ਨੈਚਰੋਪੈਥੀ ਨਾਲ ਭਿਆਨਕ ਬਿਮਾਰੀਆਂ ਤੋਂ ਪੀੜਤ ਮਰੀਜ਼ ਹੋ ਰਹੇ ਹਨ ਨੌ-ਬਰ-ਨੌ: ਡਾਕਟਰ ਵਿਰਕ
ਨੈਚਰੋਪੈਥੀ ਨਾਲ ਭਿਆਨਕ ਬਿਮਾਰੀਆਂ ਤੋਂ ਪੀੜਤ ਮਰੀਜ਼ ਹੋ ਰਹੇ ਹਨ ਨੌ-ਬਰ-ਨੌ: ਡਾਕਟਰ ਵਿਰਕ
Publish Date: Sun, 15 Mar 2026 05:34 PM (IST)
Updated Date: Mon, 16 Mar 2026 04:10 AM (IST)

ਯੋਗੇਸ਼ ਸ਼ਰਮਾ, ਪੰਜਾਬੀ ਜਾਗਰਣ, ਭਦੌੜ ਪੰਜਾਬ ਨੈਚਰੋਪੈਥੀ ਯੋਗਾ ਹਸਪਤਾਲ ਨੈਣੇਵਾਲਾ ਰੋਡ ਭਦੌੜ ਦੇ ਸੰਚਾਲਕ ਅਤੇ ਇੰਟਰਨੈਸ਼ਨਲ ਨੈਚਰੋਪੈਥੀ ਯੋਗਾ ਪੰਜਾਬ ਦੇ ਪ੍ਰਧਾਨ ਡਾ. ਗੁਰਮੇਲ ਸਿੰਘ ਵਿਰਕ ਰਿਟਾ. ਸੀ.ਐਮ.ਓ. ਨੇ ਗੱਲਬਾਤ ਕਰਦਿਆ ਦੱਸਿਆ ਕਿ ਪੰਜਾਬ ਨੈਚਰੋਪੈਥੀ ਯੋਗਾ ਹਸਪਤਾਲ ਨੈਣੇਵਾਲਾ ਭਦੌੜ ’ਚ ਹੁਣ ਤੱਕ ਸਰੀਰ ਚ ਵੱਖ-ਵੱਖ ਤਰਾਂ ਦੇ ਕੈਂਸਰ, ਅਨੇਕਾ ਪ੍ਰਕਾਰ ਦੇ ਨਸ਼ੇ, ਭਿਆਨਕ ਤੋਂ ਭਿਆਨਕ ਬੀਮਾਰੀਆਂ ਤੋਂ ਇਲਾਵਾ, ਰਸੌਲੀਆਂ ਤੱਕ ਦਾ ਸਹੀ ਇਲਾਜ ਕਰਵਾਕੇ ਭਾਰਤ ਦੇ ਨਾਲ-ਨਾਲ ਹੁਣ ਬਾਹਰਲੇ ਮੁਲਕਾਂ ਦੇ ਬਿਮਾਰੀਆਂ ਤੋਂ ਪੀੜਤ ਮਰੀਜ ਵੀ ਪੂਰੀ ਤਰਾਂ ਤੰਦਰੁਸਤ ਹੋ ਕੇ ਆਪਣੀ ਵਧੀਆ ਜਿੰਦਗੀ ਬਤੀਤ ਕਰ ਰਹੇ ਹਨ ਅਤੇ ਅੱਜ ਵੀ ਜਿਸ ਮਰੀਜ ਨੂੰ ਕਈ ਭਿਆਨਿਕ ਬਿਮਾਰੀਆ ਲੱਗੀਆਂ ਹੋਈਆਂ ਸਨ ਅਤੇ ਮਰੀਜ ਨੂੰ ਇਸ ਹਸਪਤਾਲ ਵਿੱਚ ਦਾਖਲ ਕੀਤਾ ਅਤੇ ਤੰਦਰੁਸਤ ਕਰਕੇ ਅੱਜ ਛੁੱਟੀ ਦੇਣ ਸਮੇ ਤੁਹਾਡੇ ਰੂਬਰੂ ਕੀਤਾ ਜਾ ਰਿਹਾ ਹੈ । ਤੰਦਰੁਸਤ ਹੋਏ ਮਰੀਜ ਮੁਹੰਮਦ ਸਰੀਫ (24) ਪੁੱਤਰ ਜੌਹੜਾਜੀ ਅਲੀ ਵਾਸੀ ਮਲੇਰਕਟਲਾ (ਪੰਜਾਬ) ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੈ ਪਿਛਲੇ 17 ਸਾਲਾਂ ਤੋਂ ਪਖਾਨੇ ਵਾਲੀ ਥਾਂ ਤੇ ਕੈਂਸਰ, ਵੱਡੀ ਆਤੜੀ ਲਾਰਜ ਇੰਨਟੈਸਟਾਈਲ ਦਾ ਕੈਂਸਰ, ਗਦੂਦ ਪਰੌਸਟੇਟ ਦਾ ਕੈਂਸਰ ਅਤੇ ਵੱਡੇ, ਪਖਾਨੇ ਵਾਲੀ ਥਾਂ ਐਨਸ ਵੱਡੀ ਆਤੜੀ ਇੱਕ ਫੁੱਟ ਬਾਹਰ ਰਹਿੰਦੀ ਸੀ, ਧੁੰਨੀ ਅਬਲਾਈਕਸ ਬਾਹਰ ਰਹਿੰਦੀ ਸੀ,ਤੇਜਾਬ, ਗੈਸ, ਹਰ ਸਮੇ ਬੇਚੈਨੀ ਰਹਿਣੀ ਆਦਿ ਅਣਗਿਣਤ ਸਰੀਰਕ ਬਿਮਾਰੀਆਂ ਤੋਂ ਪੀੜਤ ਸੀ। ਮਰੀਜ ਨੇ ਦੱਸਿਆ ਕਿ ਪੰਜਾਬ ਦੇ ਕਈ ਨਾਮਵਰ ਹਸਪਤਾਲਾਂ ਦੇ ਕਾਬਲ ਡਾਕਟਰਾਂ ਤੋਂ ਲੱਗੀਆਂ ਬਿਮਾਰੀਆਂ ਦਾ ਇਲਾਜ ਕਰਵਾਇਆ ਕੀਮੋ ਲਵਾਈਆਂ, ਓਪਰੇਸ਼ਨ ਕਰਵਾਏ, ਪਰ ਡਾਕਟਰਾਂ ਦੇ ਸਾਰੇ ਇਲਾਜ ਨਾਲ ਕੋਈ ਜਿਆਦਾ ਫਰਕ ਨਹੀ ਪਿਆ ਅਤੇ ਉਨ੍ਹਾਂ ਨੇ ਸਾਰੀਆਂ ਬਿਮਾਰੀਆਂ ਲਈ ਸਾਰੀ ਉਮਰ ਦਵਾਈ ਖਾਣ ਨੂੰ ਕਿਹਾ ਜਿਸ ਦੇ ਕਾਰਨ ਮੇਰਾ ਮਨ ਟੁੱਟ ਗਿਆ । ਮਰੀਜ ਨੇ ਅੱਗੇ ਕਿਹਾ ਕਿ ਮੈ ਫੇਸਬੁੱਕ, ਯੂ-ਟਿਊਬ ਅਤੇ ਅਖਬਾਰਾਂ ਰਾਹੀ ਪੰਜਾਬ ਨੈਚਰੋਪੈਥੀ ਯੋਗ ਹਸਪਤਾਲ ਨੈਣੇਵਾਲਾ ਰੋਡ ਭਦੌੜ ਜ਼ਿਲ੍ਹਾ ਬਰਨਾਲਾ ਬਾਰੇ ਅਕਸਰ ਹੀ ਨਸ਼ਿਆਂ ਤੋਂ ਛੁਟਕਾਰਾ, ਕੈਂਸਰ, ਰਸੌਲੀਆਂ ਅਤੇ ਭਿਆਨਕ ਬੀਮਾਰੀਆਂ ਤੋਂ ਪੂਰੀ ਤਰਾਂ ਤੰਦਰੁਸਤ ਹੋਏ ਮਰੀਜਾ ਬਾਰੇ ਵੇਖਦਾ ਅਤੇ ਪੜ੍ਹਦਾ ਰਹਿੰਦਾ ਸੀ ਤਾਂ ਮੈ ਡਾ: ਵਿਰਕ ਨਾਲ ਸੰਪਰਕ ਕਰਕੇ ਡਾ. ਵਿਰਕ ਸਾਹਿਬ ਨੂੰ ਆਪਣੀਆਂ ਤਕਲੀਫਾਂ ਪ੍ਰਤੀ ਜਾਣੂ ਕਰਵਾਇਆ ਤਾਂ ਡਾ. ਵਿਰਕ ਸਾਹਿਬ ਨੇ ਮੈਨੂੰ ਇਸ ਹਸਪਤਾਲ ਵਿੱਚ ਠੀਕ ਹੋਣ ਲਈ ਦਾਖਲ ਹੋਣ ਦੀ ਸਲਾਹ ਦਿੱਤੀ ਅਤੇ ਮੈ ਇਸ ਹਸਪਤਾਲ ਚ ਦਾਖਲ ਹੋ ਗਿਆ ।| ਡਾ: ਵਿਰਕ ਨੇ ਦੱਸਿਆ ਕਿ ਮੇਰੀ ਅਗਵਾਈ ਹੇਠ ਮੇਰੀ ਟੀਮ ਚ ਸ਼ਾਮਲ ਡਾ. ਮਨਿੰਦਰ ਸਿੰਘ ਵਿਰਕ ਬੀ.ਐੱਨ.ਵਾਈ.ਐੱਸ. ਨੇਚਰੋਪੈਥੀ, ਯੋਗ, ਫਿਜੀਓਥਰੈਪੀ ਮਾਹਰ, ਡਾ. ਸਿਵਾਗੀ ਵਿਰਕ ਬੀ.ਐੱਨ.ਵਾਈ.ਐੱਸ. ਨੇਚਰੋਪੈਥੀ, ਯੋਗ ਮਾਹਰ ਅਤੇ ਡਾ. ਉਪਿੰਦਰ ਸਿੰਘ ਵਿਰਕ ਐੱਮ.ਬੀ.ਬੀ.ਐੱਸ. ਐੱਮ.ਐੱਸ.-ਆਰਥੋ ਹੱਡੀਆਂ-ਜੋੜਾਂ ਦੇ ਆਪ੍ਰੇਸ਼ਨਾਂ ਦੇ ਮਾਹਰ ਨੇ ਇਸ ਮਰੀਜ਼ ਦਾ ਇਲਾਜ ਕਰਨਾ ਸ਼ੁਰੂ ਕਰ ਦਿੱਤਾ ਤੇ ਪਹਿਲੇ ਦਿਨ ਦੇ ਇਲਾਜ ਦੌਰਾਨ ਹੀ ਮਰੀਜ਼ ਦੀਆਂ ਸਾਰੀਆ ਅੰਗਰੇਜੀ ਦਵਾਈਆ ਬੰਦ ਕਰਵਾ ਦਿੱਤੀਆ।