ਪਿੰਡ ਚੀਮਾ ’ਚ ਘਰ ’ਚੋਂ ਗਹਿਣੇ ਦੇ ਨਕਦੀ ਚੋਰੀ
ਪਿੰਡ ਚੀਮਾ ਵਿਖੇ ਘਰ ’ਚੋਂ ਸੋਨੇ ਦੇ ਗਹਿਣੇ ਦੇ ਨਕਦੀ ਚੋਰੀ
Publish Date: Sat, 11 Apr 2026 03:45 PM (IST)
Updated Date: Sun, 12 Apr 2026 04:00 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਪਿੰਡ ਚੀਮਾ ਵਿਖੇ ਬੀਤੀ ਰਾਤ ਇਕ ਘਰ ’ਚੋਂ ਅਣਪਛਾਤੇ ਵਿਅਕਤੀਆਂ ਨੇ ਦਾਖਲ ਹੋ ਕੇ ਸੋਨੇ ਦੇ ਗਹਿਣੇ ਤੇ ਨਕਦੀ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜ੍ਹਤ ਗਗਨਦੀਪ ਸ਼ਰਮਾ ਪੁੱਤਰ ਬ੍ਰਿਜ਼ ਮੋਹਨ ਵਾਸੀ ਚੀਮਾ ਨੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ ਹੈ ਤੇ ਦੁਕਾਨ ਦੀ ਪਿਛਲੀ ਸਾਈਡ ਮਕਾਨ ਹੈ, ਬੀਤੀ ਰਾਤ ਉਹ ਰੋਟੀ ਖਾ ਕੇ ਸੁੱਤੇ ਪਏ ਸਨ। ਰਾਤ ਸਮੇਂ ਘਰ ਦੇ ਕਮਰੇ ’ਚ ਪਏ ਟਰੰਕ ਨੂੰ ਅਣਪਛਾਤੇ ਵਿਅਕਤੀਆਂ ਨੇ ਚੋਰੀ ਕਰ ਲਿਆ। ਇਸ ’ਚ 4 ਤੋਲੇ ਸੋਨਾ, ਚਾਂਦੀ ਤੇ 50 ਹਜ਼ਾਰ ਰੁਪਏ ਦੇ ਕਰੀਬ ਨਕਦੀ ਸੀ। ਉਨ੍ਹਾਂ ਦੱਸਿਆ ਕਿ ਚੋਰਾਂ ਨੇ ਬਰਨਾਲਾ ਨਜ਼ਦੀਕ ਡਰੇਨ ਕੋਲ ਟਰੰਕ ਦੀ ਭੰਨਤੋੜ ਕਰਕੇ ਉਸ ’ਚੋਂ ਸੋਨੇ ਤੇ ਨਕਦੀ ਲੈ ਗਏ ਤੇ ਜ਼ਰੂਰੀ ਕਾਗਜਾਤ ਉੱਥੇ ਹੀ ਸੁੱਟ ਗਏ। ਰਾਹੀਗਰਾਂ ਨੇ ਖਿਲਰੇ ਸਾਮਾਨ ’ਚੋਂ ਮੋਬਾਈਲ ਨੰਬਰ ਲੱਭ ਕੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ। ਪੀੜਤ ਗਗਨਦੀਪ ਸ਼ਰਮਾ ਨੇ ਦੱਸਿਆ ਕਿ ਘਟਨਾ ਸਬੰਧੀ ਪੱਖੋ ਕੈਂਚੀਆਂ ਪੁਲਿਸ ਚੌਕੀ ’ਚ ਦਰਖਾਸਤ ਦਿੱਤੀ ਗਈ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਕਰਮਜੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।