ਮੋਟਰਸਾਈਕਲ ਦੀ ਟੱਕਰ ਲੱਗਣ ਨਾਲ ਗੱਡੀ ਨੁਕਸਾਨੀ, ਕੇਸ ਦਰਜ
ਮੋਟਰਸਾਇਕਲ ਦੀ ਟੱਕਰ ਲੱਗਣ ਗੱਡੀ ਨੁਕਸਾਨੀ, ਕੇਸ ਦਰਜ
Publish Date: Thu, 26 Feb 2026 04:42 PM (IST)
Updated Date: Fri, 27 Feb 2026 04:04 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਥਾਣਾ ਰੂੜੇਕੇ ਕਲਾਂ ਦੀ ਪੁਲਿਸ ਨੇ ਮੋਟਰਸਾਈਕਲ ਦੀ ਟੱਕਰ ਲੱਗਣ ਕਾਰਨ ਕਾਰ ਦਾ ਭਾਰੀ ਨੁਕਸਾਨ ਹੋਣ ਦੇ ਮਾਮਲੇ ’ਚ ਕੇਸ ਦਰਜ ਕੀਤਾ ਹੈ। ਮੁਦੱਈ ਬਲਜੀਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਗੌਸਪੁਰਾ ਥਾਣਾ ਦਿਆਲਪੁਰਾ ਭਾਈਕਾ ਜ਼ਿਲ੍ਹਾ ਬਠਿੰਡਾ ਨੇ ਆਪਣਾ ਬਿਆਨ ਦਿੱਤਾ ਕਿ 23 ਫਰਵਰੀ ਨੂੰ ਉਹ ਆਪਣੀ ਕਾਰ ਮਾਰਕਾ ਮਾਰੂਤੀ ਬੋਲੀਨੋ ’ਤੇ ਵਾਪਿਸ ਤਪਾ ਨੂੰ ਜਾ ਰਿਹਾ ਸੀ ਤਾਂ ਜਦੋਂ ਉਹ ਪੱਖੋ ਕਲਾਂ ਤੋਂ ਤਾਜੋਕੇ ਲਿੰਕ ਰੋਡ ਕੋਲ ਪੁੱਜਾ ਤਾਂ ਸਾਹਮਣੇ ਤੋਂ ਇਕ ਮੋਟਰਸਾਈਕਲ ਜਿਸ ’ਤੇ ਚਾਰ ਮੋਨੇ ਨੌਜਵਾਨ ਬਹੁਤ ਤੇਜ਼ ਰਫ਼ਤਾਰ ਨਾਲ ਆ ਰਹੇ ਸੀ, ਉਸਨੇ ਉਨ੍ਹਾਂ ਦੀ ਤੇਜ਼ ਰਫ਼ਤਾਰ ਨੂੰ ਦੇਖਕੇ ਆਪਣੀ ਗੱਡੀ ਹੌਲੀ ਕਰ ਕੇ ਆਪਣੀ ਗੱਡੀ ਸਾਈਡ ’ਤੇ ਕਰ ਲਈ ਪ੍ਰੰਤੂ ਉਨ੍ਹਾਂ ਨੇ ਸਾਹਮਣੇ ਤੋਂ ਆਪਣਾ ਮੋਟਰਸਾਈਕਲ ਲਿਆਕੇ ਉਸਦੀ ਗੱਡੀ ਦੀ ਡਰਾਈਵਰ ਸਾਈਡ ਅਗਲੇ ਪਾਸੇ ਮਾਰਿਆ, ਜਿਸ ਨਾਲ ਉਸਦੀ ਗੱਡੀ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ। ਪੁਲਿਸ ਨੇ ਮੁਦੱਈ ਦੇ ਬਿਆਨ ਦੇ ਆਧਾਰ ’ਤੇ ਕੇਸ ਦਰਜ ਕਰ ਲਿਆ ਹੈ।