ਓਵਰਬ੍ਰਿਜ਼ ’ਤੇ ਖੁੱਲ੍ਹੇ ਬਿਜਲੀ ਦੇ ਬਕਸੇ ਦੇ ਰਹੇ ਨੇ ਹਾਦਸਿਆਂ ਨੂੰ ਸੱਦਾ
ਓਵਰਬ੍ਰਿਜ਼ ’ਤੇ ਖੁੱਲੇ ਬਿਜਲੀ ਦੇ ਬਕਸੇ ਦੇ ਰਹੇ ਨੇ ਹਾਦਸਿਆਂ ਨੂੰ ਸੱਦਾ
Publish Date: Fri, 30 Jan 2026 05:03 PM (IST)
Updated Date: Sat, 31 Jan 2026 04:07 AM (IST)
ਨਵਦੀਪ ਸੇਖਾ, ਪੰਜਾਬੀ ਜਾਗਰਣ, ਬਰਨਾਲਾ : ਸਥਾਨਕ ਐੱਸਡੀ ਕਾਲਜ ਰੇਲਵੇ ਫ਼ਾਟਕਾਂ ’ਤੇ ਬਣੇ ਓਵਰਬ੍ਰਿਜ਼ ਦੇ ਆਲੇ-ਦੁਆਲੇ ਸਟਰੀਟ ਲਾਇਟਾਂ ਲਈ ਲਗਾਏ ਖੰਭਿਆਂ ’ਤੇ ਅੱਧ ਤੋਂ ਜ਼ਿਆਦਾ ਬਿਜਲੀ ਦੇ ਬਕਸੇ ਖੁੱਲ੍ਹੇ ਨਜ਼ਰ ਆ ਰਹੇ ਹਨ, ਜ਼ੋ ਕਿਸੇ ਸਮੇਂ ਵੀ ਹਾਦਸੇ ਦਾ ਕਾਰਨ ਬਣ ਸਕਦੇ ਹਨ। ਜਾਣਕਾਰੀ ਅਨੁਸਾਰ ਓਵਰਬ੍ਰਿਜ਼ ’ਤੇ ਵੱਡੀ ਗਿਣਤੀ ’ਚ ਸ਼ਹਿਰ ਵਾਸੀਆਂ ਦਾ ਪੈਦਲ ਆਉਣਾ-ਜਾਣਾ ਲੱਗਿਆ ਰਹਿੰਦਾ ਹੈ, ਕਈ ਵਾਰ ਛੋਟੇ ਬੱਚੇ ਵੀ ਓਵਰਬ੍ਰਿਜ਼ ’ਤੇ ਦੇਖੇ ਜਾਂਦੇ ਹਨ। ਪਰ ਇਸ ਬ੍ਰਿਜ਼ ’ਤੇ ਸਟਰੀਟ ਲਾਇਟਾਂ ਲਈ ਲਗਾਏ ਬਿਜਲੀ ਦੇ ਖੰਭਿਆਂ ’ਤੇ ਲੱਖੇ ਬਿਜਲੀ ਦੇ ਬਕਸੇ ਅੱਧ ਤੋਂ ਜ਼ਿਆਦਾ ਖੁੱਲ੍ਹੇ ਹਨ। ਜਿਨ੍ਹਾਂ ਦੀਆਂ ਹਾਈਵੋਲਟਜ਼ ਤਾਰਾਂ ਬਾਹਰ ਨਿੱਕਲ ਚੁੱਕੀਆਂ ਹਨ। ਜ਼ੋ ਕਿਸੇ ਵੀ ਸਮੇਂ ਵੱਡੇ ਹਾਦਸੇ ਦਾ ਕਾਰਨ ਬਣ ਸਕਦੇ ਹਨ। ਇਸ ਮੌਕੇ ਸ਼ਹਿਰ ਵਾਸੀ ਹਰਮੇਲ ਸਿੰਘ, ਨਛੱਤਰ ਸਿੰਘ, ਵਨੀਤ ਕੁਮਾਰ, ਰਮੇਸ ਕੁਮਾਰ ਆਦਿ ਨੇ ਦੱਸਿਆ ਕਿ ਸ਼ਾਮ ਸਮੇਂ ਕਈ ਲੋਕ ਓਵਰਬ੍ਰਿਜ਼ ਦੇ ਦੋਵੇਂ ਸਾਇਡ ਬਣੇ ਡਿਰਾਇਵਰ ’ਤੇ ਪੈਦਲ ਚੱਲਦੇ ਹਨ, ਕਈ ਵਾਰ ਉਨ੍ਹਾਂ ਨਾਲ ਛੋਟੇ ਬੱਚੇ ਵੀ ਹੁੰਦੇ ਹਨ, ਪਰ ਬਿਜਲੀ ਦੇ ਖੁੱਲ੍ਹੇ ਬਕਸਿਆਂ ’ਚੋਂ ਬਾਹਰ ਨਿੱਕਲੀਆਂ ਤਾਰਾਂ ਵੱਡੇ ਹਾਦਸੇ ਦਾ ਕਾਰਨ ਬਣ ਸਕਦੀਆਂ ਹਨ। ਵਿਭਾਗ ਨੂੰ ਇਸ ਪ੍ਰਤੀ ਸੁਚੇਤ ਹੋਣਾ ਚਾਹੀਦਾ ਹੈ। ਉਨ੍ਹਾਂ ਮੰਗ ਕੀਤੀ ਕਿ ਇਨ੍ਹਾਂ ਬਕਸਿਆਂ ਨੂੰ ਜਲਦ ਤੋਂ ਜਲਦ ਠੀਕ ਕਰਵਾ ਕੇ ਬੰਦ ਕਰਵਾਇਆ ਜਾਵੇ।