ਕਰੰਟ ਲੱਗਣ ਕਾਰਨ ਵਿਅਕਤੀ ਦੀ ਮੌਤ
ਕੰਬਾਈਨ ਤੇ ਕਰੰਟ ਲੱਗਣ ਕਾਰਨ ਇੱਕ ਵਿਅਕਤੀ ਦੀ ਮੌਤ
Publish Date: Sun, 12 Apr 2026 06:06 PM (IST)
Updated Date: Mon, 13 Apr 2026 04:11 AM (IST)
ਯੋਗੇਸ਼ ਸ਼ਰਮਾ, ਪੰਜਾਬੀ ਜਾਗਰਣ, ਭਦੌੜ ਪਿੰਡ ਵਿਧਾਤਾ ਵਿਖੇ ਕਣਕ ਵੱਢਣ ਸਮੇਂ ਕੰਬਾਈਨ ਬਿਜਲੀ ਵਾਲੀਆਂ ਤਾਰਾਂ ਨਾਲ ਲੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਜਸਵਿੰਦਰ ਸਿੰਘ ਉਰਫ ਜੱਸਾ ਉਮਰ ਕਰੀਬ 37 ਸਾਲ ਪੁੱਤਰ ਸਵ ਗਾਗਰ ਸਿੰਘ ਸਾਬਕਾ ਸਰਪੰਚ ਆਪਣੇ ਪਿੰਡ ਵਿਧਾਤਾ ਵਿਖੇ ਇੱਕ ਕਿਸਾਨ ਦੀ ਅੱਠ ਵਜੇ ਦੇ ਕਰੀਬ ਕਣਕ ਵੱਢਣ ਲੱਗਿਆ ਸੀ ਤਾਂ ਬਿਜਲੀ ਦੀਆਂ ਤਾਰਾਂ ਨੀਵੀਆਂ ਹੋਣ ਕਾਰਨ ਕੰਬਾਈਨ ਦਾ ਸ਼ੀਸ਼ਾ ਬਿਜਲੀ ਦੀਆਂ ਤਾਰਾਂ ਵਿੱਚ ਫਸ ਗਿਆ, ਕੰਬਾਈਨ ਵਿੱਚ ਕਰੰਟ ਆਉਣ ਕਾਰਨ ਜਸਵਿੰਦਰ ਸਿੰਘ ਜੱਸਾ ਦੀ ਮੌਕੇ ਤੇ ਹੀ ਮੌਤ ਹੋ ਗਈ ਕਰੰਟ ਨਾਲ ਕੰਬਾਈਨ ਦੇ ਟਾਇਰਾਂ ਨੂੰ ਵੀ ਅੱਗ ਲੱਗ ਗਈ, ਮ੍ਰਿਤਕ ਦੇ ਪਰਿਵਾਰਕ ਮੈਂਬਰ ਵਿਦੇਸ਼ ਗਏ ਹੋਣ ਕਾਰਨ ਉਸ ਦੀ ਲਾਸ਼ ਨੂੰ ਲੋਹਾਰਾ ਵਿਖੇ ਰੱਖਿਆ ਗਿਆ ਹੈ।