ਸੜਕ ਹਾਦਸੇ ’ਚ ਇਕ ਵਿਅਕਤੀ ਗੰਭੀਰ ਜ਼ਖ਼ਮੀ
ਸੜਕ ਹਾਦਸੇ ’ਚ ਇਕ ਵਿਅਕਤੀ ਗੰਭੀਰ ਜਖਮੀ, ਕੇਸ ਦਰਜ
Publish Date: Thu, 05 Feb 2026 06:49 PM (IST)
Updated Date: Fri, 06 Feb 2026 04:06 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਸਿਟੀ-2 ਬਰਨਾਲਾ ਦੀ ਪੁਲਿਸ ਨੇ ਸੜਕ ਹਾਦਸੇ ’ਚ ਇਕ ਵਿਅਕਤੀ ਦੇ ਗੰਭੀਰ ਜ਼ਖ਼ਮੀ ਹੋ ਜਾਣ ਦੇ ਮਾਮਲੇ ’ਚ ਕੇਸ ਦਰਜ ਕੀਤਾ ਹੈ। ਮੁਦੱਈ ਵਿਜੇ ਰਿਸ਼ੀ ਪੁੱਤਰ ਅਜੋਧੀ ਰਿਸ਼ੀ ਵਾਸੀ ਗਰਚਾ ਰੋਡ ਬਰਨਾਲਾ ਨੇ ਬਿਆਨ ਲਿਖਵਾਇਆ ਕਿ 3 ਫਰਵਰੀ ਨੂੰ ਉਹ ਤੇ ਉਸਦਾ ਲੜਕਾ ਆਪਣੇ ਕੰਮਕਾਰ ਤੋਂ ਹੰਡਿਆਇਆ ਚੌਕ ਤੋਂ ਬਰਨਾਲਾ ਸ਼ਹਿਰ ਨੂੰ ਮੋਟਰਸਾਈਕਲ (ਪੀਬੀ 19ਜੀ 0541) ’ਤੇ ਆ ਰਹੇ ਸੀ ਸਾਡੇ ਅੱਗੇ ਇਕ ਮੋਟਰਸਾਈਕਲ (ਪੀ.ਬੀ 19ਬੀ 0854) ਜਾ ਰਿਹਾ ਸੀ ਜਦੋਂ ਅਸੀ ਬੀਐੱਮਸੀ ਹਸਪਤਾਲ ਬਰਨਾਲਾ ਦੇ ਸਾਹਮਣੇ ਪੁੱਜੇ ਤਾਂ ਉਕਤ ਮੋਟਰਸਾਈਕਲ ਚਾਲਕ ਨੇ ਇੱਕਦਮ ਬਿਨਾ ਇਸ਼ਾਰਾ ਦਿੱਤੇ ਲਾਪ੍ਰਵਾਹੀ ਨਾਲ ਆਪਣਾ ਮੋਟਰਸਾਈਕਲ ਹਸਪਤਾਲ ਵੱਲ ਮੌੜ ਦਿੱਤਾ ਜਿਸ ਕਰ ਕੇ ਉਸਦਾ ਮੋਟਰਸਾਈਕਲ ਉਕਤ ਮੋਟਰਸਾਈਕਲ ’ਚ ਵੱਜਿਆ। ਇਸ ਕਾਰਨ ਉਸਦਾ ਬੇਟਾ ਬੁੜਕ ਕੇ ਸੜਕ ’ਤੇ ਡਿੱਗ ਗਿਆ। ਇਸ ਕਾਰਨ ਉਸਦੇ ਬੇਟੇ ਦੇ ਸਿਰ ’ਤੇ ਸੱਟ ਲੱਗ ਗਈ, ਜਿਸਦਾ ਇਲਾਜ ਚੱਲ ਰਿਹਾ ਹੈ। ਪੁਲਿਸ ਨੇ ਉਕਤ ਮਾਮਲੇ ’ਚ ਬਲਜਿੰਦਰ ਸਿੰਘ ਉਰਫ ਕਮਲ ਬਾਦਸ਼ਾਹ ਪੁੱਤਰ ਕੇਵਲ ਸਿੰਘ ਵਾਸੀ ਭਦੌੜ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।