ਸੀਵਰੇਜ ਧਸਨ ਕਾਰਨ ਪਿੱਕਅਪ ਗੱਡੀ ਪਲਟਨੋ ਬਚੀ
ਸੀਵਰੇਜ ਧਸਨ ਕਾਰਨ ਪਿੱਕਅੱਪ ਗੱਡੀ ਪਲਟਨੋ ਬਚੀ
Publish Date: Tue, 14 Apr 2026 05:43 PM (IST)
Updated Date: Wed, 15 Apr 2026 04:07 AM (IST)
ਰੇਸ਼ਮ ਦੂਆ, ਪੰਜਾਬੀ ਜਾਗਰਣ, ਬਰਨਾਲਾ : ਸਥਾਨਕ ਪੁਰਾਣਾ ਬੱਸ ਸਟੈਂਡ ਪਟੇਲ ਨਗਰ ਗਲੀ ਨੰਬਰ ਪੰਜ ਦੀ ਨੁੱਕਰ ’ਤੇ ਸੀਵਰੇਜ ਧਸਨ ਕਾਰਨ ਇੱਕ ਸਾਮਾਨ ਦੀ ਭਰੀ ਪਿੱਕਅੱਪ ਗੱਡੀ ਪਲਟਣੋ ਬਚੀ। ਜਾਣਕਾਰੀ ਅਨੁਸਾਰ ਪੁਰਾਣਾ ਬੱਸ ਸਟੈਂਡ ਨੇੜੇ ਸੀਵਰੇਜ ਦੀ ਪਾਈਪ ਲੀਕਜ਼ ਤੇ ਦੱਬਣ ਕਾਰਨ ਘੱਟੋ ਘੱਟ ਚਾਰ-ਪੰਜ ਫੁੱਟ ਦਾ ਡੂੰਘਾਂ ਟੋਇਆ ਪੈ ਗਿਆ। ਇਸ ’ਚ ਇਕ ਪਿੱਕਅਪ ਗੱਡੀ ਫ਼ਸ ਗਈ, ਪਰ ਇਸ ਹਾਦਸੇ ’ਚ ਗੱਡੀ ਪਲਟਨੋ ਬਚ ਗਈ। ਪਰ ਇਸ ਟੋਏ ਵੱਲ ਕਿਸੇ ਵੀ ਸਬੰਧਤ ਅਧਿਕਾਰੀ ਜਾਂ ਕਰਮਚਾਰੀ ਨੇ ਕੋਈ ਧਿਆਨ ਨਹੀਂ ਦਿੱਤਾ, ਪਰ ਸਥਾਨਕ ਲੋਕਾਂ ਨੇ ਉਕਤ ਟੋਏ ’ਤੇ ਟਾਇਰ ਰੱਖ ਕੇ ਉਸ ਨੂੰ ਕਬਰ ਕੀਤਾ ਤਾਂ ਜੋ ਕੋਈ ਵੱਡਾ ਹਾਦਸਾ ਨਾ ਹੋ ਸਕੇ। ਜ਼ਿਕਰਯੋਗ ਹੈ ਕਿ ਸ਼ਹਿਰ ਦੇ ਸਦਰ ਬਾਜ਼ਾਰ ’ਚ ਵੀ ਕਫ਼ੀ ਲੰਮੇਂ ਸਮੇਂ ਸੜਕ ਦੀ ਹਾਲਤ ਖ਼ਸਤਾ ਹੈ, ਬਰਸਾਤਾਂ ਦੇ ਦਿਨਾਂ ’ਚ ਇਸ ਬਾਜ਼ਾਰ ’ਚ ਪਾਣੀ ਭਰ ਜਾਂਦਾ ਹੈ। ਇਸ ਕਾਰਨ ਲੋਕਾਂ ਨੂੰ ਕਾਫ਼ੀ ਜ਼ਿਆਦਾ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਥਾਨਕ ਲੋਕਾਂ ਨੇ ਨਗਰ ਨਿਗਮ ਦੇ ਅਧਿਕਾਰੀਆਂ ਕੋਲ ਇਸ ਸਮੱਸਿਆ ਦਾ ਜਲਦ ਤੋਂ ਜਲਦ ਹੱਲ ਕਰਨ ਦੀ ਮੰਗ ਕੀਤੀ।