ਚਾਈਨਾ ਡੋਰ ਸਣੇ ਵਿਅਕਤੀ ਕਾਬੂ
ਚਾਈਨਾ ਡੋਰ ਸਮੇਤ ਵਿਅਕਤੀ ਕਾਬੂ
Publish Date: Sun, 04 Jan 2026 03:59 PM (IST)
Updated Date: Mon, 05 Jan 2026 04:03 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਸਥਾਨਕ ਅਨਾਜ ਮੰਡੀ ਬਰਨਾਲਾ ਵਿਖੇ ਚਾਈਨਾ ਡੋਰ ਵੇਚਦੇ ਵਿਅਕਤੀ ਨੂੰ ਕਾਬੂ ਕਰ ਕੇ ਮਾਮਲਾ ਦਰਜ ਕੀਤਾ ਗਿਆ ਹੈ। ਐੱਸਐੱਚਓ ਲਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਹੁਕਮਾਂ ਅਨੁਸਾਰ ਬਰਨਾਲਾ ਅੰਦਰ ਚਾਈਨਾ ਡੋਰ ਵੇਚਣ ਵਾਲਿਆਂ ਨੂੰ ਕਿਸੇ ਕੀਮਤ ’ਤੇ ਬਖ਼ਸ਼ਿਆ ਨਹੀਂ ਜਾਵੇਗਾ। ਇਸੇ ਮੁਹਿੰਮ ਤਹਿਤ ਸੂਚਨਾ ਮਿਲੀ ਕਿ ਇਸ਼ਾਂਤ ਗੋਇਲ ਪੁੱਤਰ ਰਾਮ ਕੁਮਾਰ ਵਾਸੀ ਸੇਖਾ ਫਾਟਕ ਨੇੜੇ ਸ਼ਿਵ ਮੱਠ ਬਰਨਾਲਾ ਚਾਈਨਾ ਡੋਰ ਵੇਚਣ ਦਾ ਆਦੀ ਹੈ। ਜੋ ਕਿ ਅਨਾਜ ਮੰਡੀ ਬਰਨਾਲਾ ਵਿਖੇ ਖੜ੍ਹਾ ਚਾਈਨਾ ਡੋਰ ਵੇਚ ਰਿਹਾ ਹੈ। ਉਕਤ ਵਿਅਕਤੀ ਨੂੰ 20 ਗੱਟੂ ਚਾਈਨਾ ਡੋਰ ਸਮੇਤ ਕਾਬੂ ਕਰ ਕੇ ਮਾਮਲਾ ਦਰਜ ਕਰਦਿਆਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।