ਪੀਓ ਸਟਾਫ਼ ਬਰਨਾਲਾ ਵੱਲੋਂ ਭਗੌੜਾ ਕਾਬੂ
ਪੀਓ ਸਟਾਫ਼ ਬਰਨਾਲਾ ਵੱਲੋਂ ਭਗੌੜਾ ਕਾਬੂ
Publish Date: Sat, 03 Jan 2026 05:55 PM (IST)
Updated Date: Sun, 04 Jan 2026 04:09 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਪੀਓ ਸਟਾਫ਼ ਬਰਨਾਲਾ ਦੀ ਪੁਲਿਸ ਨੇ ਇਕ ਭਗੌੜਾ ਵਿਅਕਤੀ ਨੂੰ ਕਾਬੂ ਕਰਨ ’ਚ ਸਫ਼ਲਤਾ ਹਾਸਿਲ ਕੀਤੀ ਹੈ। ਪੀਓ ਸਟਾਫ਼ ਦੇ ਇੰਚਾਰਜ ਰਾਮ ਸਿੰਘ ਨੇ ਦੱਸਿਆ ਕਿ ਮੁਦੱਈ ਗੌਰਵ ਕੁਮਾਰ ਪੁੱਤਰ ਜੈ ਪਾਲ ਵਾਸੀ ਆਦਰਸ਼ ਨਗਰ ਲੱਖੀ ਕਾਲੋਨੀ ਬਰਨਾਲਾ ਦੇ ਬਿਆਨ ਦੇ ਆਧਾਰ ’ਤੇ ਕ੍ਰਿਸ਼ਨਦੀਪ ਉਰਫ ਘੋਲੂ ਪੁੱਤਰ ਮੱਖਣ ਸਿੰਘ ਵਾਸੀ ਸੂਜਾ ਪੱਤੀ, ਨੇੜੇ ਸੁਆ ਸੰਘੇੜਾ ਦੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਜਿਸਨੂੰ ਮਿਤੀ 24-09-2019 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਤਫਤੀਸ਼ ਮੁਕੰਮਲ ਹੋਣ ’ਤੇ ਚਲਾਨ ਅਦਾਲਤ ’ਚ ਪੇਸ਼ ਕੀਤਾ ਗਿਆ। ਪ੍ਰੰਤੂ ਦੋਸ਼ੀ ਕ੍ਰਿਸ਼ਨਦੀਪ ਉਕਤ ਦੇ ਮਾਨਯੋਗ ਅਦਾਲਤ ਵਿੱਚੋ ਗੈਰ ਹਾਜ਼ਰ ਹੋਣ ਕਰ ਕੇ ਮਿਤੀ 14-07-2025 ਨੂੰ ਮਾਨਯੋਗ ਅਦਾਲਤ ਮਿਸ ਸੋਨਾਲੀ ਸਿੰਘ ਸੀਜੇਐੱਮ ਸਾਹਿਬ ਬਰਨਾਲਾ ਵੱਲੋ ਪੀਓ ਘੋਸ਼ਿਤ ਕੀਤਾ ਗਿਆ ਸੀ। ਜਿਸ ਨੂੰ ਪੀਓ ਸਟਾਫ਼ ਬਰਨਾਲਾ ਦੀ ਪੁਲਿਸ ਵੱਲੋਂ ਕਾਬੂ ਕਰ ਕੇ ਮਾਨਯੋਗ ਅਦਾਲਤ ਸੋਨਾਲੀ ਸਿੰਘ ਸੀਜੇਐੱਮ ਸਾਹਿਬ ਬਰਨਾਲਾ ਦੀ ਅਦਾਲਤ ’ਚ ਪੇਸ਼ ਕੀਤਾ ਗਿਆ। ਅਦਾਲਤ ਵੱਲੋਂ 17 ਜਨਵਰੀ ਤਕ ਭਗੌੜੇ ਨੂੰ ਜੇਲ੍ਹ ’ਚ ਬੰਦ ਕਰਨ ਦੇ ਹੁਕਮ ਸੁਣਾਏ ਹਨ।