ਕਰੰਟ ਲੱਗਣ ਨਾਲ ਪੁਲਿਸ ਮੁਲਾਜ਼ਮ ਦੀ ਮੌਤ
ਕਰੰਟ ਲੱਗਣ ਨਾਲ ਪੁਲਿਸ ਮੁਲਾਜਮ ਦੀ ਮੌਤ
Publish Date: Thu, 16 Apr 2026 04:24 PM (IST)
Updated Date: Fri, 17 Apr 2026 04:01 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਜ਼ਿਲ੍ਹੇ ਦੇ ਪਿੰਡ ਕੱਟੂ ਵਾਸੀ ਬਲਵੀਰ ਸਿੰਘ ਪੁੱਤਰ ਜੀਤ ਸਿੰਘ ਦੀ ਬਿਜਲੀ ਦਾ ਕਰੰਟ ਲੱਗ ਜਾਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਬਲਵੀਰ ਸਿੰਘ ਬਤੌਰ ਪੁਲਿਸ ਮੁਲਾਜ਼ਮ ਡੀਸੀ ਬਰਨਾਲਾ ਦੀ ਗਾਰ ਦੇ ’ਚ ਨੌਕਰੀ ਕਰਦੇ ਸਨ ਇੱਕ ਦਿਨ ਪਹਿਲਾਂ ਹੀ ਉਹ ਛੁੱਟੀ ਲੈ ਕੇ ਆਪਣੇ ਪਿੰਡ ਕੱਟੂ ਗਏ ਸਨ ਉਨ੍ਹਾਂ ਨੂੰ ਪਤਾ ਲੱਗਾ ਕਿ ਸਵੇਰੇ ਢਾਈ ਵਜੇ ਤੋਂ 5 ਵਜੇ ਤੱਕ ਬਿਜਲੀ ਸਪਲਾਈ ਖੇਤੀ ਸੈਕਟਰ ਲਈ ਮੁਹਈਆ ਕਰਵਾਈ ਜਾ ਰਹੀ ਹੈ। ਉਹ ਹਰੇ ਚਾਰੇ ਨੂੰ ਪਾਣੀ ਲਾਉਣ ਲਈ ਸਵੇਰੇ ਸਾਢੇ ਤਿੰਨ ਵਜੇ ਦੇ ਕਰੀਬ ਆਪਣੇ ਖੇਤ ਗਏ। ਉਨ੍ਹਾਂ ਨਾਲ ਉਨ੍ਹਾਂ ਦਾ ਭਰਾ ਗੁਰਮੇਲ ਸਿੰਘ ਵੀ ਗਿਆ ਸੀ। ਅਚਾਨਕ ਹੀ ਬਿਜਲੀ ਦੇ ਟਰਾਂਸਫਾਰਮਰ ’ਚੋਂ ਚੰਗਿਆਰੀਆਂ ਨਿਕਲ ਰਹੀਆਂ ਸਨ। ਉਨ੍ਹਾਂ ਦੇਖਿਆ ਕਿ ਹੇਠਾਂ ਕਿਤੇ ਕਣਕ ਨੂੰ ਅੱਗ ਨਾ ਲੱਗ ਜਾਵੇ। ਉਨ੍ਹਾਂ ਨੇ ਟਰਾਂਸਫਾਰਮਰ ਦੀ ਸੁੱਚ ਕੱਟਣ ਲਈ ਸੁੱਚ ਨੂੰ ਹੱਥ ਪਾ ਲਏ ਸੁੱਚ ’ਚ ਅਚਾਨਕ ਕਰੰਟ ਆ ਗਿਆ। ਜਿਸ ਨਾਲ ਉਨ੍ਹਾਂ ਦੇ ਦੋਵੇਂ ਹੱਥ ਸੜ ਗਏ। ਉਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਬਰਨਾਲਾ ਲਜਾਇਆ ਗਿਆ, ਜਿੱਥੇ ਉਨਾਂ ਦੀ ਮੌਤ ਹੋ ਗਈ, ਉਹ ਆਪਣੇ ਪਿੱਛੇ ਇੱਕ ਪੁੱਤਰ, ਧੀ ਤੇ ਪਤਨੀ ਛੱਡ ਗਏ ਹਨ।