ਇਕਾਦਸ਼ੀ ਮੌਕੇ ਪ੍ਰਭੂ ਖਾਟੂ ਸ਼ਿਆਮ ਦੀ ਚੌਂਕੀ ਸਜਾਈ
ਇਕਾਦਸ਼ੀ ਮੌਕੇ ਪ੍ਰਭੂ ਖਾਟੂ ਸ਼ਿਆਮ ਦੀ ਚੌਂਕੀ ਸਜਾਈ
Publish Date: Sat, 28 Feb 2026 05:48 PM (IST)
Updated Date: Sat, 28 Feb 2026 05:49 PM (IST)

ਪ੍ਰਸਿੱਧ ਭਜਨ ਗਾਇਕਾ ਰਜਨੀ ਧੀਮਾਨ ਨੇ ਸੰਗਤ ਨੂੰ ਭਜਨ ਸੁਣਾ ਕੇ ਕੀਤਾ ਨਿਹਾਲ ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ ਦੀਵਾਨੇ ਖਾਟੂ ਵਾਲੇ ਕੇ ਸੇਵਾ ਸੰਘ ਤਪਾ ਵੱਲੋਂ ਫੱਗਣ ਮਹੀਨੇ ਦੀ ਇਕਾਦਸ਼ੀ ਦੇ ਸ਼ੁੱਭ ਦਿਹਾੜੇ ਨੂੰ ਮੁੱਖ ਰੱਖਦਿਆਂ ਸ਼੍ਰੀ ਖਾਟੂ ਸ਼ਿਆਮ ਦੀ 16ਵੀਂ ਚੌਂਕੀ ਖਾਟੂ ਸ਼ਿਆਮ ਮੰਦਰ ਦਰਾਜ ਫਾਟਕ ਨਜ਼ਦੀਕ ਕਰਵਾਈ ਗਈ। ਧਾਰਮਿਕ ਸਮਾਗਮ ਮੌਕੇ ਪੰਡਤ ਰਾਹੁਲ ਸ਼ਰਮਾ ਨੇ ਪੂਜਨ ਦੀ ਰਸਮ ਸਮਾਜ ਸੇਵੀ ਪ੍ਰਦੀਪ ਮੌੜ ਤੇ ਰਵੀ ਮੌੜ ਸਮੇਤ ਪਰਿਵਾਰ ਅਦਾ ਕਰਵਾਈ। ਉਪਰੰਤ ਪ੍ਰਸਿੱਧ ਭਜਨ ਗਾਇਕਾ ਰਜਨੀ ਧੀਮਾਨ (ਪਟਿਆਲੇ ਵਾਲੇ) ਨੇ ਸ਼ਿਆਮ ਬਾਬਾ ਦੇ ਭਜਨਾਂ ਦਾ ਗੁਣਗਾਨ ਕਰ ਕੇ ਸੰਗਤ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਚੌਂਕੀ ਮੌਕੇ ਸਮੂਹ ਮੰਡੀ ਨਿਵਾਸੀਆਂ ਨੇ ਵੱਡੀ ਗਿਣਤੀ ਚ ਸ਼ਿਰਕਤ ਕਰ ਕੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਪ੍ਰਬੰਧਕਾਂ ਨੇ ਸਮਾਜ ਸੇਵੀ ਪ੍ਰਦੀਪ ਮੌੜ ਅਤੇ ਰਵੀ ਮੌੜ ਨੂੰ ਸਨਮਾਨਿਤ ਕਰਦਿਆਂ ਤਹਿ ਦਿਲੋਂ ਧੰਨਵਾਦ ਕੀਤਾ। ਚੌਂਕੀ ਮੌਕੇ ਲੰਗਰ ਦੀ ਸੇਵਾ ਵੀ ਮੌੜ ਪਰਿਵਾਰ ਵੱਲੋਂ ਕੀਤੀ ਗਈ। ਇਸ ਮੌਕੇ ਅਰੁਣ ਗੋਇਲ, ਅਮਿਤ ਕੁਮਾਰ, ਗੌਰਵ ਗਰਗ, ਕਮਲ ਬਾਂਸਲ, ਬਸੰਤ ਲਾਲ ਬਾਂਸਲ, ਕਮਲ ਗੋਇਲ, ਵਿਪਨ ਬਾਂਸਲ, ਸ਼ਿਵਮ ਬਾਂਸਲ, ਰਘੁਵੀਰ ਚੰਦ ਅਗਰਵਾਲ, ਅਸ਼ਵਨੀ ਬਹਾਵਲਪੁਰੀਆ, ਗੌਰਵ ਗਰਗ, ਹੈਪੀ ਗੋਇਲ, ਲਾਲ ਚੰਦ ਆਲੀਕੇ, ਭਿੰਦੀ ਮੌੜ, ਮੁਨੀਸ਼ ਬਹਾਵਲਪੁਰੀਆ, ਅਸ਼ੋਕ ਮਿੱਤਲ, ਹਰੀਸ਼ ਚੰਦਰ ਗੋਸ਼ਾ, ਹੀਰਾ ਲਾਲ ਕਾਲਾ ਘੁੰਨਸ, ਰਵਿੰਦਰ ਤਾਜੋ, ਬਾਲੀ ਮੌੜ, ਰਾਕੇਸ਼ ਗਰਗ, ਪੰਕਜ ਮਿੱਤਲ, ਕ੍ਰਿਸ਼ਨ ਗੋਇਲ, ਨੋਨੂੰ ਮੌੜ, ਵਿਵੇਕ ਕੌਸ਼ਲ, ਰਾਜੂ ਗੋਇਲ, ਉਮੇਸ਼ ਕੁਮਾਰ ਟਿੰਕੂ, ਐਡਵੋਕੇਟ ਦੀਪਕ ਬਾਂਸਲ, ਸਾਬਕਾ ਕੌਂਸਲਰ ਗੁਰਮੀਤ ਰੋੜ, ਰਾਮ ਸਿੰਘ ਨਾਮਧਾਰੀ, ਸੰਦੀਪ ਕੁਮਾਰ ਰਿੰਕੂ, ਡਾਕਟਰ ਵਿੱਕੀ, ਰਿੰਕੂ ਮੌੜ, ਸੁਭਾਸ਼ ਕਾਂਸਲ, ਰਿੰਕੂ ਮੌੜ ਆਦਿ ਵੱਡੀ ਗਿਣਤੀ ’ਚ ਸ਼ਰਧਾਲੂ ਮੌਜੂਦ ਸਨ।