ਸੜਕ ਹਾਦਸੇ ’ਚ ਇਕ ਦੀ ਮੌਤ, ਕੇਸ ਦਰਜ
ਸੜਕ ਹਾਦਸੇ ’ਚ ਇਕ ਦੀ ਮੌਤ, ਕੇਸ ਦਰਜ
Publish Date: Sun, 08 Mar 2026 05:48 PM (IST)
Updated Date: Mon, 09 Mar 2026 04:06 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਮਹਿਲਕਲਾਂ ਦੀ ਪੁਲਿਸ ਨੇ ਸੜਕ ਹਾਦਸੇ ’ਚ ਇਕ ਵਿਅਕਤੀ ਦੀ ਮੌਤ ਹੋ ਜਾਣ ਦੇ ਮਾਮਲੇ ’ਚ ਕੇਸ ਦਰਜ ਕੀਤਾ ਹੈ। ਮੁਦੱਈ ਪਰਮਜੀਤ ਕੌਰ ਪੁੱਤਰੀ ਰਣ ਸਿੰਘ ਵਾਸੀ ਚੰਨਣਵਾਲ ਹਾਲ ਪਤਨੀ ਮਲਕੀਤ ਸਿੰਘ ਵਾਸੀ ਪੱਤੀ ਰੋਡ ਗਲੀ ਨੰਬਰ 6 ਬਰਨਾਲਾ ਨੇ ਬਿਆਨ ਦਰਜ ਕਰਵਾਇਆ ਕਿ ਉਸਦੇ ਤਾਏ ਦਾ ਲੜਕਾ ਮਨਦੀਪ ਸਿੰਘ ਤੇ ਉਹ ਮੋਟਰਸਾਈਕਲਾਂ ’ਤੇ ਪਿੰਡ ਕਲਾਲਾ ਵਿਖੇ ਕਿਸੇ ਕੰਮ ਲਈ ਗਏ ਸੀ, ਉਸਦਾ ਭਰਾ ਮਨਪ੍ਰੀਤ ਸਿੰਘ ਆਪਣੇ ਮੋਟਰਸਾਈਕਲ ’ਤੇ ਸੀ, ਜਦੋਂ ਉਹ ਪਿੰਡ ਕਲਾਲਾ ਤੋ ਕਰੀਬ 02 ਕਿਲੋਮੀਟਰ ਪਿੰਡ ਚੰਨਣਵਾਲ ਪੁੱਜੇ ਤਾਂ ਉਹ ਉਸਦੇ ਭਰਾ ਤੋਂ ਕਰੀਬ 50 ਗਜ ਪਿੱਛੇ ਸੀ। ਤਾਂ ਸਾਡੇ ਸਾਹਮਣੇ ਤੋਂ ਇਕ ਬਲੈਰੋ ਗੱਡੀ ਬੜੀ ਤੇਜ਼ ਰਫਤਾਰੀ ਡਿੱਕ-ਡੋਲੇ ਖਾਂਦੀ ਆ ਰਹੀ ਸੀ ਜਿਸਦੇ ਚਾਲਕ ਨੇ ਗੱਡੀ ਸਾਡੇ ਵਾਲੀ ਸਾਇਡ ਲਿਆ ਕੇ ਉਸਦੇ ਭਰਾ ਮਨਪ੍ਰੀਤ ਸਿੰਘ ਦੇ ਮੋਟਰਸਾਈਕਲ ’ਚ ਮਾਰੀ। ਇਸ ਕਰ ਕੇ ਉਸਦਾ ਭਰਾ ਮਨਪ੍ਰੀਤ ਸਿੰਘ ਦੇ ਗੰਭੀਰ ਸੱਟਾਂ ਲੱਗੀਆਂ, ਬਲੈਰੋ ਗੱਡੀ ਦਾ ਡਰਾਈਵਰ ਆਪਣੀ ਗੱਡੀ ਮੌਕੇ ’ਤੇ ਛੱਡਕੇ ਭੱਜ ਗਿਆ। ਉਨ੍ਹਾਂ ਨੇ ਐਂਬੂਲੈਂਸ ਦਾ ਪ੍ਰਬੰਧ ਕਰ ਕੇ ਉਸਦੇ ਭਰਾ ਮਨਪ੍ਰੀਤ ਸਿੰਘ ਨੂੰ ਸਿਵਲ ਹਸਪਤਾਲ ਭੇਜ ਦਿੱਤਾ ਸੀ। ਜਿਸਦੀ ਰਸਤੇ ’ਚ ਹੀ ਮੌਤ ਹੋ ਗਈ। ਪੁਲਿਸ ਨੇ ਮੁਦੱਈ ਦੇ ਬਿਆਨ ਦੇ ਆਧਾਰ ’ਤੇ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।