ਸਾਲਾਨਾ 49ਵੀਂ ਐਥਲੈਟਿਕਸ ਮੀਟ ਕਰਵਾਈ
ਸਲਾਨਾ 49ਵੀਂ ਐਥਲੈਟਿਕ ਮੀਟ ਕਰਵਾਈ
Publish Date: Fri, 20 Mar 2026 04:53 PM (IST)
Updated Date: Sat, 21 Mar 2026 04:05 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਸ਼੍ਰੀ ਲਾਲ ਬਹਾਦਰ ਸ਼ਾਸਤਰੀ ਆਰੀਆ ਮਹਿਲਾ ਕਾਲਜ ਬਰਨਾਲਾ ’ਚ ਮਾਇਆ ਬਰਿੰਦਾਵਾਨ ਸੌਰੀ ਚੈਰੀਟੇਬਲ ਟਰੱਸਟ ਦੇ ਸਹਿਯੋਗ ਨਾਲ ਸਾਲਾਨਾ 49ਵੀਂ ਐਥਲੈਟਿਕਸ ਮੀਟ ਕਰਵਾਈ ਗਈ। ਇਸ ਸਮਾਰੋਹ ’ਚ ਮਨੋਜ ਕੁਮਾਰ ਦਾ ਜਨਰਲ ਮੈਨੇਜਰ ਚੰਡੀਗੜ੍ਹ ਸਰਕਲ ਕੇਨਰਾ ਬੈਂਕ ਧਰਮ ਪਤਨੀ ਸੁਜਾਤਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਮਹਿਮਾਨਾਂ ਦਾ ਸਵਾਗਤ ਕਰਦਿਆਂ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ. ਸੁਸ਼ੀਲ ਬਾਲਾ ਨੇ ਕਿਹਾ ਕਿ ਸੁਆਮੀ ਦਇਆਨੰਦ ਦੇ ਦਰਸਾਏ ਮਾਰਗ ’ਤੇ ਚੱਲਦਿਆਂ ਇਹ ਸੰਸਥਾ ਸਦਾ ਨਾਰੀ ਸਿੱਖਿਆ ਦੇ ਪ੍ਰਚਾਰ ਤੇ ਪਸਾਰ ਲਈ ਨਿਰੰਤਰ ਯਤਨਸ਼ੀਲ ਹੈ। ਉਨ੍ਹਾਂ ਨੇ ਮਨੋਜ ਕੁਮਾਰ ਦਾਸ ਵੱਲੋਂ ਕਾਲਜ ਨੂੰ ਦਿੱਤੀ 2 ਲੱਖ ਰੁਪਏ ਦੀ ਸਹਿਯੋਗ ਰਾਸ਼ੀ ਲਈ ਅਤਿਅੰਤ ਧੰਨਵਾਦ ਕੀਤਾ। ਉਨ੍ਹਾਂ ਨੇ ਕਾਲਜ ਦੇ ਵਿਕਾਸ ਕਾਰਜਾਂ ’ਚ ਕਾਲਜ ਪ੍ਰਬੰਧਕੀ ਕਮੇਟੀ ਦੇ ਸਹਿਯੋਗ ਦੀ ਭਰਪੂਰ ਸ਼ਲਾਘਾ ਕੀਤੀ। ਜਿਨ੍ਹਾਂ ਦਾ ਸਹਿਯੋਗ ਅਗਵਾਈ ਨਾਲ ਕਾਲਜ ਨਿਰੰਤਰ ਵਿਕਾਸ ਮਾਰਗ ’ਤੇ ਗਤੀਸ਼ੀਲ ਹੈ। ਕਾਲਜ ਪ੍ਰਬੰਧਕ ਦੇ ਫਾਇਨੈਂਸ ਸੈਕਟਰੀ ਡਾਕਟਰ ਪ੍ਰਦੀਪ ਗੋਇਲ ਨੇ ਕਿਹਾ ਕਿ ਬਚਪਨ ਤੋਂ ਕੀਤੀ ਗਈ ਮਿਹਨਤ ਹੀ ਉੱਚੇ ਮੁਕਾਮ ਵੱਲ ਲੈ ਕੇ ਜਾਂਦੀ ਹੈ। ਉਨ੍ਹਾਂ ਨੇ ਮਨੋਜ ਕੁਮਾਰ ਦਾਸ ਨਾਲ ਆਪਣੀ ਸਾਂਝ ਪ੍ਰਗਟਾਉਂਦਿਆਂ ਮਨੋਜ ਕੁਮਾਰ ਦਾਸ ਦੀ ਪ੍ਰਭਾਵਸ਼ਾਲੀ ਸ਼ਖਸ਼ੀਅਤ ਤੇ ਨਿਮਰਤਾ ਤੇ ਸਾਦਗੀ ਦੇ ਪੱਥ ਉਜਾਗਰ ਕੀਤੇ। ਕੇਨਰਾ ਬੈਂਕ ਦੇ ਪਸਾਰ ਲਈ ਉਨ੍ਹਾਂ ਵੱਲੋਂ ਕੀਤੇ ਕਾਰਜਾਂ ’ਤੇ ਚਾਨਣਾ ਪਾਇਆ। ਕਾਲਜ ਪ੍ਰਬੰਧਕੀ ਕਮੇਟੀ ਦੇ ਮੈਂਬਰ ਸੰਜੀਵ ਸ਼ੋਰੀ ਨੇ ਵਿਦਿਆਰਥੀਆਂ ਨੂੰ ਆਪਣੇ ਪੈਰਾਂ ’ਤੇ ਖੜਨ ਦੀ ਪ੍ਰੇਰਨਾ ਦਿੰਦਿਆਂ ਸਮੇਂ ਦਾ ਸਦ ਉਪਯੋਗ ਕਰਨ ਦਾ ਸੁਨੇਹਾ ਦਿੱਤਾ। ਉਨ੍ਹਾਂ ਨੇ ਹੁਨਰ ਵਿਕਾਸ ਪ੍ਰੋਗਰਾਮ ਅਧੀਨ ਬੈਂਕ ਤੋਂ ਲੋਨ ਲੈਣ ਲਈ ਪ੍ਰੇਰਿਆ। ਮੁੱਖ ਮਹਿਮਾਨ ਮਨੋਜ ਕੁਮਾਰ ਦਾਸ ਨੇ ਵਿਦਿਆਰਥੀਆਂ ਦੇ ਰੂਬਰੂ ਹੁੰਦਿਆਂ ਕਿਹਾ ਕਿ ਪੰਜਾਬ ਦੇ ਵਸਨੀਕ ਬਹੁਤ ਜਿੰਦਾਦਿਲ ਹਨ, ਉਨ੍ਹਾਂ ਨੇ ਕਿ ਕੇਨਰਾ ਬੈਂਕ ਵੱਲੋਂ ਕਾਲਜ ਨਾਲ ਜੁੜੇ ਰਹਿਣ ਦੀ ਕਾਮਨਾ ਕੀਤੀ, ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੀ ਸਮਰੱਥਾ ਪਛਾਣ ਕੇ ਅੱਗੇ ਵਧਣ ਦਾ ਸੰਦੇਸ਼ ਦਿੱਤਾ ਤੇ ਮਹਾਂਪੁਰਸ਼ਾਂ ’ਤੇ ਸਫਲ ਵਿਅਕਤੀਆਂ ਦੀਆਂ ਅਨੇਕ ਉਦਾਹਰਨਾਂ ਦਿੱਤੀਆਂ। ਉਨ੍ਹਾਂ ਨੇ ਵਿਦਿਆਰਥੀਆਂ ਨਾਲ ਆਪਣੇ ਸੰਘਰਸ਼ਸ਼ੀਲ ਜੀਵਨ ਸਾਂਝਾ ਕੀਤਾ ਵਿਦਿਆਰਥੀਆਂ ਨੂੰ ਆਰਥਿਕ ਰੂਪ ’ਚ ਸੁਤੰਤਰ ਹੋਣ ਦਾ ਸੰਦੇਸ਼ ਦਿੱਤਾ। ਕਾਲਜ ਪ੍ਰਬੰਧਕੀ ਕਮੇਟੀ ਤੇ ਮੁੱਖ ਮਹਿਮਾਨ ਮਨੋਜ ਕੁਮਾਰ ਦਾਸ਼ ਤੇ ਸੁਜਾਤਾ ਨੇ 49ਵੀਂ ਐਥਲੈਟਿਕਸ ਮੀਟ ਦੇ ਜੇਤੂ ਵਿਦਿਆਰਥੀਆਂ ਨੂੰ ਮੈਡਲਾਂ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਕਾਲਜ ਵੱਲੋਂ ਮਨੋਜ ਕੁਮਾਰ ਦਾਸ ਤੇ ਸੁਜਾਤਾ ਨੂੰ ਸਿਮਰਤੀ ਚਿੰਨ ਭੇਟ ਕੀਤਾ ਗਿਆ। ਇਸ ਮੌਕੇ ’ਤੇ ਕਾਲਜ ਪ੍ਰਬੰਧਕ ਕਮੇਟੀ ਦੇ ਜਰਨਲ ਸਕੱਤਰ ਕੇਵਲ ਜਿੰਦਲ ਨੇ ਵਿਦਿਆਰਥੀਆਂ ਨੂੰ ਹੋਰ ਸਖਤ ਮਿਹਨਤ ਕਰਨ ਲਈ ਪ੍ਰੇਰਿਆ। ਇਸ ਮੌਕੇ ’ਤੇ ਕਾਲਜ ਪ੍ਰਬੰਧਕੀ ਕਮੇਟੀ ਦੇ ਜਰਨਲ ਸਕੱਤਰ ਕੇਵਲ ਜਿੰਦਲ, ਉਪ ਪ੍ਰਧਾਨ ਰਾਮ ਕੁਮਾਰ ਸੋਬਤੀ, ਪ੍ਰਦੀਪ ਗੋਇਲ, ਫਾਈਨੈਂਸ ਸੈਕਟਰੀ ਡਾਕਟਰ ਪ੍ਰਦੀਪ ਗੋਇਲ, ਸੰਜੀਵ ਸ਼ੋਰੀ, ਪ੍ਰਹਿਲਾਦ ਮੈਨਨ, ਸੁਖਮਹਿੰਦਰ ਸਿੰਘ ਸੰਧੂ ,ਪਰਮਜੀਤ ਸਿੰਘ ਭਾਰਦਵਾਜ, ਜੀਵਨ ਜੋਤ ਸਿੰਘ ਵਿਸ਼ੇਸ਼ ਰੂਪ ’ਚ ਹਾਜ਼ਰ ਸਨ। ਮੰਚ ਸੰਚਾਲਨ ਪ੍ਰੋਫੈਸਰ ਅਰਚਨਾ ਵੱਲੋਂ ਅਤੀਅੰਤ ਪ੍ਰਭਾਵਸਾਲੀ ਢੰਗ ਨਾਲ ਕੀਤਾ ਗਿਆ।