ਨਸ਼ੇ ਕਾਰਨ ਵਿਅਕਤੀ ਦੀ ਮੌਤ, ਪੁਲਿਸ ਜਾਂਚ ’ਚ ਜੁਟੀ
ਨਸ਼ੇ ਕਾਰਨ ਇੱਕ ਵਿਅਕਤੀ ਦੀ ਮੌਤ, ਪੁਲਿਸ ਜਾਂਚ ’ਚ ਜੁਟੀ
Publish Date: Thu, 16 Apr 2026 06:54 PM (IST)
Updated Date: Fri, 17 Apr 2026 04:16 AM (IST)
ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ : ਅੱਜ ਤਪਾ ਮੰਡੀ ਵਿਖੇ ਇਕ ਵਿਅਕਤੀ ਦੀ ਨਸ਼ੇ ਨਾਲ ਮੌਤ ਹੋ ਗਈ। ਮ੍ਰਿਤਕ ਦਾ ਨਾਮ ਪ੍ਰਗਟ ਸਿੰਘ ਪੁੱਤਰ ਨਛੱਤਰ ਸਿੰਘ ਉਮਰ ਤਕਰੀਬਨ 40 ਸਾਲ ਵਾਸੀ ਸ੍ਰੀ ਗੁਰੂ ਗੋਬਿੰਦ ਸਿੰਘ ਨਗਰ ਤਪਾ ਹੈ, ਮਿ੍ਰਤਕ ਆਪਣੇ ਪਿੱਛੇ ਪਤਨੀ ਚਰਨਜੀਤ ਕੌਰ ਦੋ ਲੜਕੇ ਤੇ ਇਕ ਲੜਕੀ ਛੱਡ ਗਿਆ। ਹਸਪਤਾਲ ’ਚ ਲੋਕਾਂ ਤੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਦਾ ਇਕ ਲੜਕਾ ਪਹਿਲਾਂ ਹੀ ਐੱਨਡੀਪੀਐੱਸ ਦੇ ਕੇਸ ਅਧੀਨ ਜੇਲ੍ਹ ’ਚ ਹੈ। ਘਟਨਾ ਦਾ ਪਤਾ ਲੱਗਦੇ ਹੀ ਪੁਲਿਸ ਪਾਰਟੀ ਹਸਪਤਾਲ ਵਿਖੇ ਪਹੁੰਚੀ ਜਿੱਥੇ ਏਐੱਸਆਈ ਗੁਰਪਿਆਰ ਸਿੰਘ ਨੇ ਦੱਸਿਆ ਕੀ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ’ਤੇ ਕਾਰਵਾਈ ਕੀਤੀ ਜਾਵੇਗੀ ਤੇ ਮ੍ਰਿਤਕ ਦੀ ਦੇਹ ਨੂੰ ਸਿਵਿਲ ਹਸਪਤਾਲ ਬਰਨਾਲਾ ਮੋਰਚਰੀ ਵਿਖੇ ਭੇਜ ਦਿੱਤਾ ਹੈ।