ਆਰੀਆਭੱਟ ਕਾਲਜ ਬਰਨਾਲਾ ’ਚ ਪੰਜਾਬੀ ਟਸ਼ਨ 2026 ਸੰਪੰਨ
ਆਰੀਆਭੱਟ ਕਾਲਜ ਬਰਨਾਲਾ ’ਚ “ਪੰਜਾਬੀ ਟਸ਼ਨ 2026” ਧੂਮਧਾਮ ਨਾਲ ਸੰਪੰਨ
Publish Date: Mon, 16 Mar 2026 04:09 PM (IST)
Updated Date: Tue, 17 Mar 2026 04:02 AM (IST)

ਮੰਨਤ ਨੂਰ ਤੇ ਟਾਈਗਰ ਦੀਆਂ ਲਾਈਵ ਪਰਫਾਰਮੈਂਸ ਨੇ ਦਰਸ਼ਕਾਂ ਨੂੰ ਝੂਮਣ ਲਈ ਮਜਬੂਰ ਕੀਤਾ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਆਰੀਆਭੱਟ ਕਾਲਜ, ਬਰਨਾਲਾ ਵੱਲੋਂ ਕਰਵਾਇਆ ਗਿਆ ਵਿਸ਼ਾਲ ਸੱਭਿਆਚਾਰਕ ਸਮਾਗਮ “ਪੰਜਾਬੀ ਟਸ਼ਨ 2026 ਧੂਮਧਾਮ ਅਤੇ ਉਤਸ਼ਾਹ ਨਾਲ ਸੰਪੰਨ ਹੋਇਆ। ਇਸ ਸਮਾਗਮ ’ਚ ਕਾਲਜ ਦੇ ਵਿਦਿਆਰਥੀਆਂ, ਅਧਿਆਪਕਾਂ ਅਤੇ ਇਲਾਕੇ ਦੇ ਲੋਕਾਂ ਨੇ ਵੱਡੀ ਗਿਣਤੀ ’ਚ ਹਾਜ਼ਰੀ ਭਰ ਕੇ ਪ੍ਰੋਗਰਾਮ ਦਾ ਭਰਪੂਰ ਆਨੰਦ ਮਾਣਿਆ। ਸਮਾਗਮ ਦੀ ਖਾਸ ਆਕਰਸ਼ਣ ਪ੍ਰਸਿੱਧ ਪੰਜਾਬੀ ਗਾਇਕਾ ਮੰਨਤ ਨੂਰ ਅਤੇ ਗਾਇਕ ਟਾਈਗਰ ਦੀ ਲਾਈਵ ਪਰਫਾਰਮੈਂਸ ਰਹੀ। ਮੰਨਤ ਨੂਰ ਨੇ ਆਪਣੇ ਸੁਪਰਹਿੱਟ ਗੀਤ “ਲੌਂਗ ਲਾਚੀ” ਸਮੇਤ ਕਈ ਪ੍ਰਸਿੱਧ ਗੀਤ ਪੇਸ਼ ਕਰਕੇ ਦਰਸ਼ਕਾਂ ਨੂੰ ਮੰਤਰਮੁਗਧ ਕਰ ਦਿੱਤਾ, ਜਦਕਿ ਟਾਈਗਰ ਨੇ ਆਪਣੇ ਲੋਕਪ੍ਰਿਯ ਗੀਤ “ਜੇ ਵੇ ਸੋਹਣਿਆ” ਅਤੇ ਹੋਰ ਗੀਤਾਂ ਨਾਲ ਸਮਾਗਮ ’ਚ ਰੌਣਕ ਪੈਦਾ ਕਰ ਦਿੱਤੀ। ਦਰਸ਼ਕਾਂ ਨੇ ਕਲਾਕਾਰਾਂ ਦੀਆਂ ਪੇਸ਼ਕਾਰੀਆਂ ਦਾ ਭਰਪੂਰ ਆਨੰਦ ਮਾਣਿਆ ਅਤੇ ਤਾਲੀਆਂ ਨਾਲ ਉਨ੍ਹਾਂ ਦਾ ਹੌਸਲਾ ਵਧਾਇਆ। ਇਸ ਸਮਾਗਮ ’ਚ ਹਲਕਾ ਬਰਨਾਲਾ ਤੋਂ ਕਾਂਗਰਸ ਪਾਰਟੀ ਦੇ ਐੱਮਐੱਲਏ ਸਰਦਾਰ ਕੁਲਦੀਪ ਸਿੰਘ (ਕਾਲਾ ਢਿੱਲੋਂ) ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਉਨ੍ਹਾਂ ਨੇ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਆਰੀਆਭੱਟ ਕਾਲਜ, ਬਰਨਾਲਾ ਵੱਲੋਂ “ਪੰਜਾਬੀ ਟਸ਼ਨ 2026” ਵਰਗਾ ਵਿਸ਼ਾਲ ਸੱਭਿਆਚਾਰਕ ਸਮਾਗਮ ਕਰਵਾਇਆ ਗਿਆ, ਜਿਸ ਨਾਲ ਪੰਜਾਬੀ ਸੱਭਿਆਚਾਰ ਅਤੇ ਵਿਰਸੇ ਨੂੰ ਉਤਸ਼ਾਹ ਮਿਲਿਆ ਹੈ। ਇਸ ਤਰ੍ਹਾਂ ਦੇ ਪ੍ਰੋਗਰਾਮ ਨੌਜਵਾਨ ਪੀੜ੍ਹੀ ਨੂੰ ਆਪਣੀ ਭਾਸ਼ਾ, ਸੰਗੀਤ ਅਤੇ ਰਵਾਇਤਾਂ ਨਾਲ ਜੋੜਨ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਇਸ ਸਮਾਗਮ ’ਚ ਹਲਕਾ ਬਰਨਾਲਾ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਹਰਿੰਦਰ ਸਿੰਘ ਧਾਲੀਵਾਲ, ਆਪ ਪਾਰਟੀ ਦੇ ਯੂਥ ਪ੍ਰਧਾਨ ਅਤੇ ਬਰਨਾਲਾ ਕਲੱਬ ਦੇ ਸਕੱਤਰ ਇਸ਼ਵਿੰਦਰ ਸਿੰਘ ਜੰਡੂ ਨੇ ਵਿਸ਼ੇਸ਼ ਤੌਰ ਤੇ ਪੁੱਜ ਕੇ ਹਾਜਰੀ ਲਗਵਾਈ ਤੇ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਸੱਭਿਆਚਾਰਕ ਪ੍ਰੋਗਰਾਮ ਪੰਜਾਬੀ ਵਿਰਸੇ, ਸੰਗੀਤ ਅਤੇ ਰਵਾਇਤਾਂ ਨੂੰ ਉਤਸ਼ਾਹਿਤ ਕਰਨ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਇਸ ਸਮਾਗਮ ’ਚ ਸ੍ਰੋਮਣੀ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਯਾਦਵਿੰਦਰ ਸਿੰਘ (ਬਿੱਟੂ ਦੀਵਾਨਾ), ਹਲਕਾ ਭਦੌੜ ਦੇ ਇੰਚਾਰਜ ਐਡਵੋਕੇਟ ਸਤਨਾਮ ਸਿੰਘ ਰਾਹੀ ਤੇ ਜਿਲ੍ਹਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਗੁਰਦੀਪ ਸਿੰਘ ਬਾਠ ਨੇ ਵਿਸ਼ੇਸ਼ ਤੌਰ ਤੇ ਪੁੱਜ ਕੇ ਹਾਜਰੀ ਲਗਵਾਈ ਤੇ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਆਰੀਆਭੱਟ ਕਾਲਜ ਵੱਲੋਂ ਕਰਵਾਇਆ ਜਾ ਰਿਹਾ “ਪੰਜਾਬੀ ਟਸ਼ਨ” ਵਰਗਾ ਸਮਾਗਮ ਨੌਜਵਾਨਾਂ ਨੂੰ ਪੰਜਾਬੀ ਸੱਭਿਆਚਾਰ ਨਾਲ ਜੋੜਨ ਦਾ ਸ਼ਾਨਦਾਰ ਯਤਨ ਹੈ। ਉਨ੍ਹਾਂ ਨੇ ਕਾਲਜ ਪ੍ਰਬੰਧਕਾਂ ਅਤੇ ਆਯੋਜਕਾਂ ਦੀ ਇਸ ਉਪਰਾਲੇ ਲਈ ਸਰਾਹਨਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਪੰਜਾਬੀ ਭਾਸ਼ਾ ਅਤੇ ਵਿਰਸੇ ਨੂੰ ਅੱਗੇ ਵਧਾਉਣ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਇਸ ਸਮਾਗਮ ’ਚ ਬਰਨਾਲਾ ਤੋਂ ਆਸਥਾ ਇਨਕਲੇਵ ਦੇ ਐਮਡੀ ਦੀਪਕ ਸੋਨੀ, ਬੀ.ਵੀ.ਐਮ ਦੇ ਚੇਅਰਮੈਨ ਪ੍ਰਮੋਦ ਅਰੋੜਾ, ਬਰਨਾਲਾ ਵੈਲਫੇਅਰ ਕਲੱਬ ਦੇ ਚੇਅਰਮੈਨ ਵਿਵੇਕ ਸਿੰਧਵਾਨੀ, ਸੇਂਟ ਬਚਨਪੁਰੀ ਦੇ ਚੇਅਰਮੈਨ ਰਵਿੰਦਰਜੀਤ ਬਿੰਦੀ, ਐਸ. ਡੀ ਸਕੂਲ ਕੱਟੂ ਦੇ ਚੇਅਰਮੈਨ ਭਗਵੰਤ ਸਿੰਘ, ਸਟੈਂਡਰਡ ਕੰਬਾਈਨ ਦੇ ਐਮ.ਡੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਤੇ ਆਪਣੇ ਸੰਦੇਸ਼ ’ਚ ਕਿਹਾ ਕਿ ਆਰੀਆਭੱਟ ਕਾਲਜ, ਬਰਨਾਲਾ ਵੱਲੋਂ ਕਰਵਾਇਆ ਜਾ ਰਿਹਾ “ਪੰਜਾਬੀ ਟਸ਼ਨ” ਸਮਾਗਮ ਪੰਜਾਬੀ ਸੱਭਿਆਚਾਰ, ਭਾਸ਼ਾ ਅਤੇ ਵਿਰਸੇ ਨੂੰ ਉਭਾਰਨ ਲਈ ਇਕ ਸ਼ਲਾਘਾਯੋਗ ਉਪਰਾਲਾ ਹੈ। ਉਨ੍ਹਾਂ ਕਾਲਜ ਪ੍ਰਬੰਧਕਾਂ ਅਤੇ ਆਯੋਜਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਸਮਾਗਮ ਨੌਜਵਾਨਾਂ ਨੂੰ ਆਪਣੀ ਸੱਭਿਆਚਾਰਕ ਪਛਾਣ ਨਾਲ ਜੋੜਨ ’ਚ ਅਹਿਮ ਭੂਮਿਕਾ ਨਿਭਾਉਂਦੇ ਹਨ। ਆਰੀਆਭੱਟ ਕਾਲਜ ਦੇ ਚੇਅਰਮੈਨ ਇੰਜੀਨੀਅਰ ਰਕੇਸ਼ ਗੁਪਤਾ ਤੇ ਪ੍ਰਬੰਧਕ ਕਮੇਟੀ ਦੇ ਮੈਂਬਰ ਰਾਜੀਵ ਮੰਗਲਾ, ਵਿੱਕੀ ਸਿੰਗਲਾ, ਇੰਦਰਪਾਲ ਗੋਇਲ, ਹਰਭਜਨ ਸਿੰਘ, ਮੋਹਿਤ ਮੰਗਲਾ ਅਤੇ ਅਸ਼ਵਨੀ ਸਿੰਗਲਾ ਆਦਿ ਨੇ ਕਿਹਾ ਕਿ ਨੌਜਵਾਨਾਂ ਨੂੰ ਆਪਣੀ ਭਾਸ਼ਾ ਅਤੇ ਸੱਭਿਆਚਾਰ ਨਾਲ ਜੋੜਨ ਲਈ ਇਸ ਤਰ੍ਹਾਂ ਦੇ ਸਮਾਗਮ ਬਹੁਤ ਹੀ ਲਾਭਦਾਇਕ ਹਨ। ਉਨ੍ਹਾਂ ਆਰੀਆਭੱਟ ਕਾਲਜ ਦੇ ਸਟਾਫ ਅਤੇ ਵਿਦਿਆਰਥੀਆਂ ਨੂੰ ਇਸ ਸਫਲ ਸਮਾਗਮ ਲਈ ਵਧਾਈ ਦਿੱਤੀ ਅਤੇ ਭਵਿੱਖ ’ਚ ਵੀ ਅਜਿਹੇ ਪ੍ਰੋਗਰਾਮ ਕਰਵਾਉਣ ਦੀ ਸਹਿਮਤੀ ਦਿੱਤੀ। ਕਾਲਜ ਦੇ ਡਾਇਰੈਕਟਰ ਡਾ. ਅਜੈ ਕੁਮਾਰ ਮਿੱਤਲ ਨੇ ਕਿਹਾ ਕਿ “ਪੰਜਾਬੀ ਟਸ਼ਨ 2026” ਵਰਗੇ ਸਮਾਗਮ ਨੌਜਵਾਨਾਂ ਨੂੰ ਆਪਣੀ ਸੰਸਕ੍ਰਿਤੀ ਅਤੇ ਵਿਰਸੇ ਨਾਲ ਜੋੜਨ ਦਾ ਇੱਕ ਮਹੱਤਵਪੂਰਨ ਮੰਚ ਪ੍ਰਦਾਨ ਕਰਦੇ ਹਨ। ਉਨ੍ਹਾਂ ਕਿਹਾ ਕਿ ਕਾਲਜ ਹਮੇਸ਼ਾਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਅਕਾਦਮਿਕ ਗਤੀਵਿਧੀਆਂ ਦੇ ਨਾਲ-ਨਾਲ ਸੱਭਿਆਚਾਰਕ ਅਤੇ ਰਚਨਾਤਮਕ ਪ੍ਰੋਗਰਾਮ ਵੀ ਕਰਵਾਉਂਦਾ ਰਹਿੰਦਾ ਹੈ। ਡੀਨ ਅਕੈਡਮਿਕਸ ਡਾ. ਭਾਵੇਤ ਗਰਗ ਨੇ ਸਮਾਗਮ ਦੀ ਕਾਮਯਾਬੀ ’ਤੇ ਖੁਸ਼ੀ ਜਤਾਉਂਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਅਤੇ ਸਮਾਜਿਕ ਗਤੀਵਿਧੀਆਂ ’ਚ ਭਾਗ ਲੈਣ ਲਈ ਪ੍ਰੇਰਿਤ ਕਰਦੇ ਹਨ। ਇਸ ਸਮਾਗਮ ਦੇ ਲੀਡ ਸਪਾਂਸਰ ਮਨਕੂ ਐਗਰੀਕਲਚਰ ਵਰਕਸ ਕ੍ਰਾਪਪਾਵਰ ਅਤੇ ਸੰਜੀਵਾਨੀ ਬਾਸਮਤੀ ਰਾਈਸ ਰਹੇ, ਜਦਕਿ ਕਈ ਹੋਰ ਪ੍ਰਸਿੱਧ ਵਪਾਰਕ ਸੰਸਥਾਵਾਂ ਨੇ ਕੋ-ਸਪਾਂਸਰ ਵਜੋਂ ਇਸ ਸਮਾਗਮ ਨੂੰ ਸਫਲ ਬਣਾਉਣ ’ਚ ਮਹੱਤਵਪੂਰਨ ਭੂਮਿਕਾ ਨਿਭਾਈ। ਸਮਾਗਮ ਦੇ ਅੰਤ ’ਚ ਇਸ ਪ੍ਰੋਗਰਾਮ ਦੇ ਓਵਰਆਲ ਕੋਆਰਡੀਨੇਟਰ ਚਤਿੰਦਰ ਸਿੰਘ, ਵਿਜੇ ਕੁਮਾਰ, ਭਾਵੁਕਤਾ ਸ਼ਰਮਾ, ਡਾ. ਜਸ਼ਨਜੋਤ, ਕੁਲਵਿੰਦਰ ਕੌਰ, ਕਮਲਜੀਤ ਕੌਰ ਅਤੇ ਰਜਨੀਸ਼ ਨਰੂਲਾ ਨੇ ਕਾਲਜ ਦੀ ਮੈਨੇਜਮੈਂਟ ਕਮੇਟੀ ਅਤੇ ਵਿਦਿਆਰਥੀਆਂ ਦਾ ਇਸ ਸਮਾਗਮ ਦੇ ਸਫਲ ਹੋਣ ਤੇ ਧੰਨਵਾਦ ਕੀਤਾ ਤੇ ਕਿਹਾ ਕਿ ਸਾਰਿਆਂ ਦੀ ਸਾਂਝੀ ਮਹਨਤ ਅਤੇ ਉਤਸ਼ਾਹ ਨਾਲ ਹੀ “ਪੰਜਾਬੀ ਟਸ਼ਨ” ਸਮਾਗਮ ਯਾਦਗਾਰ ਬਣਿਆ ਹੈ।