ਓਪਨ ਟੂਰਨਾਮੈਂਟ ਕਰਵਾਇਆ
ਓਪਨ ਟੂਰਨਾਮੈਂਟ ਕਰਵਾਇਆ ਦੋ ਗਊ ਸਰੱਖਿਆ ਜਥੇਬੰਦੀਆਂ ਦੀ ਪੁਲਿਸ ਨਾਲ ਸਾਂਝੀ ਕਾਰਵਾਈ
Publish Date: Tue, 20 Jan 2026 03:57 PM (IST)
Updated Date: Wed, 21 Jan 2026 04:00 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਸੰਤ ਬਾਬਾ ਲੋਂਗਪੁਰੀ ਬਿ੍ਲੀਐਂਟ ਸਕੂਲ ਜੋ ਕਿ ਚੇਅਰਮੈਨ ਸੰਤ ਚਰਨਪੁਰੀ ਤੇ ਐੱਮਡੀ ਮੈਡਮ ਕਰਮਜੀਤ ਕੌਰ ਦੇਵਾ ਦੀ ਅਗਵਾਈ ਹੇਠ ਚੱਲ ਰਿਹਾ ਹੈ। ਸਕੂਲ ’ਚ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵੱਲ ਵੀ ਧਿਆਨ ਦਿੱਤਾ ਜਾ ਰਿਹਾ ਹੈ। ਚੌਥਾ ਸ਼ੂਟਿੰਗ ਵਾਲੀਵਾਲ ਅਤੇ ਐਥਲੇਟਿਕਸ ਟੂਰਨਾਮੈਂਟ ਜੋ ਕਿ 18 ਜਨਵਰੀ ਨੂੰ ਸ਼ਹੀਦ ਕਰਤਾਰ ਸਿੰਘ ਕਲੱਬ ਅਸਪਾਲ ਕਲਾਂ ਵੱਲੋਂ ਓਪਨ ਟੂਰਨਾਮੈਂਟ ਕਰਵਾਇਆ ਗਿਆ। ਇਸ ’ਚ ਗੁਰਨੂਰ ਕੌਰ ਕਲਾਸ ਪੰਜਵੀਂ ਤੇ ਗੁਰਪ੍ਰਤਾਪ ਸਿੰਘ ਨੇ 400 ਮੀਟਰ ’ਚ ਪਹਿਲੀ ਪੁਜੀਸ਼ਨ ਹਾਸਿਲ ਕੀਤੀ ਅਤੇ ਮਹਿਕਪ੍ਰੀਤ ਸਿੰਘ ਨੇ 600 ਮੀਟਰ ’ਚ ਬ੍ਰਰਾਉਨ ਮੈਡਲ ਹਾਸਲ ਕੀਤਾ। ਪ੍ਰਿੰਸੀਪਲ ਸੁਮਨ ਸ਼ਰਮਾ ਨੇ ਵਿਦਿਆਰਥੀਆਂ ਨੂੰ ਵਧੀਆ ਪ੍ਰਦਰਸ਼ਨ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਡੀਪੀ ਸੁਖਰਾਜ ਤੇ ਰਵੀ ਰਾਮ ਦੀ ਮਿਹਨਤ ਦਾ ਨਤੀਜਾ ਹਨ। ਕੋਆਰਡੀਨੇਟਰ ਨਰਿੰਦਰ ਕੌਰ ਨੇ ਖਿਡਾਰੀਆਂ ਨੂੰ ਹੌਂਸਲਾ ਅਫ਼ਜ਼ਾਈ ਦਿੱਤੀ।