ਬੀਕੇਯੂ ਦੀ ਪਿੰਡ ਇਕਾਈ ਦੇ ਪਰਗਟ ਸਿੰਘ ਪ੍ਰਧਾਨ ਬਣੇ
ਬੀਕੇਯੂ ਦੀ ਪਿੰਡ ਇਕਾਈ ਦੇ ਪ੍ਰਗਟ ਸਿੰਘ ਪ੍ਰਧਾਨ ਬਣੇ
Publish Date: Wed, 04 Feb 2026 05:57 PM (IST)
Updated Date: Wed, 04 Feb 2026 06:02 PM (IST)
- ਕਿਸਾਨਾਂ ਦੇ ਹੱਕਾਂ ਲਈ ਸੰਘਰਸ਼ ਕਰਨ ਦਾ ਲਿਆ ਅਹਿਦ
ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ
ਸੁਨਾਮ : ਕਿਸਾਨਾਂ ਅਤੇ ਮਜ਼ਦੂਰਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਵਾਲੀ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਸੁਨਾਮ ਅਧੀਨ ਆਉਂਦੇ ਪਿੰਡ ਤਰੰਜੀਖੇੜਾ (ਖਡਿਆਲੀ) ਦੀ ਕਰਵਾਈ ਚੋਣ ਵਿੱਚ ਪਰਗਟ ਸਿੰਘ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ। ਜਥੇਬੰਦੀ ਦੇ ਬਲਾਕ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ, ਜਨਰਲ ਸੈਕਟਰੀ ਰਾਮ ਸ਼ਰਨ ਸਿੰਘ ਉਗਰਾਹਾਂ, ਸੁਖਪਾਲ ਸਿੰਘ ਮਾਣਕ, ਯਾਦਵਿੰਦਰ ਸਿੰਘ ਚੱਠੇ ਨਕਟੇ ਦੀ ਨਿਗਰਾਨੀ ਹੇਠ ਹੋਈ ਮੀਟਿੰਗ ਵਿੱਚ ਪ੍ਰਧਾਨ ਪ੍ਰਗਟ ਸਿੰਘ, ਸੀਨੀਅਰ ਮੀਤ ਪ੍ਰਧਾਨ ਮੱਘਰ ਸਿੰਘ, ਮੀਤ ਪ੍ਰਧਾਨ ਚਤਰ ਸਿੰਘ, ਖਜ਼ਾਨਚੀ ਗੁਰਚਰਨ ਸਿੰਘ, ਸੈਕਟਰੀ ਜਰਨੈਲ ਸਿੰਘ, ਪ੍ਰਚਾਰ ਸਕੱਤਰ ਮੱਖਣ ਸਿੰਘ, ਸਲਾਹਕਾਰ ਮੇਵਾ ਸਿੰਘ, ਸਲਾਹਕਾਰ ਹਾਕਮ ਸਿੰਘ ਅਤੇ ਮੈਂਬਰ ਮੁਕੰਦ ਸਿੰਘ ਚੁਣਿਆ ਗਿਆ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ ਨੇ ਆਖਿਆ ਕਿ ਕਿਸਾਨਾਂ ਅਤੇ ਮਜ਼ਦੂਰਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਵਾਸਤੇ ਜਥੇਬੰਦੀ ਹਮੇਸ਼ਾ ਯਤਨਸ਼ੀਲ ਰਹੇਗੀ। ਜਥੇਬੰਦੀ ਦੇ ਨਵੇਂ ਬਣੇ ਅਹੁਦੇਦਾਰਾਂ ਨੇ ਭਰੋਸਾ ਦਿਵਾਇਆ ਕਿ ਉਹ ਹੱਕ ਸੱਚ ਅਤੇ ਇਨਸਾਫ ਲਈ ਕੀਤੇ ਜਾਣ ਵਾਲੇ ਸੰਘਰਸ਼ ਵਿੱਚ ਮੋਹਰੀ ਰੋਲ ਅਦਾ ਕਰਨਗੇ।