ਪਿੰਡ ਟੱਲੇਵਾਲ ਦੇ ਨੌਜਵਾਨ ਦੀ ਮਿਲੀ ਲਾਸ਼
ਪਿੰਡ ਟੱਲੇਵਾਲ ਦੇ ਨੌਜਵਾਨ ਦੀ ਮਿਲੀ ਲਾਸ਼
Publish Date: Tue, 17 Feb 2026 03:57 PM (IST)
Updated Date: Wed, 18 Feb 2026 04:00 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਜ਼ਿਲ੍ਹੇ ਦੇ ਪਿੰਡ ਟੱਲੇਵਾਲ ਦਾ ਇਕ ਨੌਜਵਾਨ ਜੋ ਪੰਜ ਦਿਨ ਪਹਿਲਾਂ ਨਹਿਰ ’ਚ ਡਿੱਗ ਗਿਆ ਸੀ, ਦੀ ਲਾਸ਼ ਬਰਾਮਦ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮਨਦੀਪ ਕੌਰ ਏਐੱਸਆਈ ਥਾਣਾ ਟੱਲੇਵਾਲ ਨੇ ਦੱਸਿਆ ਕਿ ਪਿੰਡ ਟੱਲੇਵਾਲ ਨਾਲ ਸਬੰਧਿਤ ਇਕ ਨੌਜਵਾਨ ਜਤਿੰਦਰ ਕੁਮਾਰ ਪੁੱਤਰ 42 ਸਾਲ ਜੋ ਕਿ ਨਹਿਰ ’ਤੇ ਲੱਗੇ ਪਾਵਰ ਪਲਾਂਟ ’ਚ ਕੰਮ ਕਰਦਾ ਸੀ ਤੇ ਬੁੱਧਵਾਰ ਦੀ ਰਾਤ ਨੂੰ ਪੈਰ ਫਿਸਲਣ ਕਾਰਨ ਨਹਿਰ ’ਚ ਜਾ ਡਿੱਗਾ ਸੀ, ਦੀ ਲਾਸ਼ ਸਿਧਾਣਾ ਥਰਮਲ ਕੋਲੋਂ ਮਿਲੀ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਪਤਨੀ ਸੁਮਨ ਦੇ ਬਿਆਨਾਂ ’ਤੇ 174 ਦੀ ਕਾਰਵਾਈ ਉਪਰੰਤ ਲਾਸ਼ ਵਾਰਿਸਾਂ ਨੂੰ ਸੌਂਪ ਦਿੱਤੀ ਗਈ ਹੈ। ਜਿਕਰਯੋਗ ਹੈ ਕਿ ਲੋੜਵੰਦ ਪਰਿਵਾਰ ਨਾਲ ਸਬੰਧਿਤ ਜਤਿੰਦਰ ਕੁਮਾਰ ਆਪਣੇ ਪਿੱਛੇ ਦੋ ਛੋਟੇ ਬੱਚੇ ਤੇ ਪਤਨੀ ਛੱਡ ਗਿਆ ਹੈ।