਉਕਤ ’ਚ ਪਰਵਿੰਦਰ ਸਿੰਘ ਉਰਫ ਨਵੀ ਪੁੱਤਰ ਬੂਟਾ ਸਿੰਘ ਵਾਸੀ ਹਰਨਾਮ ਸਿੰਘ ਵਾਲਾ ਥਾਣਾ ਫੂਲ, ਜ਼ਿਲ੍ਹਾ ਬਠਿੰਡਾ ਹਾਲ ਸ਼ਿਵ ਵਾਟੀਕਾ ਕਾਲੋਨੀ ਸੰਘੇੜਾ ਰੋਡ ਬਰਨਾਲਾ ਨੂੰ ਨਾਮਜਦ ਕੀਤਾ ਗਿਆ ਸੀ। ਫਿਰ ਦੌਰਾਨੇ ਤਫਤੀਸ਼ ਸਹਾਇਕ ਥਾਣੇਦਾਰ ਤਰਸੇਮ ਸਿੰਘ 721 ਇੰਚਾਰਜ ਪੁਲਿਸ ਚੌਕੀ ਹੰਡਿਆਇਆ ਨੇ ਪਰਵਿੰਦਰ ਸਿੰਘ ਉਰਫ ਨਵੀ ਨੂੰ ਗ੍ਰਿਫ਼ਤਾਰ ਕੀਤਾ ਸੀ, ਦੌਰਾਨੇ ਪੁਲਿਸ ਰਿਮਾਂਡ ਪਰਵਿੰਦਰ ਸਿੰਘ ਉਕਤ ਕੋਲੋਂ ਚੋਰੀ ਕੀਤਾ ਸੋਨੇ ਤੇ ਚਾਂਦੀ ਦੇ ਗਹਿਣੇ ਚਾਰ ਜੋੜੇ ਝਾਂਜਰਾ ਚਾਂਦੀ, ਛੇ ਚੂੜੀਆਂ ਚਾਂਦੀ, ਦੋ ਕੜੇ ਚਾਂਦੀ ਤੇ ਛੇ ਸਿੱਕੇ ਚਾਂਦੀ, ਚਾਰ ਸੱਗਲੇ ਚਾਂਦੀ ਕੁੱਲ ਵਜਨੀ 446.166 ਗ੍ਰਾਮ ਚਾਂਦੀ, ਇਕ ਛਾਪ ਸੋਨਾ, ਦੋ ਕੋਕੇ ਸੋਨਾ, ਕੁੱਲ ਵਜਨੀ 2.550 ਗ੍ਰਾਮ ਸੋਨਾ ਤੇ ਐਕਟਿਵਾ ਸਕੂਟਰੀ ਸਮੇਤ ਆਰਸੀ ਬਰਾਮਦ ਕਰਵਾਏ ਗਏ ਹਨ। ਐਕਟਿਵਾ ਸਕੂਟਰੀ ਪਰਵਿੰਦਰ ਸਿੰਘ ਉਕਤ ਨੇ ਘੰਟਾ ਘਰ ਲੁਧਿਆਣਾ ਤੋਂ ਚੋਰੀ ਕੀਤੀ ਸੀ ਜੋ ਵਾਰਦਾਤ ਸਮੇਂ ਵਰਤੀ ਸੀ। ਉਨ੍ਹਾਂ ਦੱਸਿਆ ਕਿ ਤਫਤੀਸ਼ ਦੌਰਾਨ ਸਾਹਮਣੇ ਆਇਆ ਹੈ ਕਿ ਬਾਕੀ ਬਚਦੇ ਸੋਨੇ ਦੇ ਗਹਿਣਿਆਂ ਨੂੰ ਪਰਵਿੰਦਰ ਸਿੰਘ ਨੇ ਆਪਣੀ ਭਰਜਾਈ ਮਨਜਿੰਦਰ ਕੌਰ ਪਤਨੀ ਗੋਬਿੰਦ ਸਿੰਘ ਵਾਸੀ ਕੇਵਲ (ਕਿਉਲ) ਜ਼ਿਲ੍ਹਾ ਸਿਰਸਾ ਨਾਲ ਮਿਲ ਕੇ ਮਨਜਿੰਦਰ ਕੌਰ ਉਕਤ ਦੇ ਨਾਮ ’ਤੇ ਫਾਈਨਾਂਸ ਬੈਂਕ ਕਾਲਿਆਵਾਲੀ ਜ਼ਿਲ੍ਹਾ ਸਿਰਸਾ ’ਚ ਗਿਰਵੀ ਰੱਖ ਕੇ ਇਨ੍ਹਾਂ ਗਹਿਣਿਆ ’ਤੇ 2,89,492 ਰੁਪਏ ਦਾ ਲੋਨ ਕਰਵਾ ਲਿਆ ਸੀ ਜੋ ਇਹ ਸੋਨਾਂ ਬੈਂਕ ’ਚ ਹੈ। ਮੁਕੱਦਮੇ ’ਚ ਤਫਤੀਸ਼ ਦੌਰਾਨ ਮਨਜਿੰਦਰ ਕੌਰ ਪਤਨੀ ਗੋਬਿੰਦ ਸਿੰਘ ਵਾਸੀ ਕੇਵਲ ਕਿਉਲ ਜ਼ਿਲ੍ਹਾ ਸਿਰਸਾ ਨੂੰ ਨਾਮਜਦ ਕੀਤਾ ਗਿਆ ਹੈ। ਜਿਸ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰ ਕੇ ਬਾਕੀ ਬਚਦਾ ਸੋਨਾ ਬਰਾਮਦ ਕਰਵਾਇਆ ਜਾਵੇਗਾ।