ਕਰੰਟ ਲੱਗਣ ਕਾਰਨ ਵਿਅਕਤੀ ਦੀ ਮੌਤ
ਕਰੰਟ ਲੱਗਣ ਕਾਰਨ ਇੱਕ ਵਿਅਕਤੀ ਦੀ ਮੌਤ
Publish Date: Sun, 12 Apr 2026 05:29 PM (IST)
Updated Date: Mon, 13 Apr 2026 04:07 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਪਿੰਡ ਵਿਧਾਤਾ ਵਿਖੇ ਕਣਕ ਵੱਢਣ ਸਮੇਂ ਕੰਬਾਈਨ ਬਿਜਲੀ ਵਾਲੀਆਂ ਤਾਰਾਂ ਨਾਲ ਲੱਗਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਸਵਿੰਦਰ ਸਿੰਘ ਉਰਫ ਜੱਸਾ ਉਮਰ ਕਰੀਬ 37 ਸਾਲ ਪੁੱਤਰ ਸਵ ਗਾਗਰ ਸਿੰਘ ਸਾਬਕਾ ਸਰਪੰਚ ਆਪਣੇ ਪਿੰਡ ਵਿਧਾਤਾ ਵਿਖੇ ਇੱਕ ਕਿਸਾਨ ਦੀ ਕਣਕ ਵੱਢਣ ਲੱਗਿਆ ਸੀ ਤਾਂ ਬਿਜਲੀ ਦੀਆਂ ਤਾਰਾਂ ਨੀਵੀਆਂ ਹੋਣ ਕਾਰਨ ਕੰਬਾਈਨ ਦਾ ਸ਼ੀਸ਼ਾ ਬਿਜਲੀ ਦੀਆਂ ਤਾਰਾਂ ’ਚ ਫਸ ਗਿਆ, ਕੰਬਾਈਨ ’ਚ ਕਰੰਟ ਆਉਣ ਕਾਰਨ ਜਸਵਿੰਦਰ ਸਿੰਘ ਜੱਸਾ ਦੀ ਮੌਕੇ ’ਤੇ ਹੀ ਮੌਤ ਹੋ ਗਈ। ਕਰੰਟ ਨਾਲ ਕੰਬਾਈਨ ਦੇ ਟਾਇਰਾਂ ਨੂੰ ਵੀ ਅੱਗ ਲੱਗ ਗਈ।