ਬਰਨਾਲਾ ਨੂੰ ਪੰਜਾਬ ਦੇ ਨਕਸ਼ੇ 'ਤੇ ਇਕ ਆਧੁਨਿਕ 'ਸਮਾਰਟ ਟਾਊਨਸ਼ਿਪ ਵਜੋਂ ਸਥਾਪਿਤ ਕਰਨ ਲਈ ਵੀ ਵਚਨਬੱਧ
ਬਰਨਾਲਾ ਨੂੰ ਪੰਜਾਬ ਦੇ ਨਕਸ਼ੇ 'ਤੇ ਇਕ ਆਧੁਨਿਕ 'ਸਮਾਰਟ ਟਾਊਨਸ਼ਿਪ ਵਜੋਂ ਸਥਾਪਿਤ ਕਰਨ ਲਈ ਵੀ ਵਚਨਬੱਧ
Publish Date: Sat, 28 Mar 2026 04:07 PM (IST)
Updated Date: Sun, 29 Mar 2026 04:00 AM (IST)

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ ਮਾਲਵਾ ਖੇਤਰ ਦੇ ਦਿਲ ਬਰਨਾਲਾ ਚ ਬੁਨਿਆਦੀ ਢਾਂਚੇ ਅਤੇ ਰਿਹਾਇਸ਼ੀ ਸਹੂਲਤਾਂ ਦੇ ਖੇਤਰ ਚ ਨਵੀਂ ਕ੍ਰਾਂਤੀ ਦਾ ਆਗਾਜ਼ ਹੋ ਰਿਹਾ ਹੈ। ਸ਼ਹਿਰ ਦੇ ਉੱਘੇ ਉਦਯੋਗਪਤੀ ਅਤੇ ਓਸਵਾਲ ਟਾਊਨਸ਼ਿਪ ਦੇ ਪ੍ਰਮੋਟਰ ਰੋਹਿਤ ਜਿੰਦਲ ਤੇ ਖੁਸ਼ਹਾਲ ਸਿੰਗਲਾ ਸ਼ੀਤੂ ਨੇ ਨਾ ਸਿਰਫ ਰੀਅਲ ਐਸਟੇਟ ਦੀ ਪਰਿਭਾਸ਼ਾ ਬਦਲੀ ਹੈ, ਸਗੋਂ ਉਹ ਬਰਨਾਲਾ ਨੂੰ ਪੰਜਾਬ ਦੇ ਨਕਸ਼ੇ ਤੇ ਇਕ ਆਧੁਨਿਕ ਸਮਾਰਟ ਟਾਊਨਸ਼ਿਪ ਵਜੋਂ ਸਥਾਪਿਤ ਕਰਨ ਲਈ ਵੀ ਵਚਨਬੱਧ ਹਨ। ਬਾਕਸ,== ਆਧੁਨਿਕਤਾ ਤੇ ਕੁਦਰਤ ਦਾ ਬੇਜੋੜ ਸੰਗਮ : ਰੋਹਿਤ ਜਿੰਦਲ ਨੇ ਹਾਲ ਹੀ ਚ ਪ੍ਰੈੱਸ ਕਾਨਫਰੰਸ ਦੌਰਾਨ ਸਾਂਝਾ ਕੀਤਾ ਕਿ ਓਸਵਾਲ ਟਾਊਨਸ਼ਿਪ ਦਾ ਨਿਰਮਾਣ ਸਿਰਫ ਇੱਟਾਂ-ਪੱਥਰਾਂ ਨਾਲ ਨਹੀਂ, ਸਗੋਂ ਇਕ ਸੁਰੱਖਿਅਤ ਅਤੇ ਸ਼ਹਾਲ ਭਵਿੱਖ ਦੇ ਸੁਪਨੇ ਨਾਲ ਕੀਤਾ ਜਾ ਤਹਾ ਹੈ। ਉਨ੍ਹਾਂ ਕਿਹਾ ਸਾਡਾ ਉਦੇਸ਼ ਬਰਨਾਲਾ ਨਿਵਾਸੀਆਂ ਨੂੰ ਅਜਿਹੀਆਂ ਸੁੱਖ-ਸਹੂਲਤਾਂ ਪ੍ਰਦਾਨ ਕਰਨਾ ਹੈ, ਜਿਨ੍ਹਾਂ ਲਈ ਪਹਿਲਾਂ ਲੋਕਾਂ ਨੂੰ ਚੰਡੀਗੜ੍ਹ ਜਾਂ ਲੁਧਿਆਣਾ ਵਰਗੇ ਵੱਡੇ ਮਹਾਨਗਰਾਂ ਵੱਲ ਰੁਖ ਕਰਨਾ ਪੈਂਦਾ ਸੀ। ਖੁਸ਼ਹਾਲ ਸਿੰਗਲਾ ਸ਼ੀਤੂ ਨੇ ਇਸ ਵਿਜ਼ਨ ਨੂੰ ਅੱਗੇ ਵਧਾਉਂਦਿਆਂ ਦੱਸਿਆ ਕਿ ਇਸ ਟਾਊਨਸ਼ਿਪ ਚ ਵਾਤਾਵਰਣ ਦੀ ਸੰਭਾਲ ਦਾ ਵਿਸ਼ੇਸ਼ ਧਿਆਨ ਰੱਖਿਆ ਗਿਆ ਹੈ। ਵਿਸ਼ਾਲ ਪਾਰਕ, ਅਤਿ-ਆਧੁਨਿਕ ਡਰਨੇਜ ਸਿਸਟਮ ਇਸ ਦੀਆਂ ਮੁੱਖ ਵਿਸ਼ੇਸ਼ਤਾਵਾਂ ਹਨ। ਵਪਾਰਕ, ਚੌੜੀਆਂ ਸੜਕਾਂ ਅਤੇ ਸ਼ੀਤੂ ਅਨੁਸਾਰ, ਇਕ ਸਿਹਤਮੰਦ ਸਮਾਜ ਲਈ ਸਾਫ-ਸੁਥਰਾ ਵਾਤਾਵਰਣ ਲਾਜ਼ਮੀ ਹੈ ਅਤੇ ਓਸਵਾਲ ਟਾਊਨਸ਼ਿਪ ਵਿਚ ਹਰ ਘਰ ਨੂੰ ਹਰਿਆਲੀ ਨਾਲ ਜੋੜਨ ਦਾ ਯਤਨ ਕੀਤਾ ਗਿਆ ਹੈ। ਸਮਾਜਿਕ ਜ਼ਿੰਮੇਵਾਰੀ ਤੇ ਵਿਕਾਸ : ਰੋਹਿਤ ਜਿੰਦਲ ਤੇ ਖੁਸ਼ਹਾਲ ਸਿੰਗਲਾ ਸ਼ੀਤੂ ਸਿਰਫ ਵਪਾਰਕ ਲਾਭ ਲਈ ਨਹੀਂ, ਸਗੋਂ ਗੁਣਵੱਤਾ ਹੀ ਸਫਲਤਾ ਦੀ ਅਸਲ ਕੁੰਜੀ ਹੈ। ਉੱਥੇ ਹੀ, ਖੁਸ਼ਹਾਲ ਸਿੰਗਲਾ ਸ਼ੀਤੂ ਦਾ ਕਹਿਣਾ ਹੈ ਕਿ ਉਹ ਗਾਹਕਾਂ ਦੇ ਡਰੈਸ ਨੂੰ ਆਪਣੀ ਸਭ ਤੋਂ ਵੱਡੀ ਪੂੰਜੀ ਮੰਨਦੇ ਹਨ। ਬਰਨਾਲਾ ਦੇ ਸਥਾਨਕ ਨਾਗਰਿਕਾਂ ਦਾ ਕਹਿਣਾ ਹੈ ਕਿ ਓਸਵਾਲ ਟਾਊਨਸ਼ਿਪ ’ਚ ਤਾਂ ਵਾਧਾ ਹੋਇਆ ਹੀ ਹੈ, ਨਾਲ ਹੀ ਆਉਣ ਨਾਲ ਖੇਤਰ ਦੀ ਪ੍ਰਾਪਰਟੀ ਵੈਲਿਊ ਹੈ। ਨਿਵੇਸ਼ਕਾਂ ਲਈ ਵੀ ਇਹ ਪ੍ਰਾਜੈਕਟ ਪਹਿਲੀ ਸ਼ਹਿਰ ਦੇ ਪਸਾਰ ਨੂੰ ਵੀ ਇਕ ਸਹੀ ਦਿਸ਼ਾ ਮਿਲੀ ਪਸੰਦ ਬਣਿਆ ਹੋਇਆ ਹੈ ਕਿਉਂਕਿ ਇਸ ਚ ਪਾਰਦਰਸ਼ਤਾ ਅਤੇ ਸਮੇਂ ਸਿਰ ਕਬਜ਼ਾ ਦੇਣ ਦਾ ਰਿਕਾਰਡ ਕਾਇਮ ਕੀਤਾ ਜਾ ਰਿਹਾ ਹੈ। ਬਾਕਸ== ਚੁਣੌਤੀਆਂ ਦਰਮਿਆਨ ਉੱਭਰਦੀ ਲੀਡਰਸ਼ਿਪ : ਰੀਅਲ ਐਸਟੇਟ ਖੇਤਰ ਚ ਵਧਦੀ ਮੁਕਾਬਲੇਬਾਜ਼ੀ ਅਤੇ ਬਦਲਦੀਆਂ ਆਰਥਿਕ ਨੀਤੀਆਂ ਦੇ ਬਾਵਜੂਦ, ਇਨ੍ਹਾਂ ਦੋਵਾਂ ਨੌਜਵਾਨਾਂ ਨੇ ਆਪਣੀ ਕਾਰਜਕੁਸ਼ਲਤਾ ਨਾਲ ਇਕ ਮਿਸਾਲ ਪੇਸ਼ ਕੀਤੀ ਹੈ। ਪ੍ਰਮੋਟਰ ਰੋਹਿਤ ਜਿੰਦਲ ਦਾ ਮੰਨਣਾ ਹੈ ਕਿ ਆਉਣ ਵਾਲੇ ਸਮੇਂ ਚ ਇਹ ਜੋੜੀ ਸਿੱਖਿਆ ਅਤੇ ਸਿਹਤ ਦੇ ਖੇਤਰ ਚ ਵੀ ਕੁਝ ਮਹੱਤਵਪੂਰਨ ਪ੍ਰਾਜੈਕਟਾਂ ’ਤੇ ਵਿਚਾਰ ਕਰ ਰਹੀ ਹੈ। ਰੋਹਿਤ ਤੇ ਖੁਸ਼ਹਾਲ ਦਾ ਮੰਨਣਾ ਹੈ ਕਿ ਬਰਨਾਲਾ ਨੂੰ ਪੰਜਾਬ ਦਾ ਸਭ ਤੋਂ ਵਿਕਸਤ ਸ਼ਹਿਰ ਬਣਾਉਣਾ ਉਨ੍ਹਾਂ ਦਾ ਸਾਂਝਾ ਸੰਕਲਪ ਹੈ। ਅੱਜ ਦੇ ਭੱਜ-ਦੌਡ ਭਰੇ ਜੀਵਨ ਚ ਜਿੱਕ ਲੋਕ ਸ਼ਾਂਤੀ ਅਤੇ ਸੁਰੱਖਿਆ ਦੀ ਤਲਾਸ਼ ’ਚ ਹਨ, ਉੱਥੇ ਰੋਹਿਤ ਜਿੰਦਲ ਤੇ ਖੁਸ਼ਹਾਲ ਸਿੰਗਲਾ ਸ਼ੀਤੂ ਦੀ ਇਹ ਪਹਿਲ ਇਕ ਉਮੀਦ ਦੀ ਕਿਰਨ ਬਣ ਕੇ ਉੱਤਰੀ ਹੈ। ਓਸਵਾਲ ਟਾਊਨਸ਼ਿਪ ਸਿਰਫ ਇਕ ਰਿਹਾਇਸ਼ੀ ਇਲਾਕਾ ਨਹੀਂ, ਸਗੋਂ ਬਰਨਾਲਾ ਦੇ ਬਦਲਦੇ ਸਰੂਪ ਦਾ ਪ੍ਰਤੀਕ ਹੈ। ਪ੍ਰਮੁੱਖ ਵਿਸ਼ੇਸ਼ਤਾਵਾਂ ਜੋ ਇਸਨੂੰ ਖ਼ਾਸ ਬਣਾਉਂਦੀਆਂ ਹਨ। 24x7 ਸੀ.ਸੀ.ਟੀ.ਵੀ ਨਿਗਰਾਨੀ ਅਤੇ ਸਿਖਲਾਈ। ਪ੍ਰਾਪਤ ਸੁਰੱਖਿਆ ਗਾਰਡ। ਉੱਨਤ ਬੁਨਿਆਦੀ ਢਾਂਚਾ ਜੋ ਸ਼ਹਿਰ ਨਿਵਾਸੀਆਂ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ। ਸਮਾਜਿਕ ਮੇਲ-ਜੋਲ ਅਤੇ ਪ੍ਰੋਗਰਾਮਾਂ ਲਈ ਇਕ ਸ਼ਾਨਦਾਰ ਸਥਾਨ।