ਡੀਸੀ ਦਫਤਰ ਕਾਮਿਆਂ ਨੇ ਕਲਮਛੋੜ ਹੜਤਾਲ ਕਰ ਕੇ ਦਿੱਤਾ ਧਰਨਾ
ਐਸ.ਐਚ.ਓ. ਨ ਔਰਤਾਂ ਦੇ ਮੁਕਾਬਲਿਆਂ ’ਚ ਬੈਸਟ ਐਥਲੀਟ ਦੀ ਟਰਾਫੀ ਬਾਬਾ ਫ਼ਤਿਹ ਸਿੰਘ ਹਾਊਸ ਦੀ ਸਿਮਰਨ ਕੌਰ
Publish Date: Mon, 16 Mar 2026 05:02 PM (IST)
Updated Date: Tue, 17 Mar 2026 04:04 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਡੀਸੀ ਦਫ਼ਤਰ ਕਰਮਚਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਅਤੇ ਪੀਐੱਸਐੱਮਐੱਸਯੂ ਦੇ ਸੂਬਾ ਮੁੱਖ ਸਲਾਹਕਾਰ ਤੇਜਿੰਦਰ ਸਿੰਘ ਨੰਗਲ ਨੂੰ 9 ਮਾਰਚ ਦੀ ਅੱਧੀ ਰਾਤ 12 ਵਜੇ ਬਿਨਾਂ ਕਿਸੇ ਗ੍ਰਿਫ਼ਤਾਰੀ ਵਾਰੰਟ ਤੇ ਬਿਨਾਂ ਕੋਈ ਅਪਰਾਧ ਕੀਤੇ ਘਰ ਤੋਂ ਚੁੱਕ ਕੇ ਨਾਜਾਇਜ ਗ੍ਰਿਫ਼ਤਾਰੀ ਕੀਤੀ ਗਈ। ਇਸ ਮੌਕੇ ਐੱਸਐੱਚਓ ਨਰੇਸ਼ ਕੁਮਾਰ ਦੁਆਰਾ ਨੰਗਲ ਸਮੇਤ ਪੂਰੇ ਪਰਿਵਾਰ ਨੂੰ ਭੱਦੀ ਸ਼ਬਦਾਵਲੀ, ਜਾਤੀ ਸੂਚਕ ਸ਼ਬਦ ਬੋਲਣ ਤੋਂ ਇਲਾਵਾ ਕਕਾਰਾਂ ਦੀ ਬੇਅਦਬੀ ਵੀ ਕੀਤੀ ਗਈ। ਜਿਸਦੇ ਸਬੰਧ ’ਚ ਸਬੰਧਤ ਐੱਸਐੱਚਓ ਨਰੇਸ਼ ਕੁਮਾਰ ਜੰਡਿਆਲਾ ਗੁਰੂ ਖ਼ਿਲਾਫ਼ ਪਰਚਾ ਦਰਜਾ ਕਰਾਉਣ ਦੀ ਮੰਗ ਨੂੰ ਲੈ ਕੇ ਡੀਸੀ ਦਫ਼ਤਰ ਕਰਮਚਾਰੀ ਯੂਨੀਅਨ ਪੰਜਾਬ ਦੇ ਸੱਦੇ ’ਤੇ ਸਮੂਹ ਕਰਮਚਾਰੀ ਕੰਮ ਬੰਦ ਕਰਕੇ ਕਲਮਛੋੜ ਹੜਤਾਲ ’ਤੇ ਰਹੇ ਤੇ ਜ਼ਿਲ੍ਹਾ ਪੱਧਰੀ ਧਰਨਾ ਦਿੱਤਾ। ਇਸ ਮੌਕੇ ਸਮੁੱਚੀਆਂ ਤਹਿਸੀਲਾਂ ਅਤੇ ਐਸ.ਡੀ.ਐਮ. ਦਫਤਰਾਂ ਦਾ ਕੰਮ ਵੀ ਬੰਦ ਰਿਹਾ। ਇਹ ਜਾਣਕਾਰੀ ਦਿੰਦਿਆਂ ਨਿਰਮਲਜੀਤ ਸਿੰਘ ਚਾਨੇ ਜ਼ਿਲ੍ਹਾ ਪ੍ਰਧਾਨ ਨੇ ਕਿਹਾ ਸੂਬਾ ਪ੍ਰਧਾਨ ਤੇਜਿੰਦਰ ਸਿੰਘ ਨੰਗਲ ਸੰਵਿਧਾਨਿਕ ਤੇ ਡੈਮੋਕਰੇਟਿਕ ਤਰੀਕੇ ਨਾਲ ਮੁਲਾਜ਼ਮ ਮੰਗਾਂ ਦੀ ਲੜਾਈ ਲੜ ਰਹੇ ਹਨ। ਇਹ ਮੰਗਾਂ ਸਾਡੇ ਕਾਨੂੰਨੀ ਹੱਕ ਹਨ ਤੇ ਦੇਸ਼ ਦੇ ਸੰਵਿਧਾਨ ਦੇ ਮੁਤਾਬਕ ਹਰ ਇਕ ਨਾਗਰਿਕ ਨੂੰ ਸ਼ਾਂਤੀਪੂਰਵਕ ਆਪਣੀ ਗੱਲ ਕਹਿਣ ਦਾ ਹੱਕ ਹੈ ਪਰ ਸੂਬਾ ਸਰਕਾਰ ਵੱਲੋਂ ਉਨਾਂ ਦੀ ਆਵਾਜ ਬੰਦ ਕਰਵਾਉਣ ਦੇ ਇਰਾਦੇ ਨਾਲ ਉਨ੍ਹਾਂ ਦੇ ਆਗੂ ਨੂੰ ਅੱਧੀ ਰਾਤ ਨੂੰ ਵੱਡੇ ਮੁਜਰਿਮਾਂ ਦੀ ਤਰਾਂ ਘਰੋਂ ਚੁੱਕਿਆ ਗਿਆ, ਘਰ ਦੇ ਇਸਤਰੀ ਮੈਂਬਰਾਂ ਤੇ ਬੱਚਿਆਂ ਦੇ ਸਾਹਮਣੇ ਜਲੀਲ ਕੀਤਾ ਗਿਆ ਤੇ ਰਾਤ ਭਰ ਹੋਰ ਅਪਰਾਧੀਆਂ ਨਾਲ ਹਵਾਲਾਤ ’ਚ ਬੰਦ ਰੱਖਿਆ ਗਿਆ। ਅਗਲੇ ਦਿਨ 10 ਮਾਰਚ ਨੂੰ ਜਦੋਂ ਮੁਲਾਜ਼ਮ ਆਗੂਆਂ ਵੱਲੋਂ ਜਲੰਧਰ ਅੰਮ੍ਰਿਤਸਰ ਨੈਸ਼ਨਲ ਹਾਈਵੇ ਬੰਦ ਕਰ ਦਿੱਤਾ ਤਾਂ ਕਿਤੇ ਜਾ ਕੇ ਮੁਲਾਜਮ ਆਗੂ ਦੀ ਰਿਹਾਈ ਹੋਈ। ਇਸ ਲਈ ਜਿੰਨੀ ਦੇਰ ਤੱਕ ਆਪਣੀ ਵਰਦੀ ਅਤੇ ਅਹੁਦੇ ਦੀ ਨਜਾਇਜ ਵਰਤੋਂ ਕਰਨ ਵਾਲੇ ਐਸ.ਐਚ.ਓ. ਨਰੇਸ਼ ਕੁਮਾਰ ਅਤੇ ਬਾਕੀ ਟੀਮ ਖਿਲਾਫ ਜਾਤੀ ਸੂਚਕ ਸ਼ਬਦ ਬੋਲਣ, ਧਾਰਮਿਕ ਕਕਾਰਾਂ ਦੀ ਬੇਅਦਬੀ ਕਰਨ, ਬਿਨਾਂ ਵਾਰੰਟ ਦੇ ਅੱਧੀ ਰਾਤ ਨੂੰ ਗ੍ਰਿਫਤਾਰ ਕਰਨ ਦੇ ਸਬੰਧ ’ਚ ਸਬੰਧੀ ਕਾਨੂੰਨਾਂ ਐਸ.ਸੀ./ਐਸ.ਟੀ. ਐਕਟ, ਕਕਾਰਾਂ ਦੀ ਬੇਦਅਬੀ ਕਰਨ, ਮਨੁੱਖੀ ਅਧਿਕਾਰਾਂ ਦੀ ਉਲੰਘਣਾ ਸਬੰਧੀ ਵੱਖ-ਵੱਖ ਧਰਾਵਾਂ ਤਹਿਤ ਪਰਚਾ ਦਰਜ ਨਹੀਂ ਹੁੰਦਾ, ਉਨੀ ਦੇਰ ਪੰਜਾਬ ਪੱਧਰੀ ਧਰਨੇ ਜਾਰੀ ਰਹਿਣਗੇ ਅਤੇ ਮਿਤੀ 17 ਮਾਰਚ ਨੂੰ ਐਸ.ਐਸ.ਪੀ. (ਦਿਹਾਤੀ) ਸ੍ਰੀ ਅੰਮ੍ਰਿਤਸਰ ਸਾਹਿਬ ਦਾ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਤਰਸੇਮ ਭੱਠਲ ਸੂਬਾ ਜਨਰਲ ਸਕੱਤਰ, ਪੀ.ਐਸ.ਐਮ.ਐਸ.ਯੂ. ਨੇ ਸੰਬੋਧਨ ਕਰਦਿਆਂ ਕਿਹਾ ਉਨਾਂ ਦੇ ਕਿਸੇ ਵੀ ਆਗੂ ਨਾਲ ਅਜਿਹੀ ਘਟੀਆ ਹਰਕਤ ਕਦੇ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਜੇਕਰ ਸਬੰਧਤ ਐਸ.ਐਚ.ਓ. ਦੇ ਬਣਦੀਆਂ ਧਰਾਵਾਂ ਲਾ ਕੇ ਪਰਚਾ ਦਰਜਾ ਨਾ ਹੋਇਆ ਤਾਂ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੀ ਸਮੁੱਚੀ ਮਸ਼ੀਨਰੀ ਜਾਮ ਕਰ ਦੇਵਾਂਗੇ। ਸਮੁੱਚਾ ਕੰਮ ਬੰਦ ਹੋਣ ਨਾਲ ਪਬਲਿਕ ਦੇ ਹੋਣ ਵਾਲੇ ਨੁਕਸਾਨ ਅਤੇ ਖੱਜਲ ਖੁਆਰੀ ਲਈ ਪੰਜਾਬ ਸਰਕਾਰ ਜਿੰਮੇਵਾਰ ਹੋਵੇਗੀ। ਉਨਾਂ ਨੇ ਸਮੂਹ ਮੁਲਾਜਮਾਂ ਨੂੰ ਅਹਿਦ ਦਿਵਾਇਆ ਕਿ ਉਹ ਜਬਰ ਤੇ ਜੁਲਮ ਦਾ ਟਾਕਰਾ ਡਟ ਕੇ ਕਰਨਗੇ। ਇਸ ਮੌਕੇ ਵਿੱਕੀ ਡਾਬਲਾ ਜਨਰਲ ਸਕੱਤਰ, ਅੰਸੂ ਗੁਪਤਾ ਸੀਨੀਅਰ ਮੀਤ ਪ੍ਰਧਾਨ, ਸੁਪਰਡੰਟ ਪਰਮਿੰਦਰ ਕੌਰ, ਪੀ.ਏ. ਚੰਚਲ ਕੌਸ਼ਲ, ਜਸਪ੍ਰੀਤ ਕੌਰ, ਰੈਪਦੀਪ ਕੌਰ, ਸੁਪਰਡੰਟ ਕਮਲਜੀਤ ਸਿੰਘ ਸ਼ਾਦ, ਨਰਪਿੰਦਰ ਸਿੰਘ, ਗੁਰਬਿੰਦਰ ਸਿੰਘ ਸਟੇਨੋਗ੍ਰਾਫਰ, ਮਨਜਿੰਦਰ ਸਿੰਘ ਖਜਾਨਾ ਸਹਾਇਕ, ਜੈ ਗਣੇਸ਼, ਲਲਿਤ ਕੁਮਾਰ, ਕਿਰਪਾਲ ਸਿੰਘ, ਦਲਜੀਤ ਸਿੰਘ,ਮਨਪ੍ਰੀਤ ਸਿੰਘ, ਗੌਰਵ ਸ਼ਰਮਾ, ਰਾਜੀਵ ਕੁਮਾਰ, ਸੁਖਵੀਰ ਸਿੰਘ, ਬਲਜੀਤ ਸਿੰਘ ਆਦਿ ਮੁਲਾਜਮ ਸਾਥੀ ਹਾਜਰ ਸਨ।