ਨਵੀਂ ਬਣ ਰਹੀ ਸੜਕ ਸਿਰਫ ਖਾਨਾਪੂਰਤੀ
ਨਵੀਂ ਬਣ ਰਹੀ ਸੜਕ ਸਿਰਫ ਖਾਨਾਪੂਰਤੀ
Publish Date: Tue, 24 Mar 2026 03:42 PM (IST)
Updated Date: Wed, 25 Mar 2026 03:58 AM (IST)

ਸੜਕ ਬਣਾਉਣ ਦੀ ਨਵੀਂ ਤਕਨੀਕ ਤਪਾ ਮੰਡੀ ਪਹੁੰਚੀ ਦੀਪਕ ਬਾਂਸਲ, ਪੰਜਾਬੀ ਜਾਗਰਣ, ਤਪਾ ਮੰਡੀ : ਪਿਛਲੇ ਲਗਭਗ ਤਿੰਨ ਮਹੀਨਿਆਂ ਤੋਂ ਤਪਾ ਮੰਡੀ ਦੀ ਅੰਦਰਲੀ ਅਨਾਜ ਮੰਡੀ ਵਿਖੇ ਬਣ ਰਹੀ ਸੜਕ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਮਸਲਾ ਇਸ ਤਰ੍ਹਾਂ ਹੈ ਕੀ 29 ਦਸੰਬਰ ਤੋਂ ਸੜਕ ਬਣਾਉਣ ਦਾ ਕੰਮ ਸ਼ੁਰੂ ਹੋਇਆ ਸੀ ਜੋ ਕਿ ਬੜੀ ਹੀ ਮੱਠੀ ਰਫਤਾਰ ਨਾਲ ਚੱਲ ਰਿਹਾ ਹੈ ਕੁਝ ਹੀ ਦਿਨਾਂ ’ਚ ਮੰਡੀਆਂ ’ਚ ਕਣਕ ਆਉਣੀ ਸ਼ੁਰੂ ਹੋ ਜਾਵੇਗੀ ਅਤੇ ਮੰਡੀ ’ਚ ਆਵਾਜਾਈ ਵਧਣ ਨਾਲ ਇਹ ਕੰਮ ਕਰਨ ’ਚ ਰੁਕਾਵਟ ਖੜੀ ਹੋਵੇਗੀ, ਜਿਸ ਨਾਲ ਸੜਕ ਹੋਰ ਲੇਟ ਹੋ ਜਾਵੇਗੀ, ਜਿੱਥੇ ਕੰਮ ਲੇਟ ਹੋ ਰਿਹਾ ਹੈ ਉੱਥੇ ਹੀ ਇਹ ਕੰਮ ਬਹੁਤ ਘਟੀਆ ਅਤੇ ਬੇਤਰਤੀਬੇ ਢੰਗ ਨਾਲ ਬਣਾਈ ਜਾ ਰਹੀ ਹੈ ਹੈ ਕਿਉਂਕਿ ਪੁਰਾਣੀ ਅਨਾਜ ਮੰਡੀ ਤੇ ਫੜ ਨਾਲੋਂ ਇਹ ਸੜਕ ਉੱਚੀ ਚੱਕ ਕੇ ਬਣਾਈ ਜਾ ਰਹੀ ਹੈ ਅਤੇ ਪ੍ਰਸ਼ਾਸਨ ਵੱਲੋਂ ਇਸ ਕੰਮ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ। ਇੱਕ ਪਾਸੇ ਕੰਮ ਨੂੰ ਸਵਾਰਨ ਲਈ ਦੂਜੇ ਕੰਮ ਨੂੰ ਵਿਗਾੜ ਦਿੱਤਾ ਜਾ ਰਿਹਾ ਹੈ। ਆੜਤੀਆ ਐਸੋਸੀਏਸ਼ਨ ਦੇ ਨੁਮਾਇੰਦੇ ਨੇ ਕਿਹਾ ਕੀ ਅਨਾਜ ਮੰਡੀ ’ਚ ਕਿਸਾਨਾਂ ਦੀ ਫਸਲ ਉੱਤਰਦੀ ਹੈ ਅਤੇ ਥੋੜੀ ਜਿਹੀ ਮੀਂਹ ਨਾਲ ਹੀ ਮੰਡੀ ਝੀਲ ਦਾ ਰੂਪ ਧਾਰਨ ਕਰ ਲਵੇਗੀ ਅਤੇ ਇਸ ਨਾਲ ਜਿੱਥੇ ਅਨਾਜ ਬਰਬਾਦ ਹੋਵੇਗਾ ਅਤੇ ਸਰਕਾਰ ਨੂੰ ਵੀ ਅਨਾਜ ਦੀ ਬਰਬਾਦੀ ਨਾਲ ਆਰਥਿਕ ਨੁਕਸਾਨ ਹੋਵੇਗਾ। ਆੜਤੀਆ ਐਸੋਸੀਏਸ਼ਨ ਅਤੇ ਵਪਾਰ ਮੰਡਲ ਵੱਲੋਂ ਇਸ ’ਚ ਵੱਡੇ ਪੱਧਰ ਤੇ ਹੋ ਰਹੇ ਭ੍ਰਿਸ਼ਟਾਚਾਰ ਸਬੰਧੀ ਉੱਚ ਅਧਿਕਾਰੀਆਂ ਦੇ ਧਿਆਨ ’ਚ ਲਿਆਉਣ ਦੀਆਂ ਗੱਲਾਂ ਕਹੀਆਂ ਜਾ ਰਹੀਆਂ ਹਨ, ਸੜਕ ਉੱਪਰ ਲਗਭਗ ਇੱਕ ਤੋਂ ਡੇਢ ਫੁੱਟ ਤੱਕ ਪਾਈ ਮਿੱਟੀ ਨੂੰ ਰੋਲਰ ਨਾਲ ਦੱਬਣ ਦੀ ਬਜਾਏ ਮਜ਼ਦੂਰ ਕਾਮਿਆਂ ਤੋਂ ਦੁੱਰਮਟ ਨਾਲ ਹੀ ਕੁੱਟਿਆ ਜਾ ਰਿਹਾ ਹੈ ਅਤੇ ਨਾ ਹੀ ਇਸ ਉੱਪਰ ਪਾਣੀ ਦਾ ਛਿੜਕਾ ਕਰਕੇ ਮਿੱਟੀ ਦੇ ਹੇਠਾਂ ਬੈਠਣ ਲਈ ਕੋਈ ਇੰਤਜਾਮ ਕੀਤਾ ਹੈ। ਠੇਕੇਦਾਰ ਵੱਲੋਂ ਰੋਲਰ ਨਾ ਮਿਲਣ ਦਾ ਬਹਾਨਾ ਲਾ ਕੇ ਪੱਲਾ ਝਾੜ ਦਿੱਤਾ। ਇਸ ਸਬੰਧੀ ਜਦੋਂ ਉੱਥੇ ਕੰਮ ਕਰ ਰਹੇ ਠੇਕੇਦਾਰ ਦੇ ਬੰਦਿਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਸਾਨੂੰ ਤਾਂ ਜਿਸ ਤਰ੍ਹਾਂ ਕਿਹਾ ਗਿਆ ਹੈ, ਅਸੀਂ ਤਾਂ ਉਸੇ ਤਰ੍ਹਾਂ ਹੀ ਕਰ ਰਹੇ ਹਾਂ। ਦੁਕਾਨਦਾਰਾਂ ਵੱਲੋਂ ਪ੍ਰਸ਼ਾਸਨ ਤੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਸੜਕ ਨੂੰ ਲੇਵਲ ਕਰਕੇ ਅਤੇ ਵਧੀਆ ਢੰਗ ਨਾਲ ਬਣਾਈ ਜਾਵੇ। ਅੰਦਰਲੀ ਅਨਾਜ ਮੰਡੀ ਨੂੰ ਬਰਬਾਦ ਹੋਣ ਤੋਂ ਬਚਾਇਆ ਜਾਵੇ। ਇਸ ਮੌਕੇ ਵਪਾਰ ਮੰਡਲ ਅਤੇ ਆੜਤੀਆ ਐਸੋਸੀਏਸ਼ਨ ਦੇ ਮਨੋਜ ਕੁਮਾਰ, ਸੰਦੀਪ ਕੁਮਾਰ, ਰਵਿੰਦਰ ਘੁੰਨਸ, ਸੈਲਰ ਐਸੋਏਸ਼ਨ ਦੇ ਪ੍ਰਧਾਨ ਸੰਜੀਵ ਕੁਮਾਰ ਜਿੰਦਲ( ਟਾਂਡਾ) ਮਨੀਸ਼ ਮਿੱਤਲ, ਸੋਨੂ ਜੈਨ ਵਪਾਰ ਮੰਡਲ ਦੇ ਪ੍ਰਧਾਨ ਦੀਪਕ ਬਾਂਸਲ ਹਾਜ਼ਰ ਸਨ।