ਨੰਬਰਦਾਰਾਂ ਨੇ ਸਰਕਾਰ ਨੂੰ ਦਿੱਤੀ ਚਿਤਾਵਨੀ
ਨੰਬਰਦਾਰਾਂ ਨੇ ਸਰਕਾਰ ਨੂੰ ਦਿੱਤੀ ਚੇਤਾਵਨੀ
Publish Date: Wed, 11 Mar 2026 04:54 PM (IST)
Updated Date: Wed, 11 Mar 2026 04:57 PM (IST)
- ਜੇ ਸੈਸ਼ਨ ਦੌਰਾਨ ਵੀ ਮੰਨੀਆਂ ਹੋਈਆਂ ਮੰਗਾਂ ਪੂਰੀਆਂ ਨਾ ਕੀਤੀਆਂ ਤਾਂ ਲਵਾਂਗੇ ਸਖਤ ਫ਼ੈਸਲੇ
ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ
ਭਵਾਨੀਗੜ੍ਹ : ਪੰਜਾਬ ਨੰਬਰਦਾਰ ਯੂਨੀਅਨ ਭਵਾਨੀਗੜ੍ਹ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਬਲਦੇਵ ਸਿੰਘ ਆਲੋਅਰਖ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਭਵਾਨੀਗੜ੍ਹ ਦੇ ਨਾਇਬ ਤਹਿਸੀਲਦਾਰ ਇਕਬਾਲ ਸਿੰਘ ਨੂੰ ਵਧੀਆ ਸੇਵਾਵਾਂ ਬਦਲੇ ਸਨਮਾਨਿਤ ਕੀਤਾ ਗਿਆ ਅਤੇ ਤੇਜਾ ਸਿੰਘ ਕਾਕੜਾ ਨੂੰ ਯੂਨੀਅਨ ਦਾ ਜ਼ਿਲ੍ਹਾ ਸੰਗਰੂਰ ਦਾ ਪ੍ਰਧਾਨ ਬਣਨ ’ਤੇ ਸਨਮਾਨਿਤ ਕੀਤਾ ਗਿਆ। ਤਹਿਸੀਲਦਾਰ ਇਕਬਾਲ ਸਿੰਘ ਵੱਲੋਂ ਵਿਸ਼ਵਾਸ ਦਿਵਾਇਆ ਕਿ ਕਿਸੇ ਵੀ ਵਿਅਕਤੀ ਦਾ ਜਾਇਜ਼ ਕੰਮ ਪਹਿਲ ਦੇ ਆਧਾਰ ’ਤੇ ਹੋਵੇਗਾ। ਮੀਟਿੰਗ ਦੌਰਾਨ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਹੁਣ ਸਰਕਾਰ ਦਾ ਸੈਸ਼ਨ ਚੱਲ ਰਿਹਾ ਹੈ ਜੋ ਕਿ 16 ਮਾਰਚ ਤੱਕ ਚੱਲੇਗਾ, ਅਗਰ ਸਾਡੀਆਂ ਮੰਨੀਆਂ ਮੰਗਾਂ ਇਸ ਸੈਸ਼ਨ ਵਿਚ ਪੂਰੀਆਂ ਕਰਨ ਦਾ ਐਲਾਨ ਨਹੀਂ ਕੀਤਾ ਗਿਆ ਤਾਂ ਨੰਬਰਦਾਰ ਯੂਨੀਅਨ ਨੂੰ ਕੋਈ ਸਖਤ ਫੈਸਲਾ ਲੈਣਾ ਪਵੇਗਾ। ਇਸ ਮੀਟਿੰਗ ਨੂੰ ਰਣ ਸਿੰਘ ਮਹਿਲਾਂ ਜਨਰਲ ਸਕੱਤਰ ਅਤੇ ਜ਼ਿਲ੍ਹਾ ਪ੍ਰਧਾਨ ਤੇਜਾ ਸਿੰਘ ਕਾਕੜਾ ਨੇ ਵੀ ਸੰਬੋਧਨ ਕੀਤਾ।
ਇਸ ਮੌਕੇ ਗੁਰਜੀਤ ਸਿੰਘ ਭਵਾਨੀਗੜ੍ਹ, ਗੁਰਪ੍ਰੀਤ ਸਿੰਘ ਕੰਧੋਲਾ, ਸੁਰਜੀਤ ਸਿੰਘ, ਜਗਦੇਵ ਸਿੰਘ ਥੰਮਣਸਿੰਘ ਵਾਲਾ, ਸਤਿਗੁਰ ਰਾਮਪੁਰਾ, ਗੁਰਚਰਨ ਸਿੰਘ, ਨਿਰਭੈ ਸਿੰਘ ਬਾਲਦ ਕਲਾਂ, ਤੇਜਾ ਸਿੰਘ, ਦਰਸ਼ਨ ਸਿੰਘ ਨਾਗਰਾ, ਭੁਪਿੰਦਰ ਸਿੰਘ ਸੰਜੂਮਾ, ਹਰਜੀਤ ਸਿੰਘ ਸੰਜੂਮਾ, ਪਵਨਜੀਤ ਸਿੰਘ ਭਵਾਨੀਗੜ੍ਹ, ਲਖਵੀਰ ਸਿੰਘ ਫਤਿਹਗੜ੍ਹ ਭਾਦਸੋਂ, ਗੁਰਦੀਪ ਸਿੰਘ ਕਾਕੜਾ, ਅਵਤਾਰ ਸਿੰਘ ਸਕਰੌਦੀ, ਸਤਨਾਮ ਸਿੰਘ ਜੌਲੀਆਂ, ਲਖਵਿੰਦਰ ਸਿੰਘ ਰੋਸ਼ਨਵਾਲਾ, ਦੀਦਾਰ ਸਿੰਘ ਅਕਬਰਪੁਰ, ਦਰਸ਼ਨ ਸਿੰਘ ਭੱਟੀਵਾਲ ਕਲਾਂ, ਅਮਰਦੀਪ ਸਿੰਘ, ਬਲਵਿੰਦਰ ਸਿੰਘ ਸੰਗਤਪੁਰਾ, ਨਰਿੰਦਰ ਸਿੰਘ ਬਖਤੜਾ, ਤੇਜਾ ਸਿੰਘ, ਦਰਸ਼ਨ ਸਿੰਘ ਨਾਗਰਾ, ਗੁਰਬਿੰਦਰ ਸਿੰਘ ਮਾਝੀ, ਗੁਰਭੇਜ ਸਿੰਘ ਤੁਰੀ, ਪ੍ਰਿਤਪਾਲ ਸਿੰਘ ਖੇੜੀ ਗਿੱਲਾਂ, ਗੁਰਮੀਤ ਸਿੰਘ ਭਰਾਜ, ਜਸਵਿੰਦਰ ਸਿੰਘ ਕਾਕੜਾ, ਗੁਰਪ੍ਰੀਤ ਸਿੰਘ, ਹਰਪ੍ਰੀਤ ਸਿੰਘ ਹਰਕਿਸ਼ਨਪੁਰਾ ਆਦਿ ਹਾਜ਼ਰ ਸਨ।