ਸੜਕ ਹਾਦਸੇ ’ਚ ਇਕ ਵਿਅਕਤੀ ਦੀ ਮੌਤ, ਕੇਸ ਦਰਜ
ਸੜਕ ਹਾਦਸੇ ’ਚ ਇਕ ਵਿਅਕਤੀ ਦੀ ਮੌਤ, ਕੇਸ ਦਰਜ
Publish Date: Fri, 24 Apr 2026 05:29 PM (IST)
Updated Date: Sat, 25 Apr 2026 04:07 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਧਨੌਲਾ ਦੀ ਪੁਲਿਸ ਨੇ ਸੜਕ ਹਾਦਸੇ ’ਚ ਇਕ ਵਿਅਕਤੀ ਦੀ ਮੌਤ ਹੋ ਜਾਣ ਦੇ ਮਾਮਲੇ ’ਚ ਕੇਸ ਦਰਜ ਕੀਤਾ ਹੈ। ਮੁਦੱਈ ਬੱਬੂ ਪੁੱਤਰ ਸੱਤਪਾਲ ਸਿੰਘ ਵਾਸੀ ਮਹੰਤਾਂ ਵਾਲੀ ਗਲੀ ਨੇੜੇ ਵਾਲਮੀਕਿ ਮੰਦਰ ਬਾਘਾ ਪੁਰਾਣਾ ਨੇ ਬਿਆਨ ਦਿੱਤਾ ਕਿ ਉਸਦਾ ਭਰਾ ਸੋਨੂੰ ਕੁਮਾਰ ਮਿਹਨਤ ਦਾ ਕੰਮ ਕਰਦਾ ਸੀ ਮਿਤੀ 20 ਅਪ੍ਰੈਲ ਨੂੰ ਉਸਦੀ ਭਰਜਾਈ ਗੀਤਾ ਸਮੇਤ ਆਪਣੇ ਦੋਵੇਂ ਬੱਚਿਆਂ ਦੇ ਆਪਣੇ ਪੇਕੇ ਘਰ ਸਮਾਣਾ ਵਿਖੇ ਗਈ ਸੀ ਜਿਸਨੂੰ ਲੈਣ ਲਈ ਉਹ ਤੇ ਉਸਦਾ ਭਰਾ ਸੋਨੂੰ ਕੁਮਾਰ ਮੋਟਰਸਾਈਕਲ ’ਤੇ ਜਾ ਰਹੇ ਸੀ ਤਾਂ ਜਦੋਂ ਰਾਜਗੜ੍ਹ ਕੱਟ ਤੋਂ ਥੋੜਾ ਅੱਗੇ ਨੇੜੇ ਡਰੇਨ ਬਾਹੱਦ ਧਨੌਲਾ ਪੁੱਜੇ ਇਕ ਟਰਾਲੇ ਨੇ ਤੇਜ਼ ਰਫ਼ਤਾਰੀ ਨਾਲ ਉਸਦੇ ਭਰਾ ਸੋਨੂੰ ਕੁਮਾਰ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲਿਸ ਨੇ ਉਕਤ ਮਾਮਲੇ ’ਚ ਭੁਪਿੰਦਰ ਸਿੰਘ ਪੁੱਤਰ ਮੋਦਨ ਸਿੰਘ ਵਾਸੀ ਮਾਲੇਰਕੋਟਲਾ ’ਤੇ ਕੇਸ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।