ਚੋਰੀ ਦੇ ਮਾਮਲੇ ’ਚ ਭਗੌੜਾ ਕਾਬੂ
ਬਰਨਾਲਾ ਪੁਲਿਸ ਨੇ ਚੋਰੀ ਦੇ ਮਾਮਲੇ ’ਚ ਭਗੌੜਾ ਕੀਤਾ ਕਾਬੂ
Publish Date: Thu, 26 Feb 2026 03:43 PM (IST)
Updated Date: Fri, 27 Feb 2026 04:01 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਬਰਨਾਲਾ ਪੁਲਿਸ ਨੇ ਚੋਰੀ ਕਰਨ ਦੇ ਮਾਮਲੇ ’ਚ ਇਕ ਭਗੌੜਾ ਵਿਅਕਤੀ ਕਾਬੂ ਕੀਤਾ ਹੈ। ਥਾਣਾ ਸਿਟੀ-2 ਦੀ ਪੁਲਿਸ ਨੇ ਦੱਸਿਆ ਕਿ ਸਤੀਸ਼ ਕੁਮਾਰ (ਐੱਮਡੀ) ਸਪਰਿੰਗ ਵਿੰਲਾ ਪੈਲੇਸ ਨੇੜੇ ਟੀ.ਪੁਆਇੰਟ ਹੰਡਿਆਇਆ ਬਾਈਪਾਸ ਬਰਨਾਲਾ ਵੱਲੋਂ ਬਰਖ਼ਿਲਾਫ਼ ਰਵਿੰਦਰ ਸਿੰਘ ਉਰਫ ਬਿੰਦਰ ਪੁੱਤਰ ਬਲਵੀਰ ਸਿੰਘ ਵਾਸੀ ਨੇੜੇ ਟੋਬਾ ਤਪਾ ਰੋਡ, ਬਾਸੋ ਪੱਤੀ ਪੱਖੋ ਕਲਾ ਬਰਨਾਲਾ ਦੇ ਕੇਸ ਦਰਜ ਕੀਤਾ ਗਿਆ ਸੀ। ਮੁਕੱਦਮਾ ਹਜਾ ਦੇ ਦੋਸ਼ੀ ਨੇ 29 ਅਪ੍ਰੈਲ 2019 ਦੀ ਰਾਤ ਨੂੰ ਸਪਰਿੰਗ ਵਿਲਾ ਪੈਲੇਸ ਵਿਚ ਅੰਦਰ ਦਾਖਲ ਹੋ ਕੇ 1 ਲੱਖ 75 ਹਜ਼ਾਰ ਰੁਪਏ ਚੋਰੀ ਕੀਤੇ ਸਨ। ਜਿਸਦੇ ਚੋਰੀ ਕਰਨ ਸਮੇਂ ਪੈਲੇਸ ’ਚ ਲੱਗੇ ਸੀਸੀਟੀਵੀ ਕੈਮਰੇ ਵਿਚ ਇਸਦੀ ਰਿਕਾਰਡਿੰਗ ਹੋ ਗਈ ਸੀ। ਦੌਰਾਨੇ ਤਫਤੀਸ਼ ਮੁਕੱਦਮਾ ਹਜਾ ਵਿਚ ਦੋਸ਼ੀ ਰਵਿੰਦਰ ਸਿੰਘ ਉਰਫ ਬਿੰਦਰ ਪੁੱਤਰ ਬਲਵੀਰ ਸਿੰਘ ਵਾਸੀ ਪੱਖੋਂ ਕਲਾਂ ਨੂੰ ਹਸਬ ਜਾਬਤਾ ਅਨੁਸਾਰ ਕਾਬੂ ਕਰ ਕੇ ਪੁੱਛਗਿਛ ਕਰਨ ਉਪਰੰਤ ਗ੍ਰਿਫ਼ਤਾਰ ਕੀਤਾ ਗਿਆ ਸੀ। ਦੋਸ਼ੀ ਕੋਲੋਂ ਚੋਰੀ ਕੀਤੇ 80,000 ਰੁਪਏ ਸਮੇਤ ਚਾਬੀ ਬਰਾਮਦ ਕਰਵਾਈ ਗਈ ਸੀ। ਦੋਸ਼ੀ ਉਕਤ ਦਾ ਚਲਾਨ ਮਿਤੀ 22/09/2021 ਨੂੰ ਮਾਨਯੋਗ ਅਦਾਲਤ ਬਰਨਾਲਾ ’ਚ ਪੇਸ਼ ਕੀਤਾ ਜਾ ਚੁੱਕਾ ਹੈ। ਮੁਕੱਦਮਾ ਹਜਾ ਦੇ ਦੋਸ਼ੀ ਰਵਿੰਦਰ ਸਿੰਘ ਉਰਫ ਬਿੰਦਰ ਉਕਤ ਨੂੰ ਮਾਨਯੋਗ ਅਦਾਲਤ ਐੱਮਐੱਸ ਸੁਨਾਲੀ ਸਿੰਘ ਸੀਜੇਐੱਮ ਬਰਨਾਲਾ ਜੀ ਵੱਲੋਂ 28/11/2025 ਨੂੰ ਪੀਓ ਘੋਸ਼ਿਤ ਕੀਤਾ ਗਿਆ ਸੀ। ਜਿਸਨੂੰ ਪੀਓ ਸਟਾਫ ਬਰਨਾਲਾ ਵੱਲੋ ਗ੍ਰਿਫ਼ਤਾਰ ਕਰ ਲਿਆ ਗਿਆ ਹੈ।