ਟੈਂਕਰ-ਕਾਰ ਦੀ ਟੱਕਰ ’ਚ ਇਕ ਜ਼ਖ਼ਮੀ
ਫਲਾਈਓਵਰ 'ਤੇ ਇੱਕ ਟੈਂਕਰ ਤੇ ਇੱਕ ਕਾਰ ਦੀ ਟੱਕਰ ’ਚ ਇੱਕ ਜ਼ਖਮੀ
Publish Date: Fri, 16 Jan 2026 06:04 PM (IST)
Updated Date: Sat, 17 Jan 2026 04:10 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਵੀਰਵਾਰ ਰਾਤ 9 ਵਜੇ ਸ਼ਹਿਰ ਦੇ ਐੱਸਡੀ ਕਾਲਜ ਫਲਾਈਓਵਰ ’ਤੇ ਹਾਦਸਾ ਵਾਪਰਿਆ। ਕਚਹਿਰੀ ਚੌਕ ਤੋਂ ਆ ਰਹੀ ਇਕ ਦੁੱਧ ਵਾਲੀ ਵੈਨ ਤੇ ਪੱਕਾ ਕਾਲਜ ਰੋਡ ’ਤੇ ਜਾ ਰਹੀ ਇਕ ਵਰਨਾ ਕਾਰ ਦੀ ਫਲਾਈਓਵਰ ਦੇ ਬਿਲਕੁਲ ਉੱਪਰ ਟੱਕਰ ਹੋ ਗਈ। ਟਰੱਕ ਡਰਾਈਵਰ ਗੰਭੀਰ ਜ਼ਖ਼ਮੀ ਹੋ ਗਿਆ ਤੇ ਉਸਨੂੰ ਸਿਵਲ ਹਸਪਤਾਲ, ਬਰਨਾਲਾ ’ਚ ਦਾਖਲ ਕਰਵਾਇਆ ਗਿਆ। ਦੋਵਾਂ ਵਾਹਨਾਂ ਨੂੰ ਕਾਫ਼ੀ ਨੁਕਸਾਨ ਪਹੁੰਚਿਆ। ਮੌਕੇ ’ਤੇ ਆਵਾਜਾਈ ਜਾਮ੍ਹ ਹੋ ਗਈ। ਸਿਟੀ ਇਕ ਪੁਲਿਸ ਸਟੇਸ਼ਨ ਦੇ ਇੰਚਾਰਜ ਇੰਸਪੈਕਟਰ ਲਖਵਿੰਦਰ ਸਿੰਘ ਨੇ ਦੱਸਿਆ ਕਿ ਸੜਕ ਸੁਰੱਖਿਆ ਫੋਰਸ ਦੀ ਇਕ ਪੁਲਿਸ ਪਾਰਟੀ ਮੌਕੇ ’ਤੇ ਪਹੁੰਚੀ। ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਬਰਨਾਲਾ ’ਚ ਦਾਖਲ ਕਰਵਾਇਆ ਗਿਆ।