ਕੇਂਦਰ ਸਰਕਾਰ ਦੀ ਇਤਿਹਾਸਕ ਫ੍ਰੀ ਟਰੇਡ ਡੀਲਾਂ ਨਾਲ ਹੋਵੇਗੀ ਦੇਸ਼ ਦੀ ਤਰੱਕੀ : ਕੇਵਲ ਸਿੰਘ ਢਿੱਲੋਂ
ਮੋਦੀ ਸਰਕਾਰ ਦੀ ਇਤਿਹਾਸਕ ਫ੍ਰੀ ਟਰੇਡ ਡੀਲਾਂ ਨਾਲ ਹੋਵੇਗੀ ਦੇਸ਼ ਦੀ ਤਰੱਕੀ- ਕੇਵਲ ਸਿੰਘ ਢਿੱਲੋਂ
Publish Date: Tue, 24 Feb 2026 04:43 PM (IST)
Updated Date: Wed, 25 Feb 2026 04:01 AM (IST)

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਭਾਰਤ ਵੱਲੋਂ ਅਮਰੀਕਾ ਅਤੇ ਯੂਰਪ ਨਾਲ ਹੋ ਰਹੇ ਫ੍ਰੀ ਟਰੇਡ ਸਮਝੌਤੇ ਦੇਸ਼ ਦੀ ਅਰਥਵਿਵਸਥਾ ਲਈ ਇਤਿਹਾਸਕ ਮੀਲ ਪੱਥਰ ਸਾਬਤ ਹੋਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਦੂਰਦਰਸ਼ੀ ਅਗਵਾਈ ਹੇਠ ਭਾਰਤ ਗਲੋਬਲ ਵਪਾਰ ’ਚ ਨਵੀਂ ਪਹਿਚਾਣ ਬਣਾਉਣ ਵੱਲ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ। ਇਹ ਪ੍ਰਗਟਾਵਾ ਪੰਜਾਬ ਭਾਜਪਾ ਦੇ ਸੂਬਾ ਮੀਤ ਪ੍ਰਧਾਨ, ਕੋਰ ਕਮੇਟੀ ਮੈਂਬਰ ਤੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਨੇ ਪ੍ਰੈਸ ਬਿਆਨ ਰਾਹੀਂ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਭਾਰਤ–ਯੂਰਪ ਟਰੇਡ ਐਗਰੀਮੈਂਟ ਨਾਲ ਪੰਜਾਬ ਲਈ ਬੇਹੱਦ ਵੱਡੇ ਮੌਕੇ ਪੈਦਾ ਹੋਣਗੇ। ਟੈਰਿਫ਼ ਘਟਣ ਨਾਲ ਪੰਜਾਬ ਦੇ ਉਤਪਾਦ ਯੂਰਪੀ ਬਾਜ਼ਾਰਾਂ ਵਿੱਚ ਹੋਰ ਸਸਤੇ ਅਤੇ ਮੁਕਾਬਲੇਯੋਗ ਹੋਣਗੇ, ਜਿਸ ਨਾਲ ਨਿਰਯਾਤ ’ਚ ਵੱਡਾ ਵਾਧਾ ਹੋਵੇਗਾ। ਬਾਸਮਤੀ ਚਾਵਲ, ਫਲ-ਸਬਜ਼ੀਆਂ, ਡੇਅਰੀ ਉਤਪਾਦ, ਟੈਕਸਟਾਈਲ ਅਤੇ ਲੁਧਿਆਣਾ ਦਾ ਸਾਈਕਲ ਉਦਯੋਗ ਯੂਰਪ ਅਤੇ ਅਮਰੀਕਾ ’ਚ ਵੱਡੀ ਮੰਗ ਹਾਸਲ ਕਰੇਗਾ। ਕਿਸਾਨਾਂ ਲਈ ਸੁਨਹਿਰਾ ਮੌਕਾ ਹੋਵੇਗਾ ਖੇਤੀਬਾੜੀ ਉਤਪਾਦਾਂ ਨੂੰ ਅੰਤਰਰਾਸ਼ਟਰੀ ਬਾਜ਼ਾਰ ਮਿਲਣ ਨਾਲ ਕਿਸਾਨਾਂ ਨੂੰ ਉੱਚੇ ਭਾਅ ਮਿਲਣਗੇ ਅਤੇ ਆਮਦਨ ’ਚ ਵਾਧਾ ਹੋਵੇਗਾ। ਉਦਯੋਗ ਅਤੇ ਨਿਵੇਸ਼ ਨੂੰ ਬਲ ਮਿਲੇਗਾ। ਉਹਨਾਂ ਕਿਹਾ ਕਿ ਵਪਾਰਕ ਸਮਝੌਤੇ ਨਾਲ ਲੁਧਿਆਣਾ, ਜਲੰਧਰ ਅਤੇ ਅੰਮ੍ਰਿਤਸਰ ਦੇ ਉਦਯੋਗਿਕ ਖੇਤਰਾਂ ਵਿੱਚ ਨਵਾਂ ਨਿਵੇਸ਼ ਆਵੇਗਾ, ਜਿਸ ਨਾਲ ਮੈਨੂਫੈਕਚਰਿੰਗ ਸੈਕਟਰ ਮਜ਼ਬੂਤ ਹੋਵੇਗਾ। ਵੱਡੇ ਪੱਧਰ ’ਤੇ ਰੁਜ਼ਗਾਰ ਪੈਦਾ ਹੋਣਗੇ, ਨਿਰਯਾਤ ਵਧਣ ਨਾਲ ਨਵੀਆਂ ਫੈਕਟਰੀਆਂ, ਪ੍ਰੋਸੈਸਿੰਗ ਯੂਨਿਟ ਅਤੇ ਲੋਜਿਸਟਿਕ ਹੱਬ ਬਣਣਗੇ, ਜਿਸ ਨਾਲ ਹਜ਼ਾਰਾਂ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ। ਪੰਜਾਬ ਦੀ ਅਰਥਵਿਵਸਥਾ ਨੂੰ ਨਵੀਂ ਗਤੀ ਮਿਲੇਗੀ ਵਿਦੇਸ਼ੀ ਮੁਦਰਾ ਦੀ ਆਮਦ ਵਧੇਗੀ, (ਐਮ ਐਸ ਐਮ ਈ) ਸੈਕਟਰ ਨੂੰ ਮਜ਼ਬੂਤੀ ਮਿਲੇਗੀ ਅਤੇ ਪੰਜਾਬ ਵਿਕਾਸ ਦੀ ਨਵੀਂ ਦਿਸ਼ਾ ਵੱਲ ਵਧੇਗਾ।