ਮਾਪੇ ਬੱਚਿਆਂ ਪ੍ਰਤੀ ਹੋਣ ਸੁਚੇਤ, ਬਚਪਨ ਤੋਂ ਹੀ ਦਿੱਤੀ ਜਾਵੇ ਚੰਗੇ ਗੁਣਾਂ ਦੀ ਸਿੱਖਿਆ
ਮਾਪੇ ਬੱਚਿਆਂ ਪ੍ਰਤੀ ਹੋਣ ਸੁਚੇਤ, ਬਚਪਨ ਤੋਂ ਹੀ ਦਿੱਤੀ ਜਾਵੇ ਚੰਗੇ ਗੁਣਾਂ ਦੀ ਸਿੱਖਿਆ
Publish Date: Sun, 07 Jun 2026 04:45 PM (IST)
Updated Date: Mon, 08 Jun 2026 04:05 AM (IST)

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ ਦੁਨੀਆ ’ਚ ਮਨੁੱਖ ਕੋਲ ਜੇ ਸਾਰੇ ਸਾਧਨ ਹਨ ਪਰ ਆਦਰਸ਼ ਚਰਿੱਤਰ ਨਹੀਂ ਹੈ ਤਾਂ ਸਭ ਫ਼ਜ਼ੂਲ ਹੈ। ਚਰਿੱਤਰ ਸ਼ਖ਼ਸੀਅਤ ਨੂੰ ਉਭਾਰਦਾ, ਮਨ ਨੂੰ ਉਜਵਲ ਕਰਦਾ ਤੇ ਜੀਵਨ ਨੂੰ ਸਵਾਰਦਾ ਹੈ। ਚਰਿੱੱਤਰ ਦੇ ਅਸਰ ਅਧੀਨ ਹੀ ਲੋਕ ਮਿੱਤਰ ਬਣਦੇ ਹਨ। ਵਿਅਕਤੀ ਨੂੰ ਯੋਗਤਾ ਦੀ ਵਜ੍ਹਾ ਨਾਲ ਸਫਲਤਾ ਮਿਲਦੀ ਹੈ ਤੇ ਉਸ ਸਫਲਤਾ ਦੀ ਸਾਂਭ—ਸੰਭਾਲ ਚਰਿੱਤਰ ਨਾਲ ਸੰਭਵ ਹੈ। ਸਾਨੂੰ ਆਪਣੇ ਬੱਚਿਆਂ ਨੂੰ ਮੁੱਢ ਤੋਂ ਹੀ ਚੰਗੇ ਗੁਣਾਂ ਦਾ ਹਾਣੀ ਬਣਾਉਣਾ ਚਾਹੀਦਾ ਹੈ ਤਾਂ ਜ਼ੋ ਅੱਗੇ ਚੱਲ ਕੇ ਚੰਗੇ ਨਾਗਰਿਕ ਬਣ ਸਕਣ। ਪੇਸ ਹਨ ਕੁੱਝ ਸਖਤਸੀਆਂ ਦੇ ਵਿਚਾਰ: : ਦੇਸ਼ ਦਾ ਭਵਿੱਖ ਹੁੰਦੇ ਹਨ ਬੱਚੇ : ਬਿੰਦੀ : ਰਵਿੰਦਰਜੀਤ ਸਿੰਘ ਬਿੰਦੀ ਚੇਅਰਮੈਨ ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਨੇ ਕਿਹਾ ਕਿ ਬੱਚੇ ਦੇ ਚਰਿੱਤਰ ਨਿਰਮਾਣ ਦਾ ਪਹਿਲਾ ਸਿੱਖਿਅਕ ਕੇਂਦਰ ਮਾਪੇ, ਦੂਜਾ ਸਕੂਲ ਤੇ ਤੀਜਾ ਧਾਰਮਿਕ ਸੰਸਥਾਵਾਂ ਹਨ। ਬੱਚੇ ਦੇਸ਼ ਦਾ ਭਵਿੱਖ ਹੁੰਦੇ ਹਨ। ਮਨੁੱਖ ਦਾ ਅਸਲੀ ਸਰਮਾਇਆ ਬੱਚੇ ਹੀ ਹੁੰਦੇ ਹਨ। ਬੱਚੇ ਦੇ ਚਰਿੱਤਰ ਨਿਰਮਾਣ ’ਚ ਪਰਿਵਾਰ ਦਾ ਅਹਿਮ ਯੋਗਦਾਨ ਹੁੰਦਾ ਹੈ। ਸਭ ਤੋਂ ਪਹਿਲਾਂ ਮਾਤਾ— ਪਿਤਾ ਦਾ ਫ਼ਰਜ਼ ਬਣਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਸ਼ੁਰੂ ਤੋਂ ਹੀ ਚੰਗੇ ਗੁਣਾਂ ਦੀ ਸਿੱਖਿਆ ਦੇਣ ਭਾਵ ਚੰਗੇ ਸਸਕਾਰ ਪੈਦਾ ਕਰਨ। : ਗੁਰੂ ਸਾਹਿਬਾਨਾਂ ਦੇ ਉਪਦੇਸ਼ਾਂ ਬਾਰੇ ਜਾਵੇ ਸਮਝਾਇਆ: ਰਣਪ੍ਰੀਤ ਸਿੰਘ : ਰਣਪ੍ਰੀਤ ਸਿੰਘ ਚੇਅਰਮੈਨ ਬਾਬਾ ਗਾਂਧਾ ਸਿੰਘ ਗਰੁੱਪ ਬਰਨਾਲਾ ਕਿਹਾ ਕਿ ਬੱਚੇ ਦਾ ਸਿੱਖਿਆ ਕੇਂਦਰ ਗੁਰੂ ਘਰ ਹੈ ਯਾਨੀ ਧਾਰਮਿਕ ਸੰਸਥਾਵਾਂ। ਬੱਚੇ ਦਾ ਚਰਿੱਤਰ ਨਿਰਮਾਣ ਕਰਨ ’ਚ ਧਾਰਮਿਕ ਸੰਸਥਾਵਾਂ ਦਾ ਬਹੁਤ ਵੱਡਾ ਯੋਗਦਾਨ ਹੈ। ਬੱਚਿਆਂ ਨੂੰ ਦੱਸਿਆ ਜਾਵੇ ਕਿ ਗੁਰਬਾਣੀ ਸਾਨੂੰ ਕੀ ਸਿ¤ਖਿਆ ਦਿੰਦੀ ਹੈ, ਗੁਰੂ ਸਾਹਿਬਾਨਾਂ ਦੇ ਦਿੱਤੇ ਉਪਦੇਸ਼ਾਂ ਬਾਰੇ ਉਨ੍ਹਾਂ ਨੂੰ ਸਮਝਾਇਆ ਜਾਵੇ ਤਾਂ ਜੋ ਉਹ ਸਿੱਖੀ ਦੇ ਅਮੀਰ ਵਿਰਸੇ ਨਾਲ ਜੁੜ ਸਕਣ। ਇਸ ਨਾਲ ਬੱਚੇ ਦਾ ਚੰਗਾ ਚਰਿੱਤਰ ਨਿਰਮਾਣ ਹੋ ਸਕਦਾ ਹੈ। : ਸਕੂਲ ਨਿਭਾਉਂਦਾ ਅਹਿਮ ਭੂਮਿਕਾ : ਕਪਿਲ ਮਿੱਤਲ : ਕਪਿਲ ਮਿੱਤਲ ਐਮਡੀ ਮਦਰ ਟੀਚਰ ਗਰੁੱਪ ਬਰਨਾਲਾ ਨੇ ਕਿਹਾ ਕਿ ਇਸੇ ਤਰ੍ਹਾਂ ਬੱਚੇ ਦਾ ਦੂਜਾ ਸਿੱਖਿਆ ਕੇਂਦਰ ਸਕੂਲ ਹੈ। ਬੱਚੇ ਲਈ ਸਕੂਲ ਦਾ ਵਾਤਾਵਰਨ ਚੰਗਾ ਹੋਣਾ ਚਾਹੀਦਾ ਹੈ ਕਿਉਂਕਿ ਵਾਤਾਵਰਨ ਬੱਚੇ ਦੇ ਜੀਵਨ ਨੂੰ ਪ੍ਰਭਾਵਿਤ ਕਰਦਾ ਹੈ। ਅਧਿਆਪਕਾਂ ਵੱਲੋਂ ਆਖਰੀ ਗਿਆਨ ਦੇ ਨਾਲ—ਨਾਲ ਬੱਚਿਆਂ ਨੂੰ ਵਿਹਾਰਕ, ਨੈਤਿਕ ਤੇ ਸਰੀਰਕ ਸਿੱਖਿਆ ਵੀ ਦਿੱਤੀ ਜਾਣੀ ਚਾਹੀਦੀ ਹੈ। ਬੱਚੇ ਦਾ ਦਿ੍ਸ਼ਟੀਕੋਣ ਵਿਕਸਿਤ ਕਰਨ ’ਚ ਸਕੂਲ ਅਹਿਮ ਭੂਮਿਕਾ ਨਿਭਾਉਂਦਾ ਹੈ। : ਰਿਸ਼ਤਿਆਂ ਬਾਰੇ ਦਿਉ ਜਾਣਕਾਰੀ : ਸਿਵ ਸਿੰਗਲਾ : ਸ਼ਿਵ ਸਿੰਗਲਾ ਐਮਡੀ ਟੰਡਨ ਇੰਟਰਨੈਸ਼ਨਲ ਸਕੂਲ ਬਰਨਾਲਾ ਨੇ ਕਿਹਾ ਕਿ ਬੱਚਿਆਂ ਦਾ ਮਨ ਕੋਰਾ ਕਾਗਜ਼ ਹੈ। ਉਸ ਉੱਤੇ ਜਿਸ ਤਰ੍ਹਾਂ ਦੇ ਵਿਚਾਰ ਲਿਖੇ ਜਾਣਗੇ, ਉਸੇ ਤਰ੍ਹਾਂ ਹੀ ਉਨ੍ਹਾਂ ਦੀ ਸ਼ਖ਼ਸੀਅਤ ਦਾ ਵਿਕਾਸ ਹੋਵੇਗਾ। ਪਰਿਵਾਰ ’ਚ ਰਹਿ ਕੇ ਬੱਚਾ ਸੱਭਿਆਚਾਰਕ ਗਤੀਵਿਧੀਆਂ ’ਚ ਹਿੱਸਾ ਲੈਂਦਾ ਹੈ। ਮਾਪਿਆਂ ਦਾ ਫ਼ਰਜ਼ ਬਣਦਾ ਹੈ ਕਿ ਬੱਚਿਆਂ ਨੂੰ ਆਪਣੇ ਸੱਭਿਆਚਾਰ ਨਾਲ ਜੋੜਿਆ ਜਾਵੇ ਤੇ ਪਰਿਵਾਰਕ ਰਿਸ਼ਤਿਆਂ ਬਾਰੇ ਜਾਣਕਾਰੀ ਮੁੱਢ ਤੋਂ ਹੀ ਦਿੱਤੀ ਜਾਵੇ।