ਸਫ਼ਾਈ ਸੇਵਕਾਂ ਦੀ ਨਗਰ ਕੌਂਸਲ ਭਦੌੜ ਅੱਗੇ ਹੜਤਾਲ ਜਾਰੀ
ਸਫ਼ਾਈ ਸੇਵਕਾਂ ਦੀ ਨਗਰ ਕੌਂਸਲ ਭਦੌੜ ਅੱਗੇ ਹੜਤਾਲ 9ਵੇਂ ਦਿਨ ਵੀ ਰਹੀ ਜਾਰੀ
Publish Date: Fri, 24 Apr 2026 05:21 PM (IST)
Updated Date: Sat, 25 Apr 2026 04:05 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਨਗਰ ਕੌਂਸਲ ਭਦੌੜ ਵੱਲੋਂ ਸਫ਼ਾਈ ਸੇਵਕਾਂ ਦੀ ਤਨਖ਼ਾਹ ਨਾ ਦੇਣ ਦੇ ਰੋਸ ਵਜੋਂ ਸਫ਼ਾਈ ਸੇਵਕ ਯੂਨੀਅਨ ਵੱਲੋਂ ਹੜਤਾਲ 9ਵੇਂ ਦਿਨ ਵੀ ਜਾਰੀ ਰਹੀ, ਨਗਰ ਕੌਂਸਲ ਭਦੌੜ ਅੱਗੇ ਨਾਅਰੇਬਾਜ਼ੀ ਕਰਕੇ ਰੋਸ ਪ੍ਰਗਟ ਕਰਦਿਆਂ ਜਸਪ੍ਰੀਤ ਸਿੰਘ ਜੱਸੂ, ਮੋਹਨ ਲਾਲ, ਬਲਵੀਰ ਸਿੰਘ, ਬੋਘਾ ਦਾਸ ਆਦਿ ਨੇ ਦੱਸਿਆ ਕਿ ਸਾਡੀ ਕੀਤੀ ਹੋਈ ਮਿਹਨਤ ਦੀ ਤਨਖਾਹ ਸਮੇਂ ਸਿਰ ਨਾ ਮਿਲਣ ਕਾਰਨ ਸਾਡੇ ਘਰਾਂ ਦਾ ਗੁਜ਼ਾਰਾ ਬਹੁਤ ਹੀ ਮੁਸ਼ਕਲ ਨਾਲ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਪੱਕੇ ਮੁਲਾਜ਼ਮਾਂ ਦੇ ਕੱਟੇ ਜਾ ਰਹੇ 2012 ਤੋਂ ਫੰਡ ਉਨ੍ਹਾਂ ਦੇ ਖਾਤਿਆਂ ’ਚ ਨਹੀਂ ਪਾਏ ਜਾ ਰਹੇ। ਉਨ੍ਹਾਂ ਦੱਸਿਆ ਕਿ 2004 ਤੋਂ ਸਫਾਈ ਸੇਵਕਾਂ ਨੂੰ ਵਰਦੀਆਂ ਵੀ ਨਹੀਂ ਮਿਲ ਰਹੀਆਂ, ਉਨ੍ਹਾਂ ਦੱਸਿਆ ਕਿ 2021 ਤੋਂ ਕੱਚੇ ਮੁਲਾਜ਼ਮਾਂ ਦੇ ਫੰਡ ਵੀ ਕੱਟੇ ਜਾ ਰਹੇ ਹਨ ਪ੍ਰੰਤੂ ਤਨਖਾਹਾਂ ਨਾ ਮਿਲਣ ਕਾਰਨ ਸਫ਼ਾਈ ਸੇਵਕਾਂ ਦੇ ਘਰਾਂ ਦਾ ਬੇਹੱਦ ਮਾੜਾ ਹਾਲ ਹੈ। ਉਨ੍ਹਾਂ ਨਗਰ ਕੌਂਸਲ ਭਦੌੜ ਦੇ ਅਧਿਕਾਰੀਆਂ ਤੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਆਖਿਆ ਕਿ ਜਿਨ੍ਹਾਂ ਸਮਾਂ ਸਾਡੀਆਂ ਤਨਖਾਹਾਂ ਨਹੀਂ ਮਿਲਦੀਆਂ ਉਨ੍ਹਾਂ ਸਮਾਂ ਹੜਤਾਲ ਜਾਰੀ ਰਹੇਗੀ। ਇਸ ਮੌਕੇ ਸੰਦੀਪ ਕੁਮਾਰ, ਸੰਜੀਵ ਕੁਮਾਰ, ਰਮੇਸ਼ ਕੁਮਾਰ,ਨਿਰਮਲਾ ਦੇਵੀ, ਕ੍ਰਿਸ਼ਨ ਦੇਵੀ, ਦਰਸ਼ਨ ਸਿੰਘ, ਕਾਕਾ ਸਿੰਘ ਅਤੇ ਹੋਰ ਸਫ਼ਾਈ ਸੇਵਕ ਵੱਡੀ ਗਿਣਤੀ ’ਚ ਹਾਜ਼ਰ ਸਨ।