ਚੈੱਕ ਬਾਊਂਸ ਮਾਮਲੇ ’ਚ ਦੋਸ਼ੀ ਨੂੰ ਸਾਲ ਦੀ ਸਜ਼ਾ
ਚੈੱਕ ਬਾਊਂਸ ਮਾਮਲੇ 'ਚ ਦੋਸ਼ੀ ਨੂੰ ਇੱਕ ਸਾਲ ਦੀ ਸਜ਼ਾ
Publish Date: Tue, 24 Feb 2026 04:06 PM (IST)
Updated Date: Wed, 25 Feb 2026 04:01 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਰਨਾਲਾ : ਜੁਡੀਸ਼ੀਅਲ ਮੈਜਿਸਟ੍ਰੇਟ ਫਾਸਟ ਕਲਾਸ ਬਰਨਾਲਾ ਸੁਧੀਰ ਕੁਮਾਰ ਦੀ ਅਦਾਲਤ ਨੇ ਇਕ ਚੈੱਕ ਬਾਊਂਸ ਦੇ ਮਾਮਲੇ ਦਾ ਫੈਸਲਾ ਸੁਣਾਉਦਿਆ ਕੇਸ ’ਚ ਨਾਮਜ਼ਦ ਦੋਸ਼ੀ ਚਿਮਨ ਲਾਲ ਪੁੱਤਰ ਸੱਜੂ ਰਾਮ ਪਿੰਡ ਸੈਦੋਕੇ ਜ਼ਿਲ੍ਹਾ ਮੋਗਾ ਨੂੰ ਐਡਵੋਕੇਟ ਦਰਸ਼ਨ ਸਿੰਘ ਸਿੱਧੂ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ 1 ਸਾਲ ਦੀ ਸਜ਼ਾ ਦਾ ਫੈਸਲਾ ਸੁਣਾਇਆ ਹੈ। ਕੇਸ ਦੀ ਜਾਣਕਾਰੀ ਅਨੁਸਾਰ ਕੁਲਵਿੰਦਰ ਸਿੰਘ ਪੁੱਤਰ ਭਗਵੰਤ ਸਿੰਘ ਵਾਸੀ ਵਜੀਦਕੇ ਕਲਾਂ ਜ਼ਿਲ੍ਹਾ ਬਰਨਾਲਾ ਤੋਂ ਚਿਮਨ ਲਾਲ ਨੇ ਡੇਢ ਲੱਖ ਰੁਪਏ 14 ਸਤੰਬਰ 2017 ਨੂੰ ਹੱਥ ਆਧਾਰ ਲਏ ਸਨ, ਜਿਸ ਦੇ ਇਵਜ ਵਜੋਂ ਉਸ ਨੇ ਕੁਲਵਿੰਦਰ ਸਿੰਘ ਨੂੰ ਇਕ ਚੈੱਕ ਦੇ ਦਿੱਤਾ, ਜਦ ਕੁਲਵਿੰਦਰ ਸਿੰਘ ਨੇ ਪੈਸੇ ਕਢਵਾਉਣ ਲਈ ਚੈੱਕ ਬੈਂਕ ’ਚ ਲਾਇਆ ਤਾਂ ਖਾਤੇ ’ਚ ਪੈਸੇ ਨਾ ਹੋਣ ਕਾਰਨ ਬਾਊਸ ਹੋ ਗਿਆ। ਇਸ ਤੋਂ ਬਾਅਦ ਕੁਲਵਿੰਦਰ ਸਿੰਘ ਨੇ ਆਪਣੇ ਵਕੀਲ ਮਾਨਯੋਗ ਅਦਾਲਤ ’ਚ 138 ਐੱਨਆਈ ਐਕਟ ਤਹਿਤ ਕੇਸ ਦਾਇਰ ਕਰ ਦਿੱਤਾ। ਸਥਾਨਕ ਅਦਾਲਤ ’ਚ ਚੱਲੀ ਕਾਰਵਾਈ ਦੌਰਾਨ ਮੁਦੱਈ ਧਿਰ ਵੱਲੋਂ ਐਡਵੋਕੇਟ ਦਰਸ਼ਨ ਸਿੰਘ ਸਿੱਧੂ ਪੇਸ਼ ਹੋਏ, ਜਿਨਾਂ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਜੁਡੀਸ਼ੀਅਲ ਮੈਜਿਸਟ੍ਰੇਟ ਫਾਸਟ ਕਲਾਸ ਬਰਨਾਲਾ ਸੁਧੀਰ ਕੁਮਾਰ ਨੇ ਸਿਮਨ ਲਾਲ ਨੂੰ ਦੋਸ਼ੀ ਮੰਨਦਿਆਂ 1 ਸਾਲ ਦੀ ਸਜ਼ਾ ਦਾ ਹੁਕਮ ਸੁਣਾਇਆ ਹੈ।