ਓਵਰਲੋਡ ਭੂੰਗ ਵਾਲੀ ਟਰਾਲੀ ਪਲਟੀ
ਓਵਰਲੋਡ ਭੂੰਗ ਵਾਲੀ ਟਰਾਲੀ ਪਲਟੀ
Publish Date: Sun, 22 Feb 2026 04:22 PM (IST)
Updated Date: Mon, 23 Feb 2026 04:01 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਜ਼ਿਲ੍ਹੇ ਦੇ ਪਿੰਡ ਧੂਰਕੋਟ ਵਿਖੇ ਪਿੰਡ ਦੀ ਫਿਰਨੀ ’ਤੇ ਓਵਰਲੋਡ ਭੂੰਗ ਵਾਲੀ ਟਰਾਲੀ ਪਲਟਣ ਕਾਰਨ ਰਸਤਾ ਬੰਦ ਹੋ ਗਿਆ। ਪਿੰਡ ਵਾਸੀਆਂ ਨੇ ਮੌਕੇ ’ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭੂੰਗ ਵਾਲੀ ਟਰਾਲੀ ਪਲਟਣ ਕਾਰਨ ਰਸਤਾ ਦੋ ਦਿਨ ਬੰਦ ਰਿਹਾ ਹੈ। ਇਲਾਕੇ ’ਚ ਭੂੰਗ ਵਾਲੀਆਂ ਟਰਾਲੀਆਂ ਦੀ ਭਰਮਾਰ ਹੈ। ਇਸ ਕਰ ਕੇ ਇਲਾਕਾ ਨਿਵਾਸੀਆਂ ਨੂੰ ਵੱਡੀਆਂ ਟਰੈਫ਼ਿਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਲਿੰਕ ਸੜਕਾਂ ਤੇ ਪਿੰਡਾਂ ਦੀਆਂ ਫਿਰਨੀਆਂ ’ਤੇ ਭੂੰਗ ਵਾਲੀਆਂ ਟਰਾਲੀਆਂ ਕਾਰਨ ਅਕਸਰ ਟ੍ਰੈਫ੍ਰਿਕ ਜਾਮ ਰਹਿੰਦਾ ਹੈ ਤੇ ਭੂੰਗ ਵਾਲੀਆਂ ਟਰਾਲੀਆਂ ਦੇ ਪਲਟਣ ਕਾਰਨ ਸੜਕ ਹਾਦਸੇ ਹੋ ਰਹੇ ਹਨ। ਇਸ ਮੌਕੇ ਪਿੰਡ ਵਾਸੀ ਹਾਜ਼ਰ ਸਨ।