ਵਿਕਾਸ ਦਾ ਨੀਂਹ ਪੱਥਰ ਰੱਖਣ ਦੇ ਬਾਵਜੂਦ ਵੀ ਕੰਮ ਸ਼ੁਰੂ ਨਹੀਂ : ਉੱਪਲ
ਮੀਤ ਹੇਅਰ ਵਲੋਂ ਗਲੀ ਦੇ ਵਿਕਾਸ ਦਾ ਨੀਂਹ ਪੱਥਰ ਰੱਖਣ ਦੇ ਬਾਵਜੂਦ ਵੀ ਕੰਮ ਸ਼ੁਰੂ ਨਹੀਂ ਹੋਇਆ: ਉੱਪਲ
Publish Date: Thu, 09 Apr 2026 04:47 PM (IST)
Updated Date: Fri, 10 Apr 2026 04:05 AM (IST)
ਰੇਸ਼ਮ ਦੂਆ, ਪੰਜਾਬੀ ਜਾਗਰਣ, ਬਰਨਾਲਾ : ਬਰਨਾਲਾ ਅੰਦਰ ਵਿਕਾਸ ਨਾ ਦੀ ਕੋਈ ਚੀਜ ਨਹੀਂ ਹੈ, ਜਿਸ ਦਾ ਅੰਦਾਜਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ, ਕਿ ਐਮਪੀ ਮੀਤ ਹੇਅਰ ਵਲੋਂ ਇੱਕ ਗਲੀ ਦੇ ਵਿਕਾਸ ਲਈ ਦਾ ਨੀਂਹ ਪੱਥਰ ਸੀ, ਉਹ ਗਲੀ ਦੇ ਵਸਿੰਦੇ ਇਸ ਰਸਤੇ ਨੂੰ ਪੱਕਾ ਹੋਣ ਦੀ ਉਡੀਕ ਰਹੇ ਹਨ। ਇਹ ਖੁਲਾਸਾ ਸ਼ੋਸਲ ਮੀਡੀਆ ’ਤੇ ਬੋਲਦਿਆਂ ਭਾਜਪਾ ਯੂਥ ਆਗੂ ਰਾਜਿੰਦਰ ਉੱਪਲ ਕੀਤਾ। ਰਾਜਿੰਦਰ ਉੱਪਲ ਨੇ ਕਿਹਾ ਕਿ ਐਮਪੀ ਗੁਰਮੀਤ ਸਿੰਘ ਮੀਤ ਹੇਅਰ ਵਲੋਂ ਕਰੀਬ ਤਿੰਨ ਮਹੀਨੇ ਪਹਿਲਾਂ ਨਾਨਕਸਰ ਨਗਰ ਗਲੀ ਨੰਬਰ ਤਿੰਨ ’ਚ ਗਲੀ ਨੂੰ ਪੱਕਾ ਕਰਨ ਲਈ 30 ਲੱਖ ਰੁਪਏ ਵਾਲਾ ਇੱਕ ਨੀਂਹ ਪੱਥਰ ਰੱਖਿਆ ਸੀ। ਉਨ੍ਹਾਂ ਕਿਹਾ ਕਿ ਐਨਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਅੱਜ ਗਲੀ ਤੇ ਵਸਿੰਦੇ ਗਲੀ ਨੂੰ ਪੱਕਾ ਕਰਨ ਦੀ ਉਡੀਕ ’ਚ ਬੈਠੇ ਹਨ। ਉਨ੍ਹਾਂ ਕਿਹਾ ਕਿ ਐਮਪੀ ਮੀਤ ਵਲੋਂ ਨੀਂਹ ਪੱਥਰ ਹੀ ਰੱਖੇ ਜਾ ਰਹੇ ਹਨ, ਪਰ ਬਰਨਾਲਾ ਅੰਦਰ ਵਿਕਾਸ ਨਾਂ ਦੀ ਕੋਈ ਚੀਜ ਨਹੀਂ ਹੈ। ਪੰਜਾਬ ਸਰਕਾਰ ਕੋਲ ਵਿਕਾਸ ਲਈ ਪੈਸਾ ਨਹੀਂ ਹੈ। ਆਮ ਆਦਮੀ ਪਾਰਟੀ ਵਲੋਂ ਮਾਹਿਜ 30 ਲੱਖ ਰੁਪਏ ਲਈ ਵੀ ਨੀਂਹ ਪੱਥਰ ਰੱਖਣੇ ਪੈ ਰਹੇ ਹਨ। ਉਨ੍ਹਾਂ ਕਿਹਾ ਕਿ ਤਿੰਨ ਮਹੀਨੇ ਬੀਤਣ ਦੇ ਬਾਵਜੂਦ ਵੀ ਗਲੀ ਨੂੰ ਪੱਕਾ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਗਲੀ ਦਾ ਕੰਮ ਸ਼ੁਰੂ ਕਿਉ ਨਹੀਂ ਹੋਇਆ ਇਸ ਸਬੰਧੀ ਵੀ ਜਾਂਚ ਹੋਣੀ ਚਾਹੀਦੀ ਹੈ।