12 ਬੋਤਲ ਸ਼ਰਾਬ ਬਰਾਮਦ
12 ਬੋਤਲ ਸ਼ਰਾਬ ਬਰਾਮਦ
Publish Date: Tue, 31 Mar 2026 06:19 PM (IST)
Updated Date: Wed, 01 Apr 2026 04:10 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਧਨੌਲਾ ਦੀ ਪੁਲਿਸ ਨੇ 12 ਬੋਤਲ ਸ਼ਰਾਬ ਬਰਾਮਦ ਕਰ ਕੇ ਕੇਸ ਦਰਜ ਕੀਤਾ ਹੈ। ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਬਲਵੀਰ ਸਿੰਘ ਉਰਫ ਬੀਰਾ ਪੁੱਤਰ ਮੱਘਰ ਸਿੰਘ ਵਾਸੀ ਅਸਪਾਲ ਕਲਾਂ ਜੋ ਕਿ ਸ਼ਰਾਬ ਵੇਚਣ ਦਾ ਆਦੀ ਹੈ ਜੋ ਅੱਜ ਵੀ ਦਾਣਾ ਮੰਡੀ ਧਨੌਲਾ ਅੰਦਰ ਸ਼ਰਾਬ ਵੇਚਣ ਲਈ ਆ ਰਿਹਾ ਹੈ। ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਉਕਤ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਕੇ 12 ਬੋਤਲ ਸ਼ਰਾਬ ਪੰਜਾਬ ਹੀਰ ਸੌਫੀ ਬਰਾਮਦ ਕਰਵਾਈ।