ਅਣਪਛਾਤੇ ਨੌਜਵਾਨ ਬੁਜ਼ੁਰਗ ਮਹਿਲਾ ਦੇ ਹੱਥੋਂ ਝੋਲਾ ਖੋਹਕੇ ਹੋਏ ਫ਼ਰਾਰ
ਅਣਪਛਾਤੇ ਨੌਜਵਾਨ ਬੁਜ਼ੁਰਗ ਮਹਿਲਾ ਦੇ ਹੱਥੋਂ ਝੋਲਾ ਖੋਹਕੇ ਹੋਏ ਫਰਾਰ
Publish Date: Sat, 07 Mar 2026 04:29 PM (IST)
Updated Date: Sun, 08 Mar 2026 04:03 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਜ਼ਿਲ੍ਹੇ ਦੇ ਕਸਬਾ ਧਨੌਲਾ ’ਚ ਦਿਨ ਦਿਹਾੜੇ ਝਪਟਮਾਰ ਤੇ ਲੁੱਟਖੋਹ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ, ਜਿਸ ਨਾਲ ਲੋਕਾਂ ’ਚ ਡਰ ਦਾ ਮਾਹੌਲ ਬਣ ਗਿਆ ਹੈ। ਅੱਜ ਸਵੇਰੇ ਸੁਵਿਧਾ ਕੇਂਦਰ ਦੇ ਬਾਹਰ ਇਕ ਮੋਟਰਸਾਈਕਲ ਸਵਾਰ ਅਣਪਛਾਤੇ ਨੌਜਵਾਨ ਨੇ ਬਜ਼ੁਰਗ ਮਹਿਲਾ ਦੇ ਹੱਥੋਂ ਝਪਟਾ ਮਾਰ ਕੇ ਝੋਲਾ ਖੋਹ ਲਿਆ ਤੇ ਮੌਕਾ ਦੇਖ ਕੇ ਫ਼ਰਾਰ ਹੋ ਗਿਆ। ਮੌਕੇ ’ਤੇ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਸੁਰਜੀਤ ਕੌਰ ਪਤਨੀ ਦਲੀਪ ਸਿੰਘ, ਨਿਵਾਸੀ ਰਾਜਗੜ੍ਹ ਰੋਡ ਨੇ ਦੱਸਿਆ ਕਿ ਉਹ ਕਿਸੇ ਕੰਮ ਲਈ ਸੇਵਾ ਕੇਂਦਰ ਆਈ ਸੀ ਤੇ ਉਹ ਸੇਵਾ ਕੇਂਦਰ ਦੇ ਬਾਹਰ ਸੜਕ ਉੱਤੇ ਖੜ੍ਹੀ ਸੀ। ਇਸੇ ਦੌਰਾਨ ਅਚਾਨਕ ਮੋਟਰਸਾਈਕਲ ’ਤੇ ਇਕ ਨੌਜਵਾਨ ਆਇਆ ਤੇ ਉਸ ਨੇ ਝਪਟ ਮਾਰ ਕੇ ਮੇਰੇ ਹੱਥੋਂ ਝੋਲਾ ਖੋਹ ਕੇ ਫ਼ਰਾਰ ਹੋ ਗਿਆ। ਬਜ਼ੁਰਗ ਔਰਤਾਂ ਨੇ ਦੱਸਿਆ ਕਿ ਮੇਰੇ ਝੋਲੇ ਵਿਚ ਹਜ਼ਾਰ ਰੁਪਏ ਨਕਦ ਤੇ ਆਧਾਰ ਕਾਰਡ, ਮੋਬਾਈਲ ਫੋਨ ਸੀ। ਲੋਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਇਲਾਕੇ ’ਚ ਗਸ਼ਤ ਵਧਾਈ ਜਾਵੇ ਤੇ ਝਪਟਮਾਰੀ ਕਰਨ ਵਾਲੇ ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਕਰ ਕੇ ਸਖ਼ਤ ਕਾਰਵਾਈ ਕੀਤੀ ਜਾਵੇ, ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ।