ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਰਜੀਤ ਸਿੰਘ ਸੰਧੂ ਤੇ ਖਜ਼ਾਨਚੀ ਸੰਧੂ ਨੇ ਆਈਆਂ ਸ਼ਖਸੀਅਤਾਂ ਦਾ ਕੀਤਾ ਸਨਮਾਨ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਵੀਰਵਾਰ ਨੂੰ ਗੁਰਦੁਆਰਾ ਬਾਬਾ ਕਾਲਾ ਮਹਿਰ ਬਰਨਾਲਾ ਦੀ ਪ੍ਰਬੰਧਕ ਕਮੇਟੀ ਵਲੋਂ ਸੰਧੂ ਪੱਤੀ ਭਾਈਚਾਰੇ ਦੇ ਸਹਿਯੋਗ ਨਾਲ ਬਾਬਾ ਕਾਲਾ ਮਹਿਰ ਜੀ ਦੀ ਯਾਦ ’ਚ ਸਾਲਾਨਾ ਜੋੜ ਮੇਲਾ ਕਰਵਾਇਆ ਗਿਆ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਹੈੱਡ ਗ੍ਰੰਥੀ ਅਤੇ ਹਜ਼ੂਰੀ ਰਾਗੀ ਭਾਈ ਸੋਹਣ ਸਿੰਘ ਵਲੋਂ ਗੁਰੂ ਜਸ ਅਤੇ ਬਾਬਾ ਕਾਲਾ ਮਹਿਰ ਜੀ ਦੇ ਜੀਵਨ ਇਤਿਹਾਸ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਸਮਾਗਮ ਦੌਰਾਨ ਸੰਗਤਾਂ ਨੂੰ ਸੰਬੋਧਨ ਕਰਦਿਆਂ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਰਾਮ ਤੀਰਥ ਮੰਨਾ, ਸਾਬਕਾ ਚੇਅਰਮੈਨ ਰੁਪਿੰਦਰ ਸਿੰਘ ਸੰਧੂ, ਸੁਖਮਹਿੰਦਰ ਸਿੰਘ ਸੰਧੂ, ਹਰਦਵਿੰਦਰ ਸਿੰਘ ਸੰਧੂ ਏ.ਆਈ.ਜੀ., ਜਥੇਦਾਰ ਰਾਜਿੰਦਰ ਸਿੰਘ ਦਰਾਕਾ, ਜਗਸੀਰ ਸਿੰਘ ਸੰਧੂ ਅਤੇ ਸਟੇਜ ਸਕੱਤਰ ਹਰਬਖ਼ਸ਼ ਸਿੰਘ ਗਿੱਲ ਨੇ ਬਾਬਾ ਕਾਲਾ ਮਹਿਰ ਜੀ ਦੇ ਜੀਵਨ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕੀਤੇ ਜਾ ਰਹੇ ਗੁਰਮਤਿ ਅਤੇ ਸਮਾਜ ਭਲਾਈ ਦੇ ਕਾਰਜਾਂ ਬਾਰੇ ਚਾਨਣਾ ਪਾਇਆ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਰਜੀਤ ਸਿੰਘ ਸੰਧੂ, ਖ਼ਜ਼ਾਨਚੀ ਦਵਿੰਦਰ ਸਿੰਘ ਸੰਧੂ ਅਤੇ ਹੋਰ ਮੈਂਬਰਾਂ ਵਲੋਂ ਆਏ ਪਤਵੰਤਿਆਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਸੀਨੀਅਰ ਅਕਾਲੀ ਆਗੂ ਤੇਜਿੰਦਰ ਸਿੰਘ ਸੋਨੀ ਜਾਗਲ, ਸੰਜੀਵ ਸ਼ੋਰੀ, ਮਹੰਤ ਬਾਬਾ ਸ਼ੇਰ ਸਿੰਘ ਮਹਿਲ ਕਲਾਂ, ਮਹੰਤ ਮੁਖਜੀਤ ਦਾਸ ਡੇਰਾ ਬਾਬਾ ਗੁਲਾਬ ਦਾਸ, ਮਹੰਤ ਭਗਵਾਨ ਦਾਸ ਡੇਰਾ ਬਾਬਾ ਜਾਨਕੀ ਦਾਸ, ਗੁ: ਬਾਬਾ ਗਾਂਧਾ ਸਿੰਘ ਦੇ ਮੈਨੇਜਰ ਸੁਰਜੀਤ ਸਿੰਘ ਠੀਕਰੀਵਾਲਾ, ਹਰਦੇਵ ਸਿੰਘ ਬਾਜਵਾ ਪ੍ਰਧਾਨ ਗੁ: ਸਿੰਘ ਸਭਾ, ਸੁਰਜੀਤ ਸਿੰਘ ਜਾਗਲ ਪ੍ਰਧਾਨ ਗੁ: ਪੰਜ ਪਿਆਰੇ, ਚਰਨਜੀਤ ਸਿੰਘ ਖੱਟੜਾ, ਜਥੇਦਾਰ ਕ੍ਰਿਸ਼ਨ ਸਿੰਘ ਬਾਜੀਗਰ ਭਾਈਚਾਰਾ, ਕਾਂਗਰਸੀ ਆਗੂ ਗੁਰਮੇਲ ਸਿੰਘ ਮੋੜ, ਕੁਲਦੀਪ ਸਿੰਘ ਗੁੱਗ, ਸਾਬਕਾ ਪ੍ਰਧਾਨ ਬੰਤ ਸਿੰਘ ਸੰਧੂ, ਰਣਜੀਤ ਸਿੰਘ ਸੰਧੂ, ਗੁਰਮੇਲ ਸਿੰਘ ਸੰਧੂ ਜੇ.ਈ., ਗੁਰਮੀਤ ਸਿੰਘ ਮੈਨੇਜਰ ਮਾਰਕਫੈੱਡ, ਬਲਵੀਰ ਸਿੰਘ ਜਾਗਲ, ਸਤਨਾਮ ਸਿੰਘ ਸੰਧੂ ਲਹਿਰਾਗਾਗਾ, ਗੁਰਨਾਮ ਸਿੰਘ ਸੰਧੂ, ਗੁਰਦੀਪ ਸਿੰਘ ਫੌਜੀ, ਥਾਣੇਦਾਰ ਨਾਇਬ ਸਿੰਘ, ਮੱਖਣ ਸਿੰਘ ਸੰਧੂ ਸਟੂਡੀਓ, ਗੁਰਮੀਤ ਸਿੰਘ ਬਿੱਟੂ ਨੰਬਰਦਾਰ, ਗੁਰਚਰਨ ਸਿੰਘ, ਅਰਜਨ ਸਿੰਘ, ਆਜ਼ਾਦ ਸੇਵਾ ਦਲ ਵਲੋਂ ਪ੍ਰਧਾਨ ਰਾਜਵੰਤ ਸਿੰਘ ਭੋਲਾ, ਸਮਸ਼ੇਰ ਸਿੰਘ, ਮਹਿੰਦਰ ਸਿੰਘ ਲੋਟੇ, ਬੂਟਾ ਸਿੰਘ, ਗੁਰਦੇਵ ਸਿੰਘ, ਪਰਮਜੀਤ ਸਿੰਘ ਸੰਘੇੜਾ, ਤੇਜਾ ਸਿੰਘ, ਹਰਦੀਪ ਸਿੰਘ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਜ਼ਰ ਸਿੰਘ ਸੰਧੂ, ਸੁਖਦੇਵ ਸਿੰਘ ਸੰਧੂ, ਸਕੱਤਰ ਅਜੀਤਪਾਲ ਸਿੰਘ, ਮੈਂਬਰ ਸੁਖਪਾਲ ਸਿੰਘ, ਨਾਜਰ ਸਿੰਘ, ਸੁਖਦੇਵ ਸਿੰਘ, ਪਰਮਜੀਤ ਸਿੰਘ, ਹਰਦੇਵ ਸਿੰਘ, ਮਹੰਤ ਕੁਲਵੰਤ ਸਿੰਘ ਮੋਠਾ, ਤੇਜਿੰਦਰ ਸਿੰਘ ਸੋਨੀ ਜਾਗਲ, ਹਰਬਖਸ਼ ਸਿੰਘ ਕਾਕਾ ਗਿੱਲ, ਗੁਰਮੇਲ ਸਿੰਘ ਸੰਧੂ, ਸਾਬਕਾ ਪ੍ਰਧਾਨ ਰਣਜੀਤ ਸਿੰਘ ਸੰਧੂ, ਰਾਜਵਿੰਦਰ ਸਿੰਘ ਸੰਧੂ, ਗੁਰਭਿੰਦਦਰ ਸਿੰਘ ਸੰਧੂ, ਗੁਰਮੀਤ ਸਿੰਘ, ਬਖਸ਼ੀਸ਼ ਸਿੰਘ ਸੰਧੂ, ਅਵਤਾਰ ਸਿੰਘ ਹੈਡ ਗ੍ਰੰਥੀ, ਸੋਹਣ ਸਿੰਘ ਅਤੇ ਮਲਕੀਤ ਸਿੰਘ ਸਮੇਤ ਸਮੂਹ ਮੈਂਬਰਾਂ ਤੋਂ ਇਲਾਵਾ ਵੱਡੀ ਗਿਣਤੀ ’ਚ ਸੰਗਤਾਂ ਹਾਜ਼ਰ ਸਨ।