ਵਿਦਿਆ ਰਤਨ ਕਾਲਜ ’ਚ ਕਰਵਾਇਆ ਕਾਵਿ ਸੰਮੇਲਨ
ਵਿਦਿਆ ਰਤਨ ਕਾਲਜ ’ਚ ਕਰਵਾਇਆ ਕਾਵਿ ਸੰਮੇਲਨ
Publish Date: Wed, 18 Mar 2026 04:15 PM (IST)
Updated Date: Wed, 18 Mar 2026 04:19 PM (IST)

ਲਹਿਰਾਗਾਗਾ : ਵਿਦਿਆ ਰਤਨ ਕਾਲਜ ਖੋਖਰ ਕਲਾਂ ਵਿਖੇ ਕਾਵਿ ਸੰਮੇਲਨ ਕਰਵਾਇਆ ਗਿਆ। ਇਸ ਕਾਵਿ ਸੰਮੇਲਨ ਵਿੱਚ ਕਾਲਜ ਦੀਆਂ ਪਾਸ ਹੋ ਚੁੱਕੀਆਂ ਵਿਦਿਆਰਥਣਾਂ ਰਜਿੰਦਰ ਰਾਣੀ ਅਤੇ ਜਸਪ੍ਰੀਤ ਕੌਰ ਜੱਸਲ ਜੋ ਕਿ ਸਾਹਿਤ ਦੇ ਖੇਤਰ ਵਿੱਚ ਵੱਡਾ ਨਾਮਣਾ ਖੱਟ ਚੁੱਕੀਆਂ ਹਨ ਨੇ ਹਿੱਸਾ ਲਿਆ। ਰਜਿੰਦਰ ਰਾਣੀ ਦੀਆਂ "ਆਓ ਸਿੱਖੀਏ ਕਿਤਾਬਾਂ ’ਚੋਂ" ਵੱਖ-ਵੱਖ ਸਮੇਂ ਅਖ਼ਬਾਰਾਂ, ਮੈਗ਼ਜ਼ੀਨਾਂ ਤੇ ਰਸਾਲਿਆਂ ਵਿੱਚ ਵਾਰਤਕ, ਕਹਾਣੀਆਂ, ਕਵਿਤਾਵਾਂ ਪ੍ਰਕਾਸ਼ਿਤ ਹੁੰਦੀਆਂ ਰਹਿੰਦੀਆਂ ਹਨ। 250 ਤੋਂ ਵੱਧ ਵਾਰਤਕ ਸਿੱਖਿਅਕ, ਪ੍ਰੇਰਨਾਦਾਇਕ, ਸਮਾਜਿਕ, ਪਰਿਵਾਰਕ, ਸੱਭਿਆਚਾਰ ਵਿਰਸੇ ਨਾਲ ਸਬੰਧਿਤ ਆਰਟੀਕਲ ਅਖ਼ਬਾਰਾਂ, ਮੈਗ਼ਜ਼ੀਨਾਂ ਵਿਚ ਪ੍ਰਕਾਸ਼ਿਤ ਹੋ ਚੁੱਕੇ ਹਨ। ਜਸਪ੍ਰੀਤ ਜੱਸਲ ਜੋ ਕਿ ਕਿਤਾਬ ਲੋਕ ਅਰਪਣ, ਕਾਵਿ ਮਿਲਣੀ, ਸੰਦਲੀ ਸਿਰਜਣਾ, ਸ਼ਬਦ ਸੁਨੇਹੇ, ਦੋ ਸਾਂਝੇ ਕਾਵਿ ਸੰਗ੍ਰਹਿ ਦੀ ਸਿਰਜਣਾ ਕਰ ਚੁੱਕੀ ਹੈ। ਉਹ ਬਹੁਤ ਸਾਰੇ ਕਵੀ ਦਰਬਾਰ, ਕਿਤਾਬ ਲੋਕ ਅਰਪਣ, ਕਾਵਿ ਮਿਲਣੀਆਂ ਦਾ ਹਿੱਸਾ ਬਣ ਚੁੱਕੀ ਹੈ। ਦੋਵੇਂ ਕਵਿਤਰੀਆਂ ਨੇ ਵਿਦਿਆਰਥਣਾਂ ਨਾਲ ਆਪਣਾ ਸਾਹਿਤਕ ਸਫਰ ਸਾਂਝਾ ਕੀਤਾ। ਇਸ ਕਾਵਿ ਸੰਮੇਲਨ ਨੂੰ ਐੱਚਓਡੀ ਐਜੂਕੇਸ਼ਨ ਮੰਜੂ ਬਾਲਾ ਅਤੇ ਐੱਚਓਡੀ ਮਾਸਟਰਜ਼ ਗੁਰਦੀਪ ਕੌਰ ਨੇ ਕਰਵਾਇਆ। ਮਹਿਮਾਨ ਕਵਿਤਰੀਆਂ ਨੂੰ ਕਾਲਜ ਪ੍ਰਿੰਸੀਪਲ ਡਾ. ਮਨਦੀਪ ਸ਼ਰਮਾ ਵੱਲੋਂ ਯਾਦਗਾਰ ਚਿੰਨ੍ਹ ਭੇਟ ਕੀਤੇ ਗਏ। ਇਸ ਮੌਕੇ ਕਾਲਜ ਦੇ ਚੇਅਰਮੈਨ ਚੈਰੀ ਗੋਇਲ ਅਤੇ ਐੱਮਡੀ ਹਿਮਾਂਸ਼ੂ ਗਰਗ ਨੇ ਕਿਹਾ ਕਿ ਸੰਸਥਾ ਹਮੇਸ਼ਾ ਹੀ ਵਿਦਿਆਰਥਣਾਂ ਨੂੰ ਅਜਿਹੇ ਮੰਚ ਦੇਣ ਲਈ ਯਤਨਸ਼ੀਲ ਰਹੇਗੀ।