ਵੱਡੇ ਭਰਾ ਨੂੰ ਟਰੈਕਟਰ ਹੇਠ ਦਰੜਣ ਦੇ ਮਾਮਲੇ ’ਚ ਕੇਸ ਦਰਜ
ਛੋਟੇ ਭਰਾ ਨੇ ਵੱਡੇ ਭਰਾ ਨੂੰ ਟਰੈਕਟਰ ਨਾਲ ਦਰੜਿਆ, ਕੇਸ ਦਰਜ
Publish Date: Fri, 17 Apr 2026 05:39 PM (IST)
Updated Date: Sat, 18 Apr 2026 04:04 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਧਨੌਲਾ ਦੀ ਪੁਲਿਸ ਵੱਲੋਂ ਛੋਟੇ ਭਰਾ ਵੱਲੋਂ ਵੱਡੇ ਭਰਾ ਨੂੰ ਟਰੈਕਟਰ ਨਾਲ ਦਰੜਣ ਦੇ ਮਾਮਲੇ ’ਚ ਕੇਸ ਦਰਜ ਕੀਤਾ ਹੈ। ਮੁਦੱਈ ਪਰਮਜੀਤ ਕੌਰ ਪਤਨੀ ਮਨਜਿੰਦਰ ਸਿੰਘ ਉਰਫ ਗੋਗਾ ਵਾਸੀ ਪੱਤੀ ਲਾਇਲਪੁਰ, ਬਡਬਰ ਨੇ ਬਿਆਨ ਲਿਖਵਾਇਆ ਕਿ ਉਸਦਾ ਪਤੀ ਮਨਜਿੰਦਰ ਸਿੰਘ ਉਰਫ ਗੋਗਾ ਸਮੇਤ ਸੁਰਿੰਦਰ ਸਿੰਘ ਪੁੱਤਰ ਪਾਲ ਸਿੰਘ ਵਾਸੀ ਬਡਬਰ ਨਾਲ ਮੋਟਰਸਾਈਕਲ ’ਤੇ ਸਵਾਰ ਹੋ ਕੇ ਪਿੱਛੇ ਬੈਠਾ ਜਾ ਰਿਹਾ ਸੀ ਤਾਂ ਉਸਦਾ ਦਿਉਰ ਸੁਖਵਿੰਦਰ ਸਿੰਘ ਉਰਫ ਬਿੰਦਾ ਜੋ ਸਵਰਾਜ 855 ਟਰੈਕਟਰ ’ਤੇ ਸਵਾਰ ਸੀ, ਜਿਸਨੇ ਦੇਖਦੇ ਦੇਖਦੇ ਆਪਣਾ ਟਰੈਕਟਰ ਮਾਰ ਦੇਣ ਦੀ ਨੀਅਤ ਨਾਲ ਉਸਦੇ ਘਰਵਾਲੇ ਮਨਜਿੰਦਰ ਸਿੰਘ ਉਰਫ ਗੋਗਾ ਅਤੇ ਸੁਰਿੰਦਰ ਸਿੰਘ ਦੇ ਮੋਟਰਸਾਇਕਲ ਉਪਰ ਪਿੱਛੇ ਦੀ ਸਿੱਧਾ ਉਪਰ ਚੜ੍ਹਾ ਦਿੱਤਾ, ਜੋ ਦੋਨੋਂ ਥੱਲੇ ਸੜਕ ’ਤੇ ਡਿੱਗ ਪਏ ਤਾਂ ਸੁਖਵਿੰਦਰ ਸਿੰਘ ਉਰਫ ਬਿੰਦਾ ਨੇ ਆਪਣਾ ਟਰੈਕਟਰ ਦੋ/ਤਿੰਨ ਵਾਰ ਬੈਕ ਕਰਕੇ ਉਸਦੇ ਘਰਵਾਲੇ ਮਨਜਿੰਦਰ ਸਿੰਘ ਉਰਫ ਗੋਗਾ ਉਪਰ ਚੜ੍ਹਾਇਆ। ਉਸਦੇ ਰੌਲਾ ਪਾਉਣ ’ਤੇ ਸੁਖਜਿੰਦਰ ਸਿੰਘ ਉਰਫ ਬਿੰਦਾ ਸਮੇਤ ਆਪਣਾ ਟਰੈਕਟਰ ਮੌਕਾ ਤੋਂ ਫ਼ਰਾਰ ਹੋ ਗਿਆ। ਉਸਦੇ ਘਰਵਾਲੇ ਮਨਜਿੰਦਰ ਸਿੰਘ ਨੂੰ ਡਾਕਟਰਾਂ ਵੱਲੋਂ ਮ੍ਰਿਤਕ ਘੋਸ਼ਿਤ ਕਰ ਦਿੱਤਾ ਤੇ ਸੁਰਿੰਦਰ ਸਿੰਘ ਜੇਰ ਇਲਾਜ ਹਸਪਤਾਲ ਹੈ। ਪੁਲਿਸ ਨੇ ਉਕਤ ਮਾਮਲੇ ’ਚ ਸੁਖਜਿੰਦਰ ਸਿੰਘ ਉਰਫ ਬਿੰਦਾ ਪੁੱਤਰ ਜੀਤ ਸਿੰਘ ਵਾਸੀ ਪੱਤੀ ਲਾਇਲਪੁਰ, ਬਡਬਰ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ।