ਸਰਵੋਤਮ ਅਕੈਡਮੀ ਦਾ ਸਲਾਨਾ ਨਤੀਜੇ ਘੋਸ਼ਿਤ
ਸਰਵੋਤਮ ਅਕੈਡਮੀ ਖੁੱਡੀ ਕਲਾਂ ਵਿਖੇ ਸਲਾਨਾ ਨਤੀਜੇ ਕੀਤੇ ਘੋਸ਼ਿਤ
Publish Date: Fri, 20 Mar 2026 04:49 PM (IST)
Updated Date: Sat, 21 Mar 2026 04:05 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਸਰਵੋਤਮ ਅਕੈਡਮੀ ਖੁੱਡੀ ਕਲਾਂ ਜੋ ਕਿ ਇਲਾਕੇ ਦੀ ਇੱਕ ਵਿਲੱਖਣ ਸੰਸਥਾ ਹੈ। ਇਸ ਦੇ ਸਾਲਾਨਾ ਨਤੀਜੇ ਹਰ ਸਾਲ ਸ਼ਾਨਦਾਰ ਆਉਂਦੇ ਹਨ। ਸਲਾਨਾ ਨਤੀਜਿਆਂ ਮੌਕੇ ’ਤੇ ਹੀ ਅਧਿਆਪਕ ਤੇ ਮਾਪਿਆਂ ਦੀ ਮਿਲਣੀ ਰੱਖੀ ਗਈ। ਜਿਸ ’ਚ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਬੁਲਾਇਆ ਗਿਆ। ਜਿਸ ’ਚ ਵਿਦਿਆਰਥੀਆਂ ਦੀ ਸਾਲ ਭਰ ਦੀ ਮਿਹਨਤ ਦੇ ਨਤੀਜੇ ਅਧਿਆਪਕਾਂ ਵੱਲੋਂ ਮਾਪਿਆਂ ਨੂੰ ਦੱਸੇ ਗਏ। ਚੰਗੇ ਪ੍ਰਤੀਸ਼ਤ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਲਈ ਅਵਾਰਡ ਸੈਰੇਮਨੀ ਵੀ ਰੱਖੀ ਗਈ ਤੇ ਉਨ੍ਹਾਂ ਨੂੰ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਸਲਾਨਾ ਨਤੀਜਿਆਂ ਦੀ ਮੌਕੇ ਤੇ ਵਿਦਿਆਰਥੀਆਂ ਵੱਲੋਂ ਸਕੂਲ ’ਚ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਬੱਚਿਆਂ ਵੱਲੋਂ ਮਾਡਲਾਂ ਦੀ ਪ੍ਰਦਰਸ਼ਨੀ ਵੀ ਪੇਸ਼ ਕੀਤੀ ਗਈ। ਸਕੂਲ ਪ੍ਰਿੰਸੀਪਲ ਡਾ. ਰੁਪਿੰਦਰ ਕੌਰ ਨੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸੇ ਤਰ੍ਹਾਂ ਹੀ ਅੱਗੇ ਮਿਹਨਤ ਕਰਕੇ ਆਪਣੀ ਮੰਜ਼ਿਲ ਪ੍ਰਾਪਤ ਕਰਨੀ ਹੈ। ਇਸ ਮੌਕੇ ਫਾਊਂਡਰ ਕੁਲਵੰਤ ਸਿੰਘ ਬਾਜਵਾ, ਚੇਅਰਮੈਨ ਸੁਖਮੰਦਰ ਸਿੰਘ, ਐੱਮਡੀ ਚਮਕੌਰ ਸਿੰਘ ਬਾਜਵਾ, ਅਧਿਆਪਕ ਸਾਹਿਬਾਨ, ਮਾਪੇ ਸਾਹਿਬਾਨ ਅਤੇ ਸਮੂਹ ਵਿਦਿਆਰਥੀ ਹਾਜ਼ਰ ਸਨ।