ਰੂੜੇਕੇ ਕਲਾਂ ’ਚ ਵਾਪਰੇ ਸੜਕ ਹਾਦਸੇ ’ਚ ਇੱਕ ਦੀ ਮੌਤ ਤੇ ਦੋ ਜਖਮੀ
ਰੂੜੇਕੇ ਕਲਾਂ ’ਚ ਵਾਪਰੇ ਸੜਕ ਹਾਦਸੇ ’ਚ ਇੱਕ ਦੀ ਮੌਤ ਤੇ ਦੋ ਜਖਮੀ
Publish Date: Sat, 28 Feb 2026 03:45 PM (IST)
Updated Date: Sat, 28 Feb 2026 03:46 PM (IST)

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ ਬਰਨਾਲਾ-ਮਾਨਸਾ ਮੁੱਖ ਮਾਰਗ ਨਜ਼ਦੀਕ ਪੈਟਰੋਲ ਪੰਪ ਰੂੜੇਕੇ ਕਲਾਂ ਵਿਖੇ ਸੜਕ ਹਾਦਸੇ ਚ ਇਕ ਨੌਜਵਾਨ ਦੀ ਮੌਤ ਤੇ ਦੋ ਨੌਜਵਾਨਾਂ ਦੇ ਗੰਭੀਰ ਜ਼ਖ਼ਮੀ ਹੋਏ ਹਨ। ਪੁਲਿਸ ਨੂੰ ਲਿਖਾਏ ਬਿਆਨ ਰਾਹੀਂ ਨੌਜਵਾਨ ਬਾਬੂ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਕੈਰੇ ਨੇ ਦੱਸਿਆ ਹੈ ਕਿ ਉਹ ਤੇ ਉਸ ਦੇ ਸਾਥੀ ਬਰਨਾਲਾ ਵਿਖੇ ਇਕ ਪ੍ਰਾਈਵੇਟ ਹਸਪਤਾਲ ਸਿੰਘ ਨੌਕਰੀ ਕਰਦੇ ਸਨ। ਪਿਛਲੀ ਰਾਤ ਉਹ ਪਿੰਡ ਪੱਖੋ ਕਲਾਂ ਵਿਖੇ ਆਪਣੇ ਦੋਸਤ ਦੇ ਵਿਆਹ ਸਮਾਗਮ ਦੇ ਪ੍ਰੋਗਰਾਮ ਤੋਂ ਰਾਤ ਸਮੇਂ ਪਿੰਡ ਪੱਖੋ ਕਲਾਂ ਤੋਂ ਰੂੜੇਕੇ ਕਲਾਂ ਨੂੰ ਮੁੱਖ ਮਾਰਗ ਰਾਹੀਂ ਜਾ ਰਹੇ ਸਨ। ਜਦੋਂ ਉਨ੍ਹਾਂ ਦੀ ਗੱਡੀ ਪੈਟਰੋਲ ਪੰਪ ਰੂੜੇਕੇ ਕਲਾਂ ਨਜ਼ਦੀਕ ਪਹੁੰਚੀ ਤਾਂ ਉਨ੍ਹਾਂ ਦੀ ਗੱਡੀ ਅੱਗੇ ਆਵਾਰਾ ਪਸ਼ੂ ਆਉਣ ਤੇ ਮੁੱਖ ਮਾਰਗ ਤੇ ਬਣੇ ਖੱਡਿਆਂ ਤੇ ਅੱਗਿਓਂ ਵਹੀਕਲ ਦੀਆਂ ਤੇਜ਼ ਲਾਈਟਾਂ ਪੈਣ ਕਾਰਨ ਗੱਡੀ ਬੇਕਾਬੂ ਹੋ ਕੇ ਮਾਰਗ ਕਿਨਾਰੇ ਖੜ੍ਹੇ ਰੁੱਖ ਨਾਲ ਟਕਰਾਉਣ ਕਰਕੇ ਸੜਕ ਹਾਦਸਾ ਵਾਪਰ ਗਿਆ। ਇਸ ਹਾਦਸੇ ’ਚ ਰਾਜਪ੍ਰੀਤ ਖ਼ਾਨ ਉਮਰ 22 ਸਾਲ ਪੁੱਤਰ ਬੂਟਾ ਖ਼ਾਨ ਵਾਸੀ ਬਾਸੋ ਪੱਤੀ ਪੱਖੋ ਕਲਾਂ, ਕੁਲਵੰਤ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਮਹਿਲ ਕਲਾਂ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਕਿ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਜਿੱਥੇ ਡਾਕਟਰਾਂ ਨੇ ਨੌਜਵਾਨ ਰਾਜਪ੍ਰੀਤ ਖ਼ਾਨ ਪੁੱਤਰ ਬੂਟਾ ਖ਼ਾਨ ਦਿੱਤਾ। ਦੂਜੇ ਜ਼ਖ਼ਮੀ ਨੌਜਵਾਨ ਦਾ ਇਲਾਜ ਚੱਲ ਰਿਹਾ ਹੈ। ਪੁਲਿਸ ਥਾਣਾ ਰੂੜੇਕੇ ਕਲਾਂ ਦੇ ਸਬ ਇੰਸਪੈਕਟਰ ਮਨਜੀਤ ਸਿੰਘ ਨੇ ਦੱਸਿਆ ਕਿ ਨੌਜਵਾਨ ਬਾਬੂ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਕੈਰੇ ਦੇ ਬਿਆਨ ਅਨੁਸਾਰ 194 ਬੀ.ਐਨ.ਐਸ ਤਹਿਤ ਬਣਦੀ ਕਾਨੂੰਨੀ ਕਾਰਵਾਈ ਕਰ ਦਿੱਤੀ ਗਈ ਹੈ।