ਸੜਕ ਹਾਦਸੇ ’ਚ ਵਿਅਕਤੀ ਦੀ ਮੌਤ, ਮਾਮਲਾ ਦਰਜ
ਸੜਕ ਹਾਦਸੇ ’ਚ ਇੱਕ ਵਿਅਕਤੀ ਦੀ ਮੌਤ, ਮਾਮਲਾ ਦਰਜ
Publish Date: Sun, 01 Mar 2026 04:32 PM (IST)
Updated Date: Mon, 02 Mar 2026 04:02 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਰੂੜੇਕੇ ਕਲਾਂ ਦੀ ਪੁਲਿਸ ਵਲੋਂ ਸੜਕ ਹਾਦਸੇ ’ਚ ਇੱਕ ਵਿਅਕਤੀ ਦੀ ਮੌਤ ਹੋਣ ’ਤੇ ਅਣਪਛਾਤੇ ਵਾਹਨ ਚਾਲਕ ਦੇ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਕੋਲ ਮੁਦੱਈ ਸੁਖਦੇਵ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਅਕਲੀਆ ਨੇ ਬਿਆਨ ਦਰਜ ਕਰਵਾਏ ਕਿ ਰੋਜਾਨਾ ਦੀ ਤਰ੍ਹਾਂ ਉਸ ਦਾ ਲੜਕਾ ਪਰਵਿੰਦਰ ਸਿੰਘ ਆਪਣੇ ਕੰਮ ਤੋਂ ਧਨੌਲਾ ਤੋਂ ਆਪਣੇ ਮੋਟਰਸਾਈਕਲ ’ਤੇ ਸਵਾਰ ਹੋਕੇ ਆਪਣੇ ਪਿੰਡ ਅਕਲੀਆ ਲਈ ਵਾਇਆ ਰੂੜੇਕੇ ਮਾਨਸਾ ਬਰਨਾਲਾ ਰੋਡ ਰਾਹੀ ਆ ਰਿਹਾ ਸੀ ਤਾਂ ਨੇੜੇ ਸਤਸੰਗ ਘਰ ਬਿਆਸ ਪੱਖੋ ਕਲਾਂ ਵਿਖੇ ਨਾ-ਮਲੂਮ ਵਹੀਕਲ ਦੇ ਨਾ ਮਲੂਮ ਚਾਲਕ ਨੇ ਆਪਣਾ ਵਹੀਕਲ ਤੇਜ ਰਫਤਾਰੀ ਤੇ ਅਣਗਹਿਲੀ ਨਾਲ ਚਲਾਉਦੇ ਤੇ ਲਾਪਰਵਾਹੀ ਨਾਲ ਮੇਰੇ ਲੜਕੇ ਪਰਵਿੰਦਰ ਸਿੰਘ ਉਰਫ ਜਗਦੀਪ ਦੇ ਮੋਟਰਸਾਈਕਲ ’ਚ ਮਾਰਿਆ। ਜਿਸ ਕਾਰਨ ਉਹ ਗੰਭੀਰ ਜਖਮੀ ਹੋ ਗਿਆ। ਜਿਸ ਨੂੰ ਸਰਕਾਰੀ ਹਸਪਤਾਲ ਬਰਨਾਲਾ ਲੈ ਗਏ ਸੀ ਜਿਥੇ ਡਾਕਟਰਾਂ ਨੇ ਪਰਵਿੰਦਰ ਸਿੰਘ ਉਰਫ ਜਗਦੀਪ ਨੂੰ ਮ੍ਰਿਤਕ ਘੋਸਿਤ ਕਰ ਦਿੱਤਾ ਸੀ। ਪੁਲਿਸ ਨੇ ਮੁਦੱਈ ਦੇ ਬਿਆਨਾਂ ਦੇ ਅਧਾਰ ’ਤੇ ਅਣਪਛਾਤੇ ਵਾਹਨ ਚਾਲਕ ਖਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।