ਸੜਕ ਹਾਦਸੇ ’ਚ ਇਕ ਦੀ ਮੌਤ, ਕੇਸ ਦਰਜ
ਸੜਕ ਹਾਦਸੇ ’ਚ ਇਕ ਦੀ ਮੌਤ, ਕੇਸ ਦਰਜ
Publish Date: Mon, 19 Jan 2026 03:58 PM (IST)
Updated Date: Tue, 20 Jan 2026 04:01 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਸਿਟੀ-1 ਬਰਨਾਲਾ ਦੀ ਪੁਲਿਸ ਨੇ ਸੜਕ ਹਾਦਸੇ ’ਚ ਇਕ ਵਿਅਕਤੀ ਦੀ ਮੌਤ ਹੋ ਜਾਣ ਦੇ ਮਾਮਲੇ ’ਚ ਕੇਸ ਦਰਜ ਕੀਤਾ ਹੈ। ਮੁਦੱਈ ਬੇਚੰਨ ਕੁਮਾਰ ਪੁੱਤਰ ਉਮੇਸ਼ ਰਿਸੀ ਵਾਸੀ ਲੁਕੰਨਮਾ, ਡਾਕ ਘਰ ਮਜਬਾ ਲੁਕੰਨਮਾ ਜ਼ਿਲ੍ਹਾ ਅਰਰਿਆ ਬਿਹਾਰ ਹਾਲ ਸ੍ਰੀ ਕ੍ਰਿਸਨਾ ਰਾਇਸ ਮਿਲ ਬਾਜਾਖਾਨਾ ਰੋਡ ਬਰਨਾਲਾ ਨੇ ਬਿਆਨ ਤਹਿਰੀਰ ਕਰਵਾਇਆ ਕਿ ਮਿਤੀ 18 ਜਨਵਰੀ ਨੂੰ ਉਹ ਤੇ ਉਸਦੇ ਨਾਸ ਕੰਮ ਕਰਦਾ ਕਪਿਲ ਯਾਦਵ ਮੋਟਰਸਾਈਕਲ ’ਤੇ ਜਾ ਰਹੇ ਸੀ। ਮੋਟਰਸਾਈਕਲ ਨੂੰ ਕਪਿਲ ਯਾਦਵ ਚਲਾ ਰਿਹਾ ਸੀ, ਜਦੋਂ ਉਹ ਨਿਊ ਰਾਇਸ ਮਿਲ ਤੋਂ ਲੇਬਰ ਨਾਲ ਗੱਲਬਾਤ ਕਰ ਕੇ ਵਾਪਸ ਰਾਧੇ ਕ੍ਰਿਸ਼ਨ ਰਾਈਸ ਮਿੱਲ ਨੂੰ ਜਾਣ ਵਾਸਤੇ ਤੁਰੇ ਤਾਂ ਵਕਤ 08 ਵਜੇ ਸਵੇਰ ਦਾ ਹੋਵੇਗਾ ਤਾਂ ਜਦੋਂ ਉਹ ਨਿਊ ਰਾਈਸ ਮਿੱਲ ਤੋਂ ਕਰੀਬ 100 ਗਜ ਸੜਕ ’ਤੇ ਗਏ ਤਾਂ ਸਾਹਮਣੇ ਤੋਂ ਆ ਰਹੀ ਬੱਸ ਦੇ ਡਰਾਈਵਰ ਗੁਰਜੰਟ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਅਕਲੀਆ ਨੇ ਤੇਜ਼ ਅਤੇ ਲਾਪ੍ਰਵਾਹੀ ਨਾਲ ਲਿਆ ਕੇ ਸਾਡੀ ਸਾਇਡ, ਸਾਡੇ ਮੋਟਰਸਾਇਕਲ ’ਚ ਮਾਰੀ, ਲੋਕਾਂ ਨੇ ਉਸਨੂੰ ਚੱਕ ਕੇ ਇਲਾਜ ਲਈ ਸਿਵਲ ਹਸਪਤਾਲ ਬਰਨਾਲਾ ਦਾਖਲ ਕਰਵਾਇਆ। ਜਿੱਥੇ ਡਾਕਟਰ ਸਾਹਿਬ ਨੇ ਉਸਦੇ ਸਾਥੀ ਕਪਿਲ ਯਾਦਵ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਪੁਲਿਸ ਨੇ ਉਕਤ ਮਾਮਲੇ ’ਚ ਮੁਦੱਈ ਦੇ ਬਿਆਨ ਦੇ ਆਧਾਰ ’ਤੇ ਕੇਸ ਦਰਜ ਕਰ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।