ਸੇਖਾ ਫ਼ਾਟਕਾਂ ਨਜਦੀਕ ਖਸਤਾ ਹਾਲਤ ਸੜਕ ਤੋਂ ਲੋਕ ਪਰੇਸ਼ਾਨ
ਸੇਖਾ ਫ਼ਾਟਕਾਂ ਨਜਦੀਕ ਖਸਤਾ ਹਾਲਤ ਸੜਕ ਤੋਂ ਲੋਕ ਪ੍ਰੇਸ਼ਾਨ
Publish Date: Fri, 30 Jan 2026 05:00 PM (IST)
Updated Date: Sat, 31 Jan 2026 04:05 AM (IST)

ਨਵਦੀਪ ਸੇਖਾ, ਪੰਜਾਬੀ ਜਾਗਰਣ, ਬਰਨਾਲਾ : ਸਥਾਨਕ ਸੇਖਾ ਰੋਡ ’ਤੇ ਸਥਿੱਤ ਰੇਲਵੇ ਫ਼ਾਟਕਾਂ ਦੇ ਨਜ਼ਦੀਕ ਸੜਕ ਦੀ ਖ਼ਸਤਾ ਹਾਲਤ ਸੜਕ ਕਾਰਨ ਰਾਹਗੀਰਾਂ ਤੇ ਸਥਾਨਕ ਲੋਕਾਂ ਨੂੰ ਕਾਫ਼ੀ ਜ਼ਿਆਦਾ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਪਰ ਇਸ ਸਮੱਸਿਆ ਦੇ ਹੱਲ ਲਈ ਕਿਸੇ ਵੀ ਸਬੰਧਤ ਅਧਿਕਾਰੀ ਦੀ ਕੋਈ ਨਜ਼ਰ ਨਹੀਂ ਪੈ ਰਹੀ ਹੈ। ਇਸ ਮੌਕੇ ਸਥਾਨਕ ਲੋਕਾਂ ਤਰਸੇਮ ਸਿੰਘ, ਨਛੱਤਰ ਸਿੰਘ, ਹਰਮੇਲ ਸਿੰਘ, ਦੁਕਾਨਦਾਰ ਰਮੇਸ਼ ਕੁਮਾਰ, ਰਾਜੀਵ ਕੁਮਾਰ ਆਦਿ ਨੇ ਦੱਸਿਆ ਕਿ ਸੇਖਾ ਰੋਡ ’ਤੇ ਵੱਡੀ ਗਿਣਤੀ ’ਚ ਲੋਕਾਂ ਦਾ ਆਉਣਾ-ਜਾਣਾ ਲੱਗਿਆ ਰਹਿੰਦਾ ਹੈ ਤੇ ਵਾਹਨਾ ਦੀ ਵੀ ਕਾਫ਼ੀ ਜ਼ਿਆਦਾ ਆਵਾਜਾਈ ਰਹਿਦੀ ਹੈ, ਪਰ ਫਾਟਕਾਂ ਨਜ਼ਦੀਕ ਸੜਕ ਹਾਲਤ ਸੜਕ ’ਚ ਪਏ ਡੂੰਘੇ ਟੂਏ ਤੇ ਟੁੱਟੀਆਂ ਇੰਟਰਲਾਕ ਟਾਇਲਾਂ ਕਾਰਨ ਮੀਂਹ ਦਾ ਪਾਣੀ ਇੱਥੇ ਜਮ੍ਹਾਂ ਹੋ ਜਾਂਦਾ ਹੈ। ਇਸ ਕਾਰਨ ਰਾਹਗੀਰਾਂ ਤੇ ਵਾਹਨ ਚਾਲਕਾਂ ਨੂੰ ਇੱਥੋਂ ਲੰਘਣਾ ਕਾਫ਼ੀ ਜ਼ਿਆਦਾ ਮੁਸ਼ਕਿਲ ਹੋ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਰਸਤੇ ’ਤੇ ਵੱਡੀ ਗਿਣਤੀ ’ਚ ਦੁਕਾਨਾਂ ਦੇ ਨਾਲ-ਨਾਲ ਰੇਹੜੀ ਫ਼ੜੀ ਤੇ ਸਬਜ਼ੀ ਦੀਆਂ ਰੇਹੜੀਆਂ ਤੇ ਦੁਕਾਨਾਂ ਹਨ। ਸਵੇਰੇ ਤੇ ਸ਼ਾਮ ਸਮੇ ਇਸ ਰੋਡ ’ਤੇ ਵੱਡੀ ਗਿਣਤੀ ’ਚ ਰਾਹਗੀਰਾਂ ਤੇ ਸਥਾਨਕ ਲੋਕਾਂ ਦਾ ਆਉਣਾ-ਜਾਣਾ ਲੱਗਿਆ ਰਹਿੰਦਾ ਹੈ, ਪਰ ਖ਼ਸਤਾ ਹਾਲਤ ਰਸਤੇ ਕਾਰਨ ਉਨ੍ਹਾਂ ਕਾਫ਼ੀ ਜ਼ਿਆਦਾ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਸਮੱਸਿਆ ਦਾ ਜਲਦ ਤੋਂ ਜਲਦ ਹੱਲ ਕਰਵਾਇਆ ਜਾਵੇ ਤਾਂ ਜੋ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪੈ ਸਕੇ।